ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਸਾਰੇ ਨਿਸ਼ਾਨ ਫੱਟੀ ਸ਼ੁੱਧ ਪੰਜਾਬੀ ਭਾਸ਼ਾ ਵਿੱਚ ਲਿਖਵਾਇਆ ਜਾਵੇ-ਪੰਡਿਤਰਾਓ ਧਰੇਨਵਰ

ਪਟਿਆਲਾ : 8 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚੇਅਰਮੈਨ ਪ੍ਰੋ. ਬੀ.ਐਸ. ਘੁੰਮਣ ਨੂੰ ਮਿਲਕੇ ਪ੍ਰੋ. ਪੰਡਿਤਰਾਓ ਨੇ ਮੰਗ ਕੀਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪੈਂਦੇ ਸਾਰੇ ਸਾਇਨ ਬੋਰਡ/ਨਿਸ਼ਾਨ ਫੱਟੀ ਸ਼ੁੱਧ ਪੰਜਾਬੀ ਵਿੱਚ ਲਿਖਵਾਉਣ ਲਈ ਮੰਗ ਕੀਤੀ ਗਈ ਹੈ।
ਇਸ ਸ਼ੁਭ ਕਾਰਜ ਨੂੰ ਮੁਕੰਮਲ ਕਰਵਾਉਣ ਲਈ ਪ੍ਰੋਫੈਸਰ ਪੰਡਿਤ ਰਾਓ ਨੇ ਪੰਜਾਬੀ ਯੂਨੀਵਰਸਿਟੀ ਨੂੰ 10,000/- ਰੁਪਏ ਦਾ ਚੈਕ ਵੀ ਆਪਣੀ ਤਨਖਾਹ ਤੋਂ ਦਿੱਤਾ। ਲਿਖੇ ਗਈ ਦਰਖਾਸਤ ਵਿੱਚ ਪੰਡਿਤ ਰਾਓ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਈ ਸਾਇਨਬੋਰਡਾਂ ਉੱਤੇ ਬਿਨ•ਾਂ ਤਰਜ਼ਮਾਂ ਕਰਕੇ ਅੰਗਰੇਜ਼ੀ ਸ਼ਬਦਾਵਲੀ ਨੂੰ ਪੰਜਾਬੀ ਵਿੱਚ ਲਿਖਿਆ ਗਿਆ ਹੈ ਜੋ ਕਿ ਨਾ ਸਿਰਫ ਸੱਚੇ ਪੰਜਾਬੀ ਪ੍ਰੇਮੀ ਦੇ ਦਿਲ ਨੂੰ ਗਹਿਰੀ ਚੋਟ ਪਹੁੰਚਾਉਂਦਾ ਹੈ ਬਲਕਿ ਪੰਜਾਬੀ ਭਾਸ਼ਾ ਐਕਟ ਦੀ ਘੋਰ ਉਲੰਘਣਾ ਵੀ ਹੈ।

ਸਰਕਾਰੀ ਕਾਲਜ ਸੈਕਟਰ 46 ਚੰਡੀਗੜ• ਦੇ ਵਿੱਚ ਸਮਾਜਿਕ ਸ਼ਾਸ਼ਤਰ ਪੜਾਉਣ ਵਾਲੇ ਕਰਨਾਟਕ ਦਾ ਪੰਡਿਤਰਾਓ ਨੇ ਉੱਪ ਕੁਲਪਤੀ ਪ੍ਰੋ. ਘੁੰਮਣ ਨੂੰ ਮਿਲਣ ਤੋਂ ਬਾਅਦ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਇਸ ਕਾਰਜ ਕਰਨ ਵਿੱਚ ਲੱਗਿਆ ਹੋਇਆ ਹੈ ਅਤੇ ਬਹੁਤ ਜਲਦ ਇਸ ਨੂੰ ਪੂਰਾ ਕੀਤਾ ਜਾਵੇਗਾ। ਪੰਡਿਤ ਰਾਓ ਨੇ ਇਹ ਵੀ ਕਿਹਾ ਹੈ ਕਿ ਪ੍ਰੋ. ਘੁੰਮਣ ਬਹੁਤ ਸੁਲਝੇ ਹੋਏ ਵਿਦਵਾਨ ਹਨ ਤੇ ਪੰਜਾਬ ਅਤੇ ਪੰਜਾਬੀਅਤ ਦਾ ਸਨਮਾਨ ਕਰਦੇ ਹੋਏ ਇਹ ਕਾਰਜ ਜਲਦੀ ਤੋਂ ਜਲਦੀ ਪੂਰਾ ਕਰਨਗੇ।

Leave a Reply

Your email address will not be published. Required fields are marked *