ਪੰਜਾਬ

ਸੀ.ਐਮ. ਸਿਟੀ ‘ਚ ਸਵਾਈਨ ਫਲੂ ਦੇ 10 ਕੇਸ ਆਏ ਸਾਹਮਣੇ

ਸਵਾਈਨ ਫਲੂ ਨਾਲ ਨਜਿੱਠਣ ਲਈ ਸਿਵਲ ਸਰਜਨ ਵੱਲੋਂ ਆਦੇਸ਼
ਪਟਿਆਲਾ 14 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸਰਦੀ ਦੇ ਮੋਸਮ ਵਿਚ ਸਵਾਈਨ ਫਲੂ ਬਿਮਾਰੀ ਸਬੰਧੀ ਕੀਤੇ ਉਪਰਾਲਿਆ ਦਾ ਜਾਇਜਾ ਲੈਣ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਵਲ ਸਰਜਨ ਪਟਿਆਲਾ ਡਾ:ਮਨਜੀਤ ਸਿੰਘ ਵੱਲੋ ਜਿਲ੍ਹੇ ਦੇ ਸਿਵਲ ਹਸਪਤਾਲਾ ਨਾਭਾ, ਸਮਾਣਾ, ਰਾਜਪੂਰਾ ,ਮਾਤਾ ਕੁਸ਼ਲਿਆ ਅਤੇ ਰਾਜਿੰਦਰਾ ਹਸਪਤਾਲ ਦੇ ਨੋਡਲ ਅਫਸਰਾਂ,ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਬਰਾ ਦੀ ਇਕ ਰੀਵਿÀ ਮੀਟਿੰਗ ਕੀਤੀ ।

ਮੀਟਿੰਗ ਵਿਚ ਆਈ.ਐਮ.ਏ.ਦੇ ਪ੍ਰਧਾਨ ਡਾ.ਭਗਵੰਤ ਸਿੰਘ,ਡਾ.ਅਜਾਤਾ ਸ਼ਤਰੂ, ਪਟਿਆਲਾ ਹਸਪਤਾਲ ਤੋ ਡਾ.ਨੀਰਜ,ਕੋਲੰਬਿਆ ਏਸ਼ੀਆ,ਪਟਿਆਲਾ ਹਾਰਟ, ਸਦਭਾਵਨਾ ਹਸਪਤਾਲ ,ਰਾਜਿੰਦਰਾ ਹਸਪਾਲ ਅਤੇ ਵੱੱਖ ਵੱਖ ਸਰਕਾਰੀ ਹਸਪਤਾਲਾ ਦੇ ਸਵਾਈਨ ਫੱਲੁ ਦੇ ਨੋਡਲ ਅਫਸਰ ਹਾਜਰ ਹੋਏ।ਇਸ ਮੀਟਿੰਗ ਵਿਚ ਜਿਲੇ ਵਿਚ ਸਵਾਈਨ ਫਲੂ ਦੇ ਮਰੀਜਾਂ ਦਾ ਜਇਜਾ ਲੈਂਦੇ ਹੋਏ ਉਹਨਾਂ ਕਿਹਾ ਕਿ ਸਮੁਹ ਹਸਪਤਾਲਾ ਵਿਚ ਸਵਾਈਨ ਫਲੂ ਦੇ ਸ਼ਕੀ ਮਰੀਜਾਂ ਦੇ ਇਲਾਜ ਨੂੰ ਕੇਂਦਰ ਸਰਕਾਰ ਵੱਲੋ ਪ੍ਰਵਾਨਤ ਦਿਸ਼ਾ ਨਿਰਦੇਸ਼ਾ ਅਨੁਸਾਰ ਕਰਨਾ ਯਕੀਨੀ ਬਣਾਇਆ ਜਾਵੇ ਉਹਨਾਂ ਕਿਹਾ ਸਵਾਈਨ ਫਲੂ ਦੇ ਸ਼ਕੀ ਮਰੀਜਾਂ ਦਾ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਰੀਜ ਨੂੰ ਗੰਭੀਰ ਅਵਸਥਾ ਵਿਚ ਜਾਣ ਤੋਂ ਬਚਾਇਆ ਜਾ ਸਕੇ ।ਉਹਨਾਂ ਕਿਹਾ ਕਿ ਸਵਾਈਨ ਫਲ਼ੁ ਦੇ ਕੈਟਾਗਰੀ ਸੀ ਦੇ ਮਰੀਜਾਂ ਦੀ ਜਾਂਚ ਮੁਫਤ ਰਾਜਿੰਦਰਾ ਹਸਪਤਾਲ ਅਤੇ ਪੀ.ਜੀ.ਆਈ ਵਿਚ ਕਰਵਾਈ ਜਾਂਦੀ ਹੈ ਅਤੇ ਸਵਾਈਨ ਫਲੂ ਦੇ ਮਰੀਜਾਂ ਨੂੰ ਸਰਕਾਰੀ ਹਸਪਤਾਲਾ ਵਿਚ ਗੋਲੀ ਟੈਮੀਫਲੂ ਮੂਫਤ ਦਿੱਤੀਆ ਜਾਂਦੀਆ ਹਨ।ਉਹਨਾਂ ੍ਰਪ੍ਰਾਈਵੇਟ ਹਸਪਤਾਲਾ ਦੇ ਡਾਕਟਰਾਂ ਨੂੰ ਨਿਰਦੇਸ਼ ਦਿਤੇ ਕਿ ਸਵਾਈਨ ਫਲੁ ਦੇ ਮਰੀਜਾਂ ਲਈ ਹਸਪਤਾਲ ਵਿਚ ਵੱਖਰੇ ਸਵਾਈਨ ਫਲੁ ਦੇ ਵਾਰਡ ਹੋਣ ਦੀ ਸੂਰਤ ਹੀ ਦਾਖਲ ਕੀਤਾ ਜਾਵੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਮਰੀਜ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਜਾਵੇ।ਉਹਨਾਂ ਦੱਸਿਆਂ ਕਿ ਪਹਿਲਾ ਇਹ ਮੀਟਿੰਗ ਨਵੰਬਰ ਮਹੀਨੇ ਵਿਚ ਵੀ ਕੀਤੀ ਗਈ ਸੀ ਹੁਣ ਸੀਥਤੀ ਦਾ ਜਾਇਜਾ ਲੈਣ ਲਈ ਅੱਜ ਇਹ ਮੀਟਿੰਗ ਰੱਖੀ ਗਈ ਹੈ।
ਡਾ: ਗੁਰਮੀਤ ਸਿੰਘ ਜ਼ਿਲ੍ਹਾ ਐਪੀਡਮੋਲੋਜਿਸਟ ਨੇ ਸਵਾਇਨ ਫਲੂ ਦੇ ਲੱਛਣਾ ਅਤੇ ਬਚਾਅ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ ਅਤੇ ਸਵਾਇਨ ਫਲੂ ਦੀਆਂ ਕੈਟਾਗਿਰੀ ਏ,ਬੀ,ਸੀ ਬਾਰੇ ਵਿਸਥਾਰ ਵਿਚ ਦੱਸਿਆ ਉਹਨਾਂ ਦੱਸਿਆ ਕਿ ਜਿਲੇ ਵਿਚ ਹੁਣ ਤੱਕ ਸਵਾਇਨ ਫਲੂ ਦੇ 10 ਕੇਸ ਪੋਜੀਟਿਵ ਪਾਏ ਗਏ ਹਨ ਜਿਹਨਾ ਵਿਚੋ 2 ਮਰੀਜਾਂ ਦੀ ਮੋਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਖੰਘਣ,ਛਿੱਕ ਮਾਰਨ ਵੇਲੇ ਮੂੰਹ ਤੇ ਕੱਪੜਾ ਜਾਂ ਰੁਮਾਲ ਤੀ ਵਰਤੋਂ ਕਰਨ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾਂ ਯਕੀਨੀ ਬਣਾਉਣ ਸਬੰਧੀ ਜਾਗਰੂਕ ਕਰਨ।ਇਸ ਮੋਕੇ ਜਿਲਾ ਟੀਕਾਕਰਣ ਅਫਸਰ ਡਾ. ਸੁਧਾ ਗਰੋਵਰ,ਜਿਲਾ ਐਪੀਡੋਮੋਲੋਜਿਸ਼ਟ ਡਾ.ਸੁਮੀਤ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸਨ ਕੁਮਾਰ ਅਤੇ ਕੁਲਵੰਤ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *