ਪੰਜਾਬ

ਲੋਕਸਭਾ ਚੋਣਾਂ ਦੀਆਂ ਤਿਆਰੀਆਂ ਲਈ ਚੋਣ ਕਮਿਸ਼ਨ ਨੇ ਕੀਤੀ ਦੋ ਦਿਨਾਂ ਬੈਠਕ

ਨਵੀਂ ਦਿੱਲੀ 11 ਜਨਵਰੀ (ਮਧੂਸਾਰ ਬਿਊਰੋ) ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਨੇ 11 ਅਤੇ 12 ਜਨਵਰੀ ਨੂੰ ਸਾਰੇ ਰਾਜਾਂ ਦੇ ਮੁਖ ਚੋਣ ਅਧਿਕਾਰੀਆਂ ਦੀ ਦੋ ਦਿਨਾ ਬੈਠਕ ਬੁਲਾਈ ਹੈ।

ਕਮਿਸ਼ਨ ਦੁਆਰਾ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ ਚੋਣ ਸਦਨ ‘ਚ ਹੋਣ ਵਾਲੀ ਬੈਠਕ ‘ਚ ਮਤਦਾਤਾ ਸੂਚੀਆਂ, ਮਤਦਾਤਾ ਕੇਂਦਰਾਂ ਅਤੇ ਵੀ.ਵੀ.ਪੀ.ਏ.ਟੀ ਯੁਕਤ ਈ.ਵੀ.ਐੱਮ. ਮਸ਼ੀਨਾਂ ਦਾ ਇੰਤਜ਼ਾਮ ਅਤੇ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਦੌਰਾਨ ਰਾਜਾਂ ‘ਚ ਸੁਰੱਖਿਆ ਪ੍ਰਬੰਧ, ਵਿਕਲਾਂਗ ਮਤਦਾਤਾਂ ਦੀ ਸਹੂਲੀਅਤ ਲਈ ਕੀਤੇ ਜਾਣ ਵਾਲੇ ਵਿਸ਼ੇਸ਼ ਇੰਤਜ਼ਾਮ, ਚੋਣਾਂ ‘ਚ ਸੂਚਨਾ ਤਕਨਾਲੋਜੀ ਦੇ ਇਸਤੇਮਾਲ ਦੀ ਤਿਆਰੀਆਂ, ਮਤਦਾਤਾਵਾਂ, ਜਾਗਰੂਕਤਾ ਅਭਿਆਨ ਅਤੇ ਮਨੁੱਖੀ ਸੰਸਾਧਨ ਦੇ ਇੰਤਜ਼ਾਮ ਦਾ ਵੀ ਜਾਇਜ਼ਾ ਲਿਆ ਜਾਵੇਗਾ।
ਬੈਠਕ ‘ਚ ਹਾਲ ਹੀ ‘ਚ ਸੰਪਨ ਹੋਏ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੇ ਤਜ਼ਰਬੇ ਦਾ ਲਾਭ ਆਉਣ ਵਾਲੀਆਂ ਲੋਕਸਭਾ ਚੋਣਾਂ ‘ਚ ਉਠਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਸਾਰੇ ਰਾਜਾਂ ਦੇ ਮੁਖ ਚੋਣ ਅਧਿਕਾਰੀ ਆਮ ਚੋਣਾਂ ਦੇ ਮੱਦੇਨੇਜ਼ਰ ਆਪਣੇ ਰਾਜ ‘ਚ ਹੁਣ ਤਕ ਕੀਤੀਆਂ ਗਈਆਂ ਤਿਆਰੀਆਂ ਦਾ ਰਿਪੋਰਟ ਕਾਰਡ ਪੇਸ਼ ਕਰਨਗੇ।
ਬੈਠਕ ‘ਚ ਮਤਦਾਤਾਵਾਂ ਦੀ ਸਹੂਲੀਅਤ ਲਈ ਸ਼ੁਰੂ ਕੀਤੀ ਗਈ ਆਨਲਾਈਨ ਅਤੇ ਆਫ ਲਾਈਨ ਸੇਵਾਵਾਂ ਦੀ ਮੌਜੂਦਾ ਸਥਿਤੀ ਦੀ ਵੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ 16ਵੀਂ ਲੋਕਸਭਾ ਲਈ ਚੁਣੇ ਗਏ ਮੈਂਬਰਾਂ ਦੀ ਅਧਿਸੂਚਨਾ 18 ਮਈ 2014 ਨੂੰ ਜਾਰੀ ਕੀਤੀ ਸੀ। ਇਸ ਦੇ ਮੱਦੇਨਜ਼ਰ ਕਮਿਸ਼ਨ ਨੇ 17ਵੀਂ ਲੋਕਸਭਾ ਦੇ ਚੋਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *