ਪਟਿਆਲਾ

ਸਵੱਛਤਾ ਪੰਦਰਵਾੜੇ ਤਹਿਤ ਦਫਤਰ ਸਿਵਲ ਸਰਜਨ ਵਿਚ ਚਲਾਇਆ ਸਵੱਛਤਾ ਅਭਿਆਨ

ਪਟਿਆਲਾ, 9 ਜਨਵਰੀ (ਮਧੂਸਾਰ ਬਿਊਰੋ) ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਸ਼ਵੱਛਤਾ ਪੰਦਰਵਾੜੇ ਤਹਿਤ ਦਫਤਰ ਸਿਵਲ ਸਰਜਨ ਵਿਖੇ ਅੱਜ ਸੱਵਛਤਾ ਅਭਿਆਨ ਚਲਾ ਕੇ ਸਾਫ ਸਫਾਈ ਕਰਵਾਈ ਗਈ।

ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆਂ ਕਿ ਦਫਤਰ ਵਿਚ ਸਵਛਤਾ ਅਭਿਆਨ ਚਲਾ ਕੇ ਇੱਕਠੇ ਹੋਏ ਕੁੜੇ ਨੂੰ ਇੱਕਠਾ ਕਰਵਾ ਕੇ ਟਰੈਕਟਰ ਟਰਾਲੀਆ ਵਿਚ ਭਰ ਕੇ ਡੰਪ ਵਾਲੀਆ ਥਾਂਵਾ ਤੇ ਸੁਟਵਾਇਆ ਗਿਆ ਇਸ ਤੋਂ ਇਲਾਵਾ ਦਫਤਰ ਦੇ ਕਮਰਿਆਂ ਵਿਚ ਵੀ ਸਾਫ ਸਫਾਈ ਕਰਵਾਈ ਗਈ ਅਤੇ ਜਾਲੇ ਵਗੇਰਾ ਸਾਫ ਕਰਵਾਏ ਗਏ ਉਹਨਾਂ ਕਿਹਾ ਕਿ ਬ੍ਰਾਂਚਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਦਫਤਰੀ ਕਮਰਿਆਂ ਨੁੰ ਸਾਫ ਸੁਥਰਾ ਰੱਖਣ ਅਤੇ ਕੂੜਾ ਕਰਕਟ ਦਾ ਸਹੀ ਦੰਗ ਨਾਲ ਨਿਪਟਾਰਾ ਕਰਨ ਸਬੰਧੀ ਨਿਰਦੇਸ਼ ਦਿਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਅਧੀਨ ਆਉਂਦੀਆ ਸਿਹਤ ਸੰਸ਼ਥਾਂਵਾ ਦੇ ਅਧਿਕਾਰੀਆਂ ਨੂੰ ਵੀ ਹਸਪਤਾਲਾ ਨੂੰ ਸਾਫ ਸੁਥਰਾ ਰੱਖਣ ਸਬੰਧੀ ਪਰਾਪਤ ਦਿਸ਼ਾ ਨਿਰਦੇਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਕਿਹਾ ਗਆ ਹੈ।ਇਸ ਮੋਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜਿਲਾ ਸਿਹਤ ਅਫਸਰ ਡਾ.ਕ੍ਰਿਸ਼ਨ ਸਿੰਘ,ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ,ਅਮਰਜੀਤ ਸਿੰਘ, ਭਵਜੀਤ ਸਿੰਘ,ਤਰਲੋਚਨ ਸਿੰਘ, ਨਰਿੰਦਰ ਕੁਮਾਰ ਵੀ ਹਾਜਰ ਸਨ।

Leave a Reply

Your email address will not be published. Required fields are marked *