ਪਟਿਆਲਾ

ਸਾਜਿਸ਼ ਤਹਿਤ ਸ਼ਾਦੀਸ਼ੁਦਾ ਲੜਕੀ ਨੂੰ ਵਰਗਲਾਕੇ ਲੈ ਜਾਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਮੰਗੀ

ਦੁੱਖੀ ਪਰਿਵਾਰ ਨੇ ਐਂਟੀ ਕਰਾਇਮ ਤੇ ਭਾਰਤੀ ਮਨੁੱਖੀ ਅਧਿਕਾਰ ਕੌਂਸਲ ਦੇ ਸੰਯੁਕਤ ਡਾਇਰੈਕਟਰ ਨੂੰ ਸੌਂਪਿਆ ਮੰਗ ਪੱਤਰ
ਪਟਿਆਲਾ 9 ਜਨਵਰੀ (ਮਧੂਸਾਰ ਬਿਊਰੋ) ਲੱਕੜ ਮੰਡੀ ਨੇੜੇ ਭੀਮ ਨਗਰ ਦੇ ਰਹਿਣ ਵਾਲੇ ਰੋਕੀ ਅਤੇ ਉਸਦੇ ਪਰਿਵਾਰ ਵੱਲੋਂ ਉਨ•ਾਂ ਦੀ ਸ਼ਾਦੀਸ਼ੁਦਾ ਲੜਕੀ ਕਾਮਿਨੀ ਨੂੰ ਡੇਢ ਮਹੀਨੇ ਪਹਿਲਾਂ ਸਾਜਿਸ਼ ਰੱਚਕੇ ਭਜਾਕੇ ਲੈ ਜਾਣ ਵਾਲੇ ਲਗਭਗ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ ਤੇ ਲੜਕੀ ਦੀ ਬਰਾਮਦਗੀ ਲਈ ਮਾਨਵ ਅਧਿਕਾਰ ਮਿਸ਼ਨ ਦੇ ਜਿਲਾ ਪ੍ਰਧਾਨ ਦਸ਼ਮੇਸ਼ ਕੁਮਾਰ ਦੀ ਅਗਵਾਈ ਹੇਠ ਇੰਨਸਾਫ ਸਬੰਧੀ ਮੰਗ ਪੱਤਰ ਐਂਟੀ ਕਰਾਇਮ ਤੇ ਭਾਰਤੀ ਮਨੁੱਖੀ ਅਧਿਕਾਰ ਕੌਂਸਲ ਦੇ ਸੰਯੁਕਤ ਡਾਇਰੈਕਟਰ ਐਨੀਮੇਸ਼ ਪਾਠਕ ਨੂੰ ਸੌਂਪਿਆ ਗਿਆ।

ਲੜਕੀ ਦੇ ਪਿਤਾ ਰੋਕੀ ਨੇ ਇਨਸਾਫ ਦੀ ਗੁਹਾਰ ਲਗਾਉਂਦਿਆ ਮੰਗ ਕੀਤੀ ਹੈ ਕਿ 16 ਨਵੰਬਰ 2018 ਨੂੰ ਲਗਭਗ 5 ਲੱਖ ਰੁਪਏ ਖਰਚ ਕਰ ਉਨ•ਾਂ ਆਪਣੀ ਬੇਟੀ ਕਾਮਿਨੀ ਦਾ ਵਿਆਹ ਕੀਤਾ ਸੀ। ਜਦੋਂ ਉਕਤ ਲੜਕੀ 18 ਨਵੰਬਰ 2018 ਨੂੰ ਵਾਪਸ ਆਪਣੇ ਘਰ ਪਟਿਆਲਾ ਆਈ ਤਾਂ ਉਨ•ਾਂ ਦਾ (ਸ਼ਾਦੀਸ਼ੁਦਾ ਇੱਕ ਬੱਚੇ ਦਾ ਪਿਤਾ) ਪੜੋਸੀ ਅਮਨ ਤੇ ਉਸਦੇ ਪਰਿਵਾਰ ਨੇ ਸਾਜਿਸ਼ ਰੱਚਕੇ ਲੜਕੀ ਨੂੰ ਵਰਗਲਾਕੇ ਕੀਮਤੀ ਗਹਿਣਿਆਂ ਸਮੇਤ ਕਾਮਿਨੀ ਨੂੰ ਭਜਾ ਕੇ ਲੈ ਗਏ। ਜਿਸ ਸਬੰਧੀ ਉਨ•ਾਂ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ। ਲੜਕੀ ਦੇ ਪਿਤਾ ਰੋਕੀ ਨੇ ਦੱਸਿਆ ਕਿ ਜਦੋਂ 15 ਦਸੰਬਰ 2018 ਨੂੰ ਲੜਕੀ ਨੂੰ ਭਜਾਕੇ ਲੈ ਜਾਣ ਵਾਲੇ ਅਮਨ ਅਤੇ ਇਸਦੇ ਪਰਿਵਾਰ ਨੇ ਸਮਝੋਤੇ ਲਈ ਉਨ•ਾਂ ਨੂੰ ਰੋਜ਼ ਗਾਰਡਨ ਵਿਖੇ ਬੁਲਾਇਆ ਤਾਂ ਉਕਤ ਪਰਿਵਾਰ ਨੇ ਨਾ ਲੜਕੀ ਨੂੰ ਉਨ•ਾਂ ਦੇ ਹਵਾਲੇ ਕੀਤਾ ਤੇ ਨਾ ਹੀ ਉਨ•ਾਂ ਦੇ ਗਹਿਣੇ ਵਾਪਸ ਕੀਤੇ। ਸਗੋਂ ਲੜਕੀ ਦੇ ਪਰਿਵਾਰ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਗੰਭੀਰ ਜਖ਼ਮੀ ਕਰ ਦਿੱਤਾ ਤੇ ਉਨ•ਾਂ ਨਾਲ ਲੁੱਟ ਖਸੁੱਟ ਕੀਤੀ। ਜਿਸ ਉਪਰੰਤ ਉਨ•ਾਂ ਰਜਿੰਦਰਾ ਹਸਪਤਾਲ ਵਿਖੇ ਆਪਣਾ ਇਲਾਜ ਕਰਵਾਇਆ। ਪਰ ਅਜੇ ਤੱਕ ਥਾਣਾ ਲਾਹੋਰੀ ਗੇਟ ਵਿਖੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਇਸ ਸਬੰਧੀ ਹਮਲਾ ਕਰਨ ਵਾਲਿਆਂ ਨੂੰ ਫੜਨ ਲਈ ਪੁਲਿਸ ਵੱਲੋਂ ਕਦਮ ਨਹੀਂ ਚੁੱਕੇ ਜਾ ਰਹੇ। ਪਿਤਾ ਰੋਕੀ ਨੇ ਦੱਸਿਆ ਕਿ ਉਨ•ਾਂ ਅਤੇ ਉਨ•ਾਂ ਦੇ ਪਰਿਵਾਰ ਨੂੰ ਜਾਨ-ਮਾਲ ਦਾ ਖ਼ਤਰਾ ਬਣਿਆ ਹੋਇਆ ਹੈ। ਉਨ•ਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ•ਾਂ ਦੀ ਲੜਕੀ ਕਾਮਿਨੀ ਜਿੰਦਾ ਵੀ ਹੈ ਜਾਂ ਨਹੀਂ ? ਪਰਿਵਾਰ ਨੇ ਮੰਗ ਕੀਤੀ ਕਿ ਲੜਕੀ ਕਾਮਿਨੀ ਦੀ ਭਾਲ ਕੀਤੀ ਜਾਵੇ ਤੇ ਉਨ•ਾਂ ਦੇ ਕੀਮਤੀ ਗਹਿਣੇ ਵਾਪਸ ਕਰਵਾ ਉਕਤ ਦੋਸ਼ੀ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰ ਇਨਸਾਫ ਦੁਆਇਆ ਜਾਵੇ।

Leave a Reply

Your email address will not be published. Required fields are marked *