ਪੰਜਾਬਪਟਿਆਲਾ

‘ਲੋਕ’ ਪਠਾਣਮਾਜਰਾ ਨਾਲ ਤੁਰੇ ‘ਆਪ ਮੁਹਾਰੇ’

ਸਨੌਰ ‘ਚ ਪਠਾਣਮਾਜਰਾ ਦੀ ਚੋਣ ਮੁਹਿੰਮ ‘ਇਤਿਹਾਸ’ ਬਦਲਣ ਵੱਲ
ਪਟਿਆਲਾ (ਕੰਵਰ ਬੇਦੀ) ਹਲਕਾ ਸਨੌਰ ‘ਚ ਪੈਂਦੇ 280 ਦੇ ਕਰੀਬ ਹਰ ਪਿੰਡ ‘ਚ ਅਜ਼ਾਦ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।

ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ‘ਚ ਨਿੱਤਰ ਕੇ ਆ ਰਹੇ ਲੋਕਾਂ ਵੱਲੋਂ ਨੁੱਕੜ ਮੀਟਿੰਗਾਂ ‘ਚ ਵੀ ਵੱਡਾ ਇਕੱਠ ਕਰਕੇ ਭਰਵੀਂ ਹਾਜ਼ਰੀ ਲਗਵਾਈ ਜਾ ਰਹੀ ਹੈ, ਜਿਸ ਨੂੰ ਵੇਖ ਕੇ ਇੰਝ ਜਾਪਣ ਲੱਗ ਪਿਆ ਹੈ ਕਿ ਹਲਕੇ ਦੇ ਲੋਕ ਅਜ਼ਾਦ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ‘ਚ ਆਪ ਮੁਹਾਰੇ ਹੋ ਕੇ ਚੱਲ ਰਹੇ ਹਨ।
ਹਰਮੀਤ ਸਿੰਘ ਪਠਾਣਮਾਜਰਾ ਲੋਕਾਂ ‘ਚ ਇਹ ਪ੍ਰਭਾਵ ਛੱਡਣ ਵਿਚ ਸਫਲ ਹੋ ਰਹੇ ਹਨ ਕਿ ਹਮੇਸ਼ਾ ਬਾਹਰੀ ਲੋਕਾਂ ਵੱਲੋਂ ਸੱਤਾ ਹਾਸਲ ਕਰਕੇ ਹਲਕੇ ਦੇ ਅਸਲ ਮੁੱਦਿਆਂ ਨੂੰ ਵਿਸਾਰਿਆ ਗਿਆ, ਜਿਸ ਕਾਰਨ ਹਲਕੇ ‘ਚ ਬੁਨਿਆਦੀ ਘਾਟਾਂ ਰੜਕਦੀਆਂ ਵਿਖਾਈ ਦਿੰਦੀਆਂ ਹਨ।
ਪਠਾਣਮਾਜਰਾ ਲੋਕਾਂ ‘ਚ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਨੇ ਹਮੇਸ਼ਾ ਕੰਮ ਕਰਨ ਵਾਲੇ ਵਰਕਰਾਂ ਦੀ ਅਣਦੇਖੀ ਕਰਕੇ ‘ਪਰਿਵਾਰਵਾਦ’ ਨੂੰ ਤਰਜੀਹ ਦੇ ਆਧਾਰ ‘ਤੇ ਲਿਆ, ਜਿਸ ਦੀ ਮਿਸਾਲ ਪ੍ਰੋ. ਚੰਦੂਮਾਜਰਾ ਨੇ ਆਪਣੇ ਸਪੁੱਤਰ ਨੂੰ ਚੋਣ ਮੈਦਾਨ ‘ਚ ਲਿਆ ਕੇ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ‘ਕਾਂਗਰਸ’ ਦਾ ਜਿਹੜਾ ਵੀ ਉਮੀਦਵਾਰ ਇਥੋਂ ਜਿੱਤਿਆ ਉਹ ਮੁੜ ਕਦੇ ਵੀ ਹਲਕੇ ਦੇ ਲੋਕਾਂ ਦੀ ਸਾਰ ਲੈਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ‘ਵੋਟਾਂ’ ਦੇ ਨੇੜੇ ਕਾਂਗਰਸੀ ਉਮੀਦਵਾਰ ਹਲਕੇ ਦੇ ਲੋਕਾਂ ‘ਚ ਆਪਣਾਪਣ ਵਿਖਾਉਣ ਦੀਆਂ ਚਾਲਾਂ ਚੱਲਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ‘ਆਪ’ ਪਾਰਟੀ ਨੇ ਹੋਰਨਾਂ ਪਾਰਟੀ ਦੇ ਭਗੌੜਿਆਂ ਨੂੰ ਟਿਕਟਾਂ ਦੇ ਕੇ ਨਿਵਾਜਿਆ, ਜਿਸ ਕਾਰਨ ਹਲਕੇ ਦੇ ਲੋਕ ‘ਆਪ’ ਨੂੰ ਨਹੀਂ ਭੁਗਤਣਗੇ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਅਕਾਲੀ ਸਰਕਾਰ ਦਾ ਸੁੱਖ ਮਾਨਣ ਤੋਂ ਬਾਅਦ, ਜਦੋਂ ਅਕਾਲੀ ਦਲ ਨੇ ਏਨਾ ਨੂੰ ਵਗਾਹ ਮਾਰਿਆ ਤਾਂ ਹੁਣ ਇਹ ਲੋਕ ‘ਆਪ’ ‘ਚ ਵੜ ਕੇ ਮੁੜ ਲੋਕਾਂ ਨੂੰ ਲੁੱਟਣ ਦੀ ਮਨਸ਼ਾ ਨਾਲ ਸੱਤਾ ਦਾ ਸੁੱਖਣ ਮਾਨਣਾ ਚਾਹੁੰਦੇ ਹਨ।
ਹਰਮੀਤ ਸਿੰਘ ਪਠਾਣਮਾਜਰਾ ਪਿੰਡਾਂ ਦੇ ਲੋਕਾਂ ‘ਚ ਇਹ ਸਾਫ ਕਰ ਚੁੱਕੇ ਹਨ ਕਿ ਜੇ ਇਸ ਵਾਰ ਹਲਕਾ ਸਨੌਰ ਦੇ ਲੋਕਾਂ ਨੇ ਅਜ਼ਾਦ ਉਮੀਦਵਾਰ ਵਜੋਂ ਮੈਨੂੰ ਸੱਤਾ ਦੀ ਜ਼ਿੰਮੇਵਾਰੀ ਦਿੱਤੀ ਤਾਂ ਉਹ ਭਵਿੱਖ ‘ਚ ਹਲਕੇ ਦੇ ਲੋਕਾਂ ਦੀ ਮੋਹਰੀ ਹੋ ਕੇ ਭੂਮਿਕਾ ਨਿਭਾਉਣਗੇ, ਜੋ ਸੱਤਾ ਤੋਂ ਬਾਹਰ ਰਹਿ ਕੇ ਵੀ ਨਿਭਾਈ ਜਾ ਰਹੀ ਹੈ।
ਪਿੰਡਾਂ ‘ਚ ਦਿਨੋਂ-ਦਿਨ ਵੱਧ ਰਿਹਾ ਪਠਾਣਮਾਜਰਾ ਦਾ ਪ੍ਰਭਾਵ ਸਪੱਸ਼ਟ ਕਰ ਰਿਹਾ ਹੈ ਕਿ ਹਲਕੇ ਦੇ ਲੋਕ ਆਪਣੀ ‘ਕੀਮਤੀ ਵੋਟ’ ਨਾਲ ਇਸ ਵਾਰ ਇਤਿਹਾਸ ਬਦਲ ਵੀ ਸਕਦੇ ਹਨ।

Leave a Reply

Your email address will not be published. Required fields are marked *