ਪਟਿਆਲਾ

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਕਦੇ ਵੀ ਪੰਜਾਬ ਲਈ ਕੇਂਦਰ ਤੋਂ ਕੁਝ ਨਾ ਲਿਆ ਸਕੇ: ਟੌਹੜਾ

ਪਟਿਆਲਾ 9 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਅਤੇ ਸਾਬਕਾ ਚੈਅਰਮੈਨ ਹਰਿੰਦਰਪਾਲ ਸਿੰਘ ਟੌਹੜਾ ਨੇ ਅੱਜ ਇਥੇ ਆਖਿਆ ਹੈ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਦਾ ਪ੍ਰਧਾਨ ਦੱਸਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਸੁਪਤਨੀ ਹਰਸਿਮਰਤ ਕੋਰ ਬਾਦਲ ਨੂੰ ਕੇਂਦਰ ਵਿਚ ਮੰਤਰੀ ਬਨਾਉਣ ਤੋਂ ਬਿਨਾਂ ਕਦੇ ਵੀ ਪੰਜਾਬ ਲਈ ਕੁਝ ਨਹੀ ਲੈ ਕੇ ਆਉਦਾ ਹੈ । ਜਿਸ ਕਾਰਨ ਅੱਜ ਪੰਜਾਬ ਤੇ ਦੇਸ਼ ਦਾ ਹਰ ਪੰਜਾਬੀ ਇਨਾਂ ਨੂੰ ਲਾਹਨਤਾ ਪਾ ਰਿਹਾ ਹੈ।

ਹਰਿਦੰਰਪਾਲ ਟੌਹੜਾ ਨੇ ਕਿਹਾ ਕਿ ਕੇਦਰ ਸਰਕਾਰ ਵੱਲੋਂ ਆਮ ਸ਼ਰੇਣੀ ਦੇ ਲੋੜਵੰਦਾਂ ਲਈ ਰਾਖਵੇਂਕਰਨ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਵੀ ਇਹ ਲਾਭ ਦਿੱਤਾ ਜਾਵੇ।ਟੌਹੜਾ ਨੇ ਆਖਿਆ ਹੈ ਕਿ ਸਰਕਾਰੀ ਅਦਾਰਿਆਂ ਵਿੱਚ ਘੱਟ ਗਿਣਤੀਆਂ ਅਤੇ ਖਾਸਕਰ ਸਿੱਖਾਂ ਦੀ ਹਿੱਸੇਦਾਰੀ ਲਗਾਤਾਰ ਘਟਦੀ ਜਾ ਰਹੀ ਹੈ ਜੋ ਦੇਸ਼ ਦੇ ਧਰਮ ਨਿਰਪੱਖ ਸਰੂਪ ਲਈ ਵੱਡੀ ਚੁਣੌਤੀ ਹੈ।
ਉਹਨਾਂ ਆਖਿਆ ਕਿ ਸਿੱਖ ਨੌਜਵਾਨਾਂ ਦੇ ਮਾਯੂਸ ਹੋ ਕੇ ਵਿਦੇਸ਼ਾ ਵੱਲ ਪਲਾਇਨ ਕਰਨ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੇਲੇ ਅਣਗੌਲਿਆ ਕੀਤਾ ਜਾ ਰਿਹਾ ਹੈ।ਘੱਟ ਗਿਣਤੀਆਂ ਦੇ ਰਾਖਵੇਂਕਰਨ ਦੇ ਮੁੱਦੇ ਤੇ ਅਕਾਲੀ ਦਲ ਵੱਲੋਂ ਚੁੱਪ ਵੱਟਣ ਦੀ ਅਲੋਚਨਾ ਕਰਦਿਆਂ ਟੌਹੜਾ ਨੇ ਆਖਿਆ ਹੈ ਕਿ ਆਪਣੇ ਆਪ ਨੂੰ ਸਿੱਖਾਂ ਦੀ ਨੁੰਮਾਇੰਦਾ ਜਮਾਤ ਕਹਾਉਣ ਵਾਲੀ ਪਾਰਟੀ ਨੂੰ ਇਹ ਮੰਗ ਰੱਖਣੀ ਚਾਹੀਦੀ ਸੀ ਪਰ ਉਹ ਇਸ ਅਤਿ ਲੋੜੀਂਦੇ ਮਸਲੇ ਤੇ ਖਾਮੋਸ਼ ਰਹੀ ਹੈ। ਟੌਹੜਾ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਭਾਜਪਾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਦੇ ਸ਼ਾਸਨ ਕਾਲ ਦੌਰਾਨ ਜਿਵੇਂ ਦੇਸ਼ ਭਰ ਵਿੱਚ ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਵੇਖਦਿਆਂ ਘੱਟ ਗਿਣਤੀਆਂ ਲਈ ਰਾਖਵਾਂਕਰਨ ਲਾਗੂ ਕਰਨਾ ਬਹੁਤ ਜਰੂਰੀ ਹੈ। ਟੋਹੜਾ ਨੇ ਆਖਿਆ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਚ ਉਹ ਇਹ ਮੁੱਦਾ ਜੋਰ ਸ਼ੋਰ ਨਾਲ ਉਠਾਉਣਗੇ।

Leave a Reply

Your email address will not be published. Required fields are marked *