ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਕੈਪਟਨ ਸਰਕਾਰ ਖਿਲਾਫ਼ ਪੈਂਫਲਟ ਵੰਡਣ ਦੀ ਮੁਹਿੰਮ ਵਿਧਾਨ ਸਭਾ ਸ਼ਤਰਾਣਾ ਤੋਂ ਸ਼ੁਰੂਆਤ
ਕੈਪਟਨ ਸਰਕਾਰ ‘ਚ ਅਨੁਸੂਚਿਤ ਜਾਤੀਆਂ ਅਸੁਰੱਖਿਅਤ: ਕੈਂਥ
ਘੱਗਾ, (ਪਾਤੜਾਂ) ਪਟਿਆਲਾ 10 ਜਨਵਰੀ (ਮਧੂਸਾਰ ਬਿਊਰੋ) ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ ਬੇਇਨਸਾਫ਼ੀ, ਬੇਇੱਜ਼ਤੀ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਖਿਲਾਫ਼ ਅੱਜ ਘੱਗਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖਿਲਾਫ਼ ਮੁਹਿੰਮ ਸ਼ੁਰੂਆਤ ਕਰਦਿਆਂ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੱਸਿਆ ਕਿ ਸ਼ਾਸਨ, ਪ੍ਰਸ਼ਾਸਨ ਰਾਜਨੀਤਕ ਅਗੂਆਂ ਦੀ ਕਠਪੁਤਲੀਆਂ ਵਾਂਗੂੰ ਕੰਮ ਕਰ ਰਿਹਾ ਹੈ।ਕੈਪਟਨ ਸਰਕਾਰ ਵਿੱਚ ਜਗੀਰਦਾਰੀ,ਸਰਮਾਏਦਾਰੀ,ਬੁਰਸ਼ਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੋਣ ਕਾਰਨ ਅਨੁਸੂਚਿਤ ਜਾਤੀਆਂ ਤੇ ਗਰੀਬ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅਨੁਸੂਚਿਤ ਜਾਤੀਆਂ ਦੇ ਸਬੰਧਤ ਮੁੱਦਿਆਂ ਨੂੰ ਖਾਸਕਰ ਭੇਦਭਾਵ ਅਤੇ ਜਾਤੀ ਵਿਤਕਰੇ ਨੂੰ ਠੰਲ ਪਾਉਣ ਵਿੱਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਅਸਫਲ ਸਾਬਿਤ ਹੋ ਗਈ ਹੈ ਇਹ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਲੋਕ ਸਭਾ ਦੇ ਮੈਂਬਰ ਸ੍ਰੀ ਧਰਮਵੀਰ ਗਾਂਧੀ ਨੇ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੈਂਫਲਟ ਵੰਡਣ ਮੌਕੇ ਇਕਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ। ਉਹਨਾਂ ਅੱਗੇ ਕਿਹਾ ਕਿ ਧੱਕੇਸ਼ਾਹੀ ਅਤੇ ਗੁੰਡਾਗਰਦੀ ਨੂੰ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਗਾਂਧੀ ਨੇ ਦੱਸਿਆ ਕਿ ਕੈਪਟਨ ਸਰਕਾਰ ਵਿੱਚ ਸਰਮਾਏਦਾਰੀ ਅਤੇ ਭ੍ਰਿਸ਼ਟਾਚਾਰੀਆਂ ਦਾ ਬੋਲ ਬਾਲਾ ਹੈ, ਸ਼ਾਸਨ ਪ੍ਰਸ਼ਾਸਨ ਵਿੱਚ ਗਰੀਬ ਵਰਗ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਅਤਾਲਾਂ ਅਤੇ ਸ਼ੇਰਗੜ੍ਹ ਦੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਉਤੇ ਝੂਠੀਆਂ ਐਫਆਈਆਰ ਦਰਜ ਕਰਕੇ ਪਿੰਡੋਂ ਉਜਾੜ ਦਿੱਤਾ ਹੈ।
ਸ੍ਰ ਕੈਂਥ ਨੇ ਕਿਹਾ ਕਿ ਪਿੰਡ ਅਤਾਲਾਂ ਅਤੇ ਸ਼ੇਰਗੜ੍ਹ ਦੇ ਅਨੁਸੂਚਿਤ ਜਾਤੀਆਂ ਦੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਪੈਂਫਲਟ ਵੰਡਣ ਦੀ ਲਹਿਰ ਲੋਕ ਸਭਾ ਹਲਕਾ ਪਟਿਆਲਾ ਦੇ ਅਧੀਨ ਆਉਂਦੇ ਹਲਕਾ ਸ਼ਤਰਾਣਾ ਤੋਂ ਸ਼ੁਰੂਆਤ ਕਰਕੇ ਸਾਰੇ ਪੰਜਾਬ ਦੇ ਵੱਖੋ ਵੱਖ ਲੋਕ ਸਭਾ ਹਲਕਿਆਂ ਦੇ ਲੋਕਾਂ ਨੂੰ ਅਨੁਸੂਚਿਤ ਜਾਤੀਆਂ ਦੇ ਨਾਲ ਕੈਪਟਨ ਸਰਕਾਰ ਵਿੱਚ ਹੋ ਰਹੀਆਂ ਵਧੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ।ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ 35 ਪ੍ਰਤੀਸ਼ਤ ਅਬਾਦੀ ਹੋਣ ਦੇ ਬਾਵਜੂਦ ਇਨ੍ਹਾ ਲੋਕਾਂ ਨੂੰ ਵੋਟਾਂ ਸਮੇਂ ਹੀ ਮਨ ਲੁਭਾਵਣੇ ਨਾਅਰੇ ਰਾਹੀਂ ਮੂਰਖ ਬਣਾ ਕੇ ਇਸਤੇਮਾਲ ਕੀਤਾ ਜਾਂਦਾ ਹੈ,ਸਿਆਸੀ ਪਾਰਟੀਆਂ ਇਨ੍ਹਾਂ ਦੀ ਡਮੀ ਲੀਡਰਸ਼ਿਪ ਦਿਖਾਕੇ ਧੋਖੇ ਦਾ ਸ਼ਿਕਾਰ ਬਣਉਦੀਆਂ ਹਨ।
ਉਹਨਾਂ ਦੱਸਿਆ ਕਿ ਕੈਪਟਨ ਸਰਕਾਰ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਪ੍ਰਦਾਨ ਕਰਨ ਵਿੱਚ ਅਸਫਲ ਸਾਬਿਤ ਹੋ ਗਿਆ ਹੈ ਇਨ੍ਹਾਂ ਪਿੰਡਾਂ ਅਤਾਲਾਂ ਅਤੇ ਸ਼ੇਰਗੜ੍ਹ ਦੇ ਪੀੜਤ ਪਰਿਵਾਰਾਂ ਉਤੇ ਸੰਗੀਨ ਧਾਰਵਾਂ ਤਹਿਤ 307 ਅਤੇ 326ਦਾ ਝੂਠਾ ਕੇਸ ਦਰਜ ਹੋਣ ਕਾਰਨ ਡਰ ਅਤੇ ਸਹਿਮ ਕਰਕੇ ਇਹ ਸ਼ਰਨਾਰਥੀ ਬਣਕੇ ਪਿਛਲੇ 21 ਦਸੰਬਰ ਤੋਂ ਲਗਾਤਾਰ ਸੈਕਟਰ 25,ਰੈਲੀ ਗਰਾਊਂਡ ਚੰਡੀਗੜ੍ਹ ਵਿਖੇ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਲਗਾਤਾਰ ਕਰ ਰਹੇ ਹਨ।
ਸ੍ਰ ਕੈਂਥ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਸ਼ਾਸਨ, ਪ੍ਰਸ਼ਾਸਨ ਦਾ ਵਤੀਰਾ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨਾਲ ਭੇਦਭਾਵ ਅਤੇ ਜਾਤੀ ਵਿਤਕਰੇ ਤੋਂ ਪ੍ਰਭਾਵਿਤ ਹੈ, ਜਿਸ ਕਾਰਨ ਧਰਨਾਕਾਰੀਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਵਤੀਰਾ ਸ਼ਰਮਨਾਕ ਅਤੇ ਗੈਰ-ਜਿਮੇਵਾਰਾਨਾ ਹੈ,ਕੈਪਟਨ ਅਮਰਿੰਦਰ ਸਿੰਘ ਦਾ ਗ੍ਰਹਿ ਵਿਭਾਗ ਪੀੜਤਾਂ ਦੀ ਸੁਣਵਾਈ ਕਰਨ ਤੋਂ ਮੁਨਕਰ ਹੋ ਗਿਆ ਹੈ, ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਾ ਚਹੇਤਾ ਵਿਧਾਇਕ ਨਿਰਮਲ ਸਿੰਘ ਦੀ ਦਖਲਅੰਦਾਜ਼ੀ ਕਰਕੇ ਅਨੁਸੂਚਿਤ ਜਾਤੀਆਂ ਨੂੰ ਨਿਆਂ ਨਹੀਂ ਮਿਲ ਰਿਹਾ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਝੂਠੀਆਂ ਐਫਆਈਆਰ ਰੱਦ ਕਰਾਉਣ ਤੱਕ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਸੰਘਰਸ਼ ਜਾਰੀ ਰੱਖੇਗਾ।ਪਿੰਡ ਸ਼ੇਰਗੜ੍ਹ ਦੇ ਬੱਚਿਆਂ ਅਤੇ ਔਰਤਾਂ ਨੂੰ ਬੜੀ ਬੇਰਹਿਮੀ ਨਾਲ ਕੁੱਟਮਾਰ ਅਤੇ 307 ਦਾ ਝੂਠਾ ਪਰਚਾ ਦਰਜ ਕੀਤਾ ਅਤੇ ਪਿੰਡ ਅਤਾਲਾਂ ਦੇ ਵਿਦਿਆਰਥੀ ਨੂੰ ਅਗਵਾ ਕਰਕੇ ਨਿਰਵਸਤਰ ਕਰਕੇ ਕੁੱਟਿਆ ਗਿਆ ਅਤੇ 326 ਦਾ ਝੂਠਾ ਕੇਸ ਦਰਜ ਕਰਵਾਇਆ,ਇਨ੍ਹਾਂ ਗੰਭੀਰ ਘਟਨਾਵਾਂ ਤੇ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀਆਂ ਦੇ ਕੈਬਨਿਟ ਮੰਤਰੀਆਂ ਸਮੇਤ ਵਿਧਾਇਕ ਅਜਿਹੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਸ਼ਰਮਨਾਕ ਘਟਨਾਵਾਂ ਪ੍ਰਤੀ ਚੁੱਪ ਹਨ। ਅਨੁਸੂਚਿਤ ਜਾਤੀਆਂ ਉਪਰ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਸਿਵਲ ,ਪੁਲਿਸ ਪ੍ਰਸਾਸ਼ਨ ਰਾਜਨੀਤਕ ਆਗੂਆਂ ਦੇ ਦਬਾਅ ਹੇਠ ਬੇਬਸ ਹਨ। ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਿਵਾਰ ਅਨਿਆਂ ,ਅੱਤਿਆਚਾਰ, ਧੱਕੇਸ਼ਾਹੀ, ਦਹਿਸ਼ਤ ਅਤੇ ਗੁੰਡਾਗਰਦੀ ਦੇ ਸ਼ਿਕਾਰ ਹਨ। ਵਿਰੋਧੀ ਪਾਰਟੀਆਂ ਵੀ ਇਸ ਗੰਭੀਰ ਮਸਲੇ ਉੱਤੇ ਸ਼ਰਾਰਤੀ ਚੁੱਪ ਧਾਰ ਕੇ ਤਮਾਸ਼ਬੀਨ ਬਣ ਗਈਆਂ ਹਨ।ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਵਿੱਚ ਵੀ ਸਿਆਸੀ ਲੀਡਰਾਂ ਦੀ ਦਖਲਅੰਦਾਜ਼ੀ ਕਰਨ ਕਰਕੇ ਨਿਰਪੱਖਤਾ ਅਤੇ ਨਿਆਂ ਖਤਮ ਹੋ ਗਿਆ ਹੈ ,ਸਗੋਂ ਭਾਈ ਭਾਤੀਜਾਵਾਦ,ਭ੍ਰਿਸ਼ਟਾਚਾਰ,ਅਨੈਤਿਕਤਾ ਅਤੇ ਮਾਫੀਆ,ਗੁੰਡਾਗਰਦੀ, ਦਾ ਰਾਜ ਵਹਿਸ਼ੀ ਤਰੀਕੇ ਨਾਲ ਚੱਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੀਤ ਬਰਾੜ, ਪਲਵਿੰਦਰ ਕੌਰ ਹਰਿਆਊ, ਗੁਰਸੇਵਕ ਸਿੰਘ ਮੈਣਮਾਜਰੀ,ਅਮਰ ਸਿੰਘ ਤਲਾਣੀ, ਬਲਿਹਾਰ ਸਿੰਘ,ਅਵਤਾਰ ਸਿੰਘ, ਹਰੀ ਸਿੰਘ, ਸਰਦੀਪ ਗਾਗਟ, ਸਤਵੀਰ ਨਾਈਵਾਲਾ,ਕਸ਼ਮੀਰ ਸਿੰਘ, ਖੁਸ਼ੀ,ਚਰਨਜੀਤ ਸਿੰਘ ਆਦ ਵੀ ਸਾਮਿਲ ਹਨ

