ਹਰਪਾਲਪੁਰ ‘ਤੇ ਦੋਸ਼ ਲਗਾਉਣ ਵਾਲੀ ਮਹਿਲਾ ਦੇ ਪੁਰਾਣੇ ਮਾਮਲਿਆਂ ਦੀ ਸੀ.ਬੀ.ਆਈ. ਤੋਂ ਕਰਵਾਈ ਜਾਵੇਗੀ ਜਾਂਚ : ਅਕਾਲੀ ਆਗੂ
-ਅਕਾਲੀ ਦਲ ਨੇ ਐਫ.ਆਈ.ਆਰ ‘ਤੇ ਵੀ ਚੁੱਕੇ ਸਵਾਲ
ਪਟਿਆਲਾ, 12 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਨਾਭਾ ਦੇ ਇੰਚਾਰਜ਼ ਕਬੀਰ ਦਾਸ,ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਵਿਧਾਇਕ ਵਨਿੰਦਰ ਕੌਰ ਲੁੰਬਾ, ਰਾਜਪਾ ਦੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਮੰਗ ਕੀਤੀ ਕਿ ਹਰਪਾਲਪੁਰ ‘ਤੇ ਦੋਸ਼ ਲਗਾਉਣ ਵਾਲੀ ਮਹਿਲਾ ਦੇ ਪੁਰਾਣੇ ਮਾਮਲਿਆਂ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇਗੀ।
ਉਹਨਾਂ ਕਿਹਾ ਕਿ ਦੋਸ਼ ਲਗਾਉਣ ਵਾਲੀ ਮਹਿਲਾ ‘ਤੇ ਪਹਿਲਾਂ ਕਤਲ ਦੇ ਕੇਸ ਦਰਜ਼ ਹਨ ਅਤੇ ਇਸ ਤੋਂ ਇਲਾਵਾ ਦੋਸ਼ ਲਗਾਉਣ ਵਾਲੀ ਮਹਿਲਾ ਦੀ ਲੜਕੀ ਨੇ ਵੀ ਬਘੌਰਾ ਦੇ ਰਹਿਣ ਵਾਲੇ ਇੱਕ ਵਿਅਕਤੀ ‘ਤੇ ਜਬਰ ਜਿਨਾਹ ਦੇ ਦੋਸ਼ ਲਗਾਏ ਸਨ ਜਿਸ ਵਿਚ ਪੈਸੇ ਲੈ ਕੇ ਸਮਝੋਤਾ ਹੋਇਆ ਹੈ। ਅਕਾਲੀ ਆਗੂਆਂ ਨੇ ਕਿਹਾ ਇਸ ਦੀ ਡੁੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਆਗੂਆਂ ਨੇ ਪੁਲਸ ਵੱਲੋਂ ਦਰਜ਼ ਕੀਤੀ ਗਈ ਐਫ.ਆਈ.ਆਰ. ‘ਤੇ ਵੀ ਸਵਾਲ ਖੜੇ ਕੀਤੇ। ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਜਮੀਨ ਦੇ ਸੌਦੇ ਨੂੰ ਲੈ ਕੇ ਅਤੇ ਪੈਸਿਆਂ ਦੇ ਲੈਣ ਦੇਣ ਅਤੇ ਜਬਰ ਜਿਨਾਹ ਦੇ ਦੋਸ ਲਗਾਏ ਗਏ ਹਨ ਤਾਂ ਮਹਿਲਾ ਦੇ ਬਿਆਨ ਹੀ ਆਪਸ ਵਿਚ ਮੇਲ ਨਹੀਂ ਖਾ ਰਹੇ। ਕੇਸ 1 ਨਵੰਬਰ ਨੂੰ ਦਰਜ਼ ਹੋਇਆ ਅਤੇ ਉਦੋਂ ਮਹਿਲਾ ਦਾ ਕਹਿਣਾ ਸੀ ਕਿ 6 ਮਹੀਨਿਆਂ ਤੋ ਜਬਰ ਜਿਨਾਹ ਕੀਤਾ ਗਿਆ, ਜਦੋਂ ਕਿ ਛੇ ਮਹੀਨੇ ਪਹਿਲਾਂ ਮਈ ਮਹੀਨਾ ਬਣਦਾ ਸੀ ਅਤੇ ਜਮੀਨ ਦਾ ਬਿਆਨਾ ਹੀ ਜੂਨ ਵਿਚ ਹੋਇਆ ਅਤੇ ਰਜਿਸਟਰੀ ਅਗਸਤ ਵਿਚ ਹੋਈ। ਅਜਿਹੇ ਵਿਚ ਛੇ ਮਹੀਨੇ ਪਹਿਲਾਂ ਦਾ ਸਮਾਂ ਹੀ ਸਹੀ ਨਹੀਂ ਬੈਠਦਾ। ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸੀ ਵਿਧਾਇਕ ਜਾਣ ਬੁਝ ਕੇ ਕਹਾਣੀ ਰਚਾ ਕੇ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਦੇ ਖਿਲਾਫ ਕੇਸ ਦਰਜ਼ ਕਰ ਦਿੱਤਾ। ਜੋ ਕਿ ਬਿਲਕੁਲ ਝੂਠਾ ਹੈ।

