ਪਟਿਆਲਾ

ਹੌਂਡਾਂ ਕੰਪਨੀ ਵੱਲੋਂ ”ਰੈਡ ਸੇਫਟੀ ਅਵੇਅਰਨੈਂਸ ਪ੍ਰੋਗਰਾਮ” ਤਹਿਤ ਪ੍ਰਯੋਗਸ਼ਾਲਾ ਲਗਾਈ ਗਈ

ਟ੍ਰੈਫਿਕ ਨਿਯਮਾਂ ਬਾਰੇ ਅਲੱਗ ਸਟਾਲਾਂ ਅਤੇ ਪ੍ਰਯੋਗਸ਼ਾਲਾਵਾਂ ਲਗਾਈਆਂ ਗਈਆਂ
ਪਟਿਆਲਾ, 17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸਥਾਨਕ ਬੀ.ਐੱਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਟਿਆਲਾ ਵਿਖੇ ਹੌਂਡਾ ਕੰਪਨੀ ਪ੍ਰਾਈਵੇਟ ਲਿਮਟਿਡ ਵੱਲੋਂ ਰੋਡ ਸੇਫਟੀ ਅਵੇਅਰਨੈੱਸ ਪ੍ਰੋਗਰਾਮ ਤਹਿਤ ਪ੍ਰੋਗਸ਼ਾਲਾ ਲਗਾਈ ਗਈ। ਇਹ ਤਿੰਨ ਦਿਨ ਦਾ ਪ੍ਰੋਗਰਾਮ ਕੰਪਨੀ ਵੱਲੋਂ ਨਿਯੁਕਤ ਇੰਸਟਕਟਰ ਮਿਸ ਨਮੀਤਾ ਕਾਲਰਾ ਅਤੇ ਉਨ੍ਹਾਂ ਦੀ ਟੀਮ ਨੇ ਪੂਰੀ ਤਰ੍ਹਾਂ ਸਫਲਤਾ ਪੂਰਵਕ ਸਿਰੇ ਚਾੜ੍ਹਿਆ।

ਜਾਣਕਾਰੀ ਦਿੰਦਿਆ ਸਕੂਲ ਮੁੱਖੀ ਗੁਰਦੀਸ਼ ਸਿੰਘ ਨੇ ਦੱਸਿਆ ਕਿ ਅੱਜ ਕਲ ਦੀ ਭੱਜ ਦੌੜ ਅਤੇ ਤੇਜ ਰਫਤਾਰ ਜਿੰਦਗੀ ‘ਚ ਆਪਣੇ ਆਪ ਨੂੰ ਅਣਚਾਹੀਆਂ ਦੁਰਘਟਨਾਵਾਂ ਤੋਂ ਕਿਵੇਂ ਬਚਾ ਕੇ ਰੱਖਣਾ ਹੈ। ਸੜਕਾਂ ਉੱਤੇ ਚਲਦੇ ਕਿਹੜੇ ਨਿਯਮਾਂ ਦੀ ਪਾਲਣਾ ਅਤੇ ਕਿਉਂ ਕਰਨੀ ਚਾਹੀਦੀ ਹੈ, ਬਾਰੇ ਵਿਦਿਆਰਥੀਆਂ ਨੂੰ ਬਰੀਕੀ ਅਤੇ ਸੰਜੀਦਗੀ ਨਾਲ ਸਟਾਲਾਂ ਉੱਤੇ ਕਿਰਿਆਵਾਂ ਕਰਦੇ ਹੋਏ ਸਮਝਾਇਆ ਗਿਆ। ਹੌਂਡਾ ਕੰਪਨੀ ਵੱਲੋਂ ਆਈ ਇਸ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਖੇਡਾਂ ਦੇ ਤਰੀਕੇ ਨਾਲ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਨਿਯਮਾਂ ਤੋਂ ਜਾਣੂ ਕਰਵਾਇਆ। ਅੱਜ ਇਸ ਪ੍ਰੋਗਰਾਮ ਦੇ ਅੰਤਿਮ ਦਿਨ ਵਿਦਿਆਰਥੀਆਂ ਨੂੰ ਹੌਂਡਾਂ ਕੰਪਨੀ ਵੱਲੋਂ ਪਾਰਟੀਸੀਪਿਸ਼ਨ ਸਰਟੀਫਿਕੇਟਾਂ ਨਾਲ ਨਾਲ ਜਿਹੜੇ ਵਿਦਿਆਰਥੀ ਕੁਇਜ਼ ‘ਚ ਪਹਿਲੇ ਤਿੰਨ ਸਥਾਨਾਂ ਤੇ ਆਏ ਇਨਾਮ ਵੀ ਦਿੱਤੇ ਗਏ। ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਤਰੀਕਿਆਂ ਅਤੇ ਨਿਯਮਾਂ ਨੂੰ ਸਿੱਖਦੇ ਹੋਏ ਬਹੁਤ ਆਨੰਦ ਮਾਣਿਆ।
ਸਕੂਲ ਮੁੱਖੀ ਗੁਰਦੀਸ਼ ਸਿੰਘ ਨੇ ਸਕੂਲ ਸਟਾਫ, ਵਿਦਿਆਰਥਾਂ ਅਤੇ ਮੈਨੇਜਮੈਟ ਵੱਲੋਂ ਹੌਂਡਾਂ ਕੰਪਨੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਦਾ ਤਹਿ ਦਿੱਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *