ਪਟਿਆਲਾ

1984 ਦੇ ਕਤਲੇਆਮ ਦੇ ਬਾਕੀ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਵਲੋਂ ਕੀਤੀ ਗਈ ਅਰਦਾਸ

-ਕਾਂਗਰਸ ਨੇ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਰੇਆਮ ਬਚਾਇਆ : ਜੁਨੇਜਾ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਵਲੋਂ ਅੱਜ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ ਅਤੇ ਬਾਕੀ ਅਹੁਦੇਦਾਰਾਂ ਨੇ 1984 ਦੇ ਕਤਲੇਆਮ ਦੇ ਬਾਕੀ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਅਰਦਾਸ ਕੀਤੀ।

ਅਰਦਾਸ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੇ ਸ਼ਰੇਆਮ ਇੰਨੇ ਸਾਲਾਂ ਤੋਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਬਚਾ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਸਪਸ਼ਟ ਰੂਪ ਨਾਲ ਕਾਂਗਰਸ 1984 ਦੇ ਕਤਲੇਆਮ ਦੀ ਦੋਸ਼ੀ ਹੈ, ਉਥੇ ਕਤਲੇਆਮ ਕਰਨ ਤੋਂ ਬਾਅਦ ਉਸ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਬਹਾਨੇ ਨਾਲ ਬਚਾ ਕੇ ਰੱਖਿਆ ਗਿਆ। ਹੁਣ ਜਾ ਕੇ ਕਿਤੇ ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਗਿਆ ਹੈ ਜਦੋਂ ਕਿ ਅਜੇ ਵੀ ਬਾਕੀ ਦੋਸ਼ੀਆਂ ਨੂੰ ਕਾਂਗਰਸ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਰਦਾਸ ਕੀਤੀ ਗਈ ਤਾਂ ਕਿ ਜਿਹੜੇ ਬਾਕੀ ਦੋਸ਼ੀ ਅਜੇ ਜੇਲ੍ਹ ਤੋਂ ਬਾਹਰ ਹਨ, ਉਨ੍ਹਾਂ ਨੂੰ ਵੀ ਸਜਾਵਾਂ ਦਿੱਤੀਆਂ ਜਾ ਸਕਣ। ਇਸ ਮੌਕੇ ਸਰੂਪ ਸਿੰਘ ਸਹਿਗਲ, ਰਾਜੀਵ ਜੁਨੇਜਾ, ਅਮਰਿੰਦਰ ਸਿੰਘ, ਹਰਮੀਤ ਸਿੰਘ, ਅਮਨਦੀਪ, ਵਿਨੀਤ ਸਹਿਗਲ, ਨਵਨੀਤ ਵਾਲੀਆ, ਰਾਜੀਵ ਗੁਪਤਾ, ਜੈ ਪ੍ਰਕਾਸ਼ ਯਾਦਵ, ਰਾਜ ਕੁਮਾਰ ਸ਼ੰਟੀ ਗਿੱਲ, ਬਿੰਦਰ ਸਿੰਘ ਨਿੱਕੂ, ਬਾਬਾ ਮਦਾਨ ਗਿਰੀ, ਗੁਰਤੇਜ ਸਿੰਘ ਬਿਸ਼ਨਪੁਰਾ ਇੰਚਾਰਜ ਗੁਰਦੁਆਰਾ ਸ੍ਰੀ ਮੋਤੀਬਾਗ ਸਾਹਿਬ, ਹੈਡ ਗੰ੍ਰਥੀ ਹਰਵਿੰਦਰ ਸਿੰਘ, ਕਥਾਵਾਚਕ ਸੁਰਜੀਤ ਸਿੰਘ, ਸੇਵਾਦਾਰ ਦਰਸ਼ਨ ਸਿੰਘ, ਹਰਵਿੰਦਰ ਸਿੰਘ, ਦਵਿੰਦਰਪਾਲ ਸਿੰਘ, ਦੀਪੀ ਪਟਿਆਲਾ, ਮੋਨੂੰ, ਆਕਾਸ਼ ਸ਼ਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *