ਦੇਸ਼-ਵਿਦੇਸ਼ਪੰਜਾਬ

ਰਾਕੇਸ਼ ਅਸਥਾਨਾ ਸਮੇਤ ਚਾਰ ਅਫਸਰਾਂ ‘ਤੇ ਕਾਰਵਾਈ , ਘਟਾਇਆ ਕਾਰਜਕਾਲ

ਨਵੀਂ ਦਿੱਲੀ 17 ਜਨਵਰੀ (ਮਧੂਸਾਰ ਬਿਊਰੋ) ਬੀਆਈ ਵਿਵਾਦ ਵਿਚ ਹੁਣ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਸਮੇਤ ਚਾਰ ਅਫਸਰਾਂ ‘ਤੇ ਕਾਰਵਾਈ ਹੋਹੀ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਰਾਕੇਸ਼ ਅਸਥਾਨਾ ਅਤੇ ਸੀਬੀਆਈ ਦੇ ਤਿੰਨ ਹੋਰ ਅਫਸਰਾਂ ਦਾ ਕਾਰਜਕਾਲ ਘਟਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੁਝ ਮਹੀਨਿਆਂ ਤੋਂ ਸੀਬੀਆਈ ਦੇ ਸਾਬਕਾ ਚੀਫ ਆਲੋਕ ਵਰਮਾ ਨਾਲ ਵਿਵਾਦ ਦੇ ਚਲਦੇ ਰਾਕੇਸ਼ ਅਸਥਾਨਾ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ। ਅਸਥਾਨਾ ਤੋਂ ਇਲਾਵਾ ਜੁਆਇੰਟ ਡਾਇਰੈਕਟਰ ਅਰੁਣ ਕੁਮਾਰ ਸ਼ਰਮਾ, ਡਿਪਟੀ ਇੰਸਪੈਕਟਰ ਜਨਰਲ ਮਨੀਸ਼ ਕੁਮਾਰ ਸਿਨਹਾ ਅਤੇ ਐਸਪੀ ਜਯੰਤ ਜੇ ਨੇਕਨਾਵਾਰੇ ਦਾ ਕਾਰਜਕਾਲ ਵੀ ਘਟਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਇਕ ਉਚ ਪੱਧਰੀ ਚੋਣ ਕਮੇਟੀ ਨੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ। ਕਮੇਟੀ ਦੇ ਹੋਰ ਮੈਂਬਰਾਂ ਵਿਚ ਕਾਂਗਰਸ ਆਗੂ ਖੜਗੇ ਅਤੇ ਜੱਜ ਏ ਕੇ ਸੀਕਰੀ ਵੀ ਸ਼ਾਮਲ ਸਨ। ਖੜਗੇ ਦੇ ਵਿਰੋਧ ਬਾਅਦ ਇਹ ਫੈਸਲਾ 2-1 ਦੇ ਬਹੁਮਤ ਨਾਲ ਲਿਆ ਗਿਆ ਸੀ। ਇਸ ਫੈਸਲੇ ਦੇ ਅਗਲੇ ਦਿਨ ਹੀ ਆਲੋਕ ਵਰਮਾ ਨੇ ਸੇਵਾ ਤੋਂ ਅਸਤੀਫਾ ਦੇ ਦਿੱਤਾ ਸੀ।

Leave a Reply

Your email address will not be published. Required fields are marked *