ਕਾਂਗਰਸ ਨੇ ਪਟਿਆਲਾ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਦੀ ਕੀਤੀ ਨਿਯੁਕਤੀ
ਪਟਿਆਲਾ, 10 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) : ਆਲ ਇੰਡੀਆ ਕਾਂਗਰਸ ਕਮੇਟੀ ਨੇ ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਨਵੀਂ ਚੋਣ ਵਿਚ ਪਟਿਆਲਾ ਸ਼ਹਿਰੀ ਲਈ ਕੇ.ਕੇ. ਮਲਹੋਤਰਾ ਅਤੇ ਪਟਿਆਲਾ ਦਿਹਾਤੀ ਲਈ ਗੁਰਦੀਪ ਸਿੰਘ ਊਂਟਸਰ ਦੀ ਚੋਣ ਕੀਤੀ ਗਈ ਹੈ। ਇਹ ਦੋਵੇਂ ਹੀ ਪੁਰਾਣੇ ਵਰਕਰ ਹਨ। ਇਸ ਤੋਂ ਪਹਿਲਾਂ ਸ਼ਹਿਰੀ ਦੇ ਪ੍ਰੇਮ ਕ੍ਰਿਸ਼ਨ ਪੁਰੀ ਅਤੇ ਦਿਹਾਤੀ ਦੇ ਹਰਦਿਆਲ ਸਿੰਘ ਕੰਬੋਜ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ।

