ਪਟਿਆਲਾ

ਯੂਥ ਅਕਾਲੀ ਦਲ ਨੇ ਕੀਤਾ ਸੁਖਬੀਰ ਬਾਦਲ ਦਾ ਅਮਲੋਹ ਪੁੱਜਣ ਤੇ ਭਰਵਾਂ ਸਵਾਗਤ

ਯੂਥ ਅਕਾਲੀ ਦਲ ਪਾਰਟੀ ਦਾ ਅਹਿਮ ਵਿੰਗ : ਸੁਖਬੀਰ ਬਾਦਲ
ਅਮਲੋਹ, 18 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਅਮਲੋਹ ਪੁੱਜਣ ਤੇ ਹਲਕੇ ਦੇ ਯੂਥ ਨੌਜਵਾਨਾਂ ਵੱਲੋਂ ਬੁੱਕੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ।

ਬਾਦਲ ਨੇ ਨੌਜਵਾਨਾਂ ਦੇ ਵੱਡੇ ਇਕੱਠ ਨਾਲ ਪਾਰਟੀ ਦੀ ਮਜਬੂਤੀ ਲਈ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਥ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਸਕਤੀ ਹੈ ਤੇ ਯੂਥ ਹੀ ਪਾਰਟੀ ਦਾ ਅਹਿਮ ਵਿੰਗ ਹੈ।ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਅਕਾਲੀ ਸਰਕਾਰ ਹੁੰਦੇ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜਿਥੇ ਵਿਸੇਸ਼ ਉਪਰਾਲੇ ਕੀਤੇ ਗਏ ਹਨ। ਉਥੇ ਸੂਬੇ ਵਿੱਚੋ ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਵੀ ਦਿੱਤੀਆਂ ਗਈਆਂ ਸਨ।
ਬਾਦਲ ਨੇ ਅੱਗੇ ਕਿਹਾ ਕਿ ਜੇਕਰ ਮੌਜੂਦਾ ਕੈਪਟਨ ਸਰਕਾਰ ਦੀ ਗੱਲ ਕੀਤੀ ਜਾਵੇ ਉਹ ਨੌਜਵਾਨਾਂ ਲਈ ਇੱਕ ਵੀ ਅਜਿਹਾ ਕਾਰਜ ਨਹੀ ਕਰ ਸਕੀ ਜਿਸ ਕਾਰਨ ਉਸ ਦੀ ਸਲਾਘਾ ਕੀਤੀ ਜਾਵੇ। ਕੈਪਟਨ ਸਰਕਾਰ ਨੇ ਹਰ ਘਰ ਨੌਕਰੀ ਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰਕੇ ਜੋ ਠੱਗੀ ਨੌਜਵਾਨਾਂ ਨਾਲ ਮਾਰੀ ਹੈ ਉਸ ਦਾ ਮੂੰਹਤੋੜਵਾ ਜਵਾਬ ਪੰਜਾਬ ਦੇ ਨੌਜਵਾਨ ਲੋਕ ਸਭਾ ਚੋਣਾਂ ਵਿੱਚ ਦੇਣਗੇ।ਸ ਬਾਦਲ ਨੇ ਕਿਹਾ ਕਿ ਜਿਹੜੇ ਨੌਜਵਾਨ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾ ਦਰਜ ਕਰਵਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ ਉਹਨਾਂ ਨੌਜਵਾਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਵਿਧਾਨ ਸਭਾ ਚੋਣਾਂ ਸਮੇ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਵੇਗਾ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ, ਬੁੱਗਾ ਸਰਕਲ ਦੇ ਪ੍ਰਧਾਨ ਜੱਥੇ ਹਰਿੰਦਰ ਸਿੰਘ ਦੀਵਾ, ਯੂਥ ਆਗੂ ਇਕਬਾਲ ਸਿੰਘ ਰਾਏ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਅਮੋਲਕ ਸਿੰਘ ਵਿਰਕ,ਕਮਲਜੀਤ ਸਿੰਘ ਗਿੱਲ ,ਸੁਖਚੈਨ ਸਿੰਘ ਦੀਵਾ ਦੀ ਅਗਵਾਈ ਵਿੱਚ ਹਲਕੇ ਦੇ ਨੌਜਵਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਯਾਦਵਿੰਦਰ ਸਿੰਘ ਸਲਾਣਾ, ਗੁਰਪ੍ਰੀਤ ਸਿੰਘ ਨਰੈਣਗੜ, ਗੁਰਪੰਥ ਸਿੰਘ ਕਪੂਰਗੜ, ਲਵਦੀਪ ਸਿੰਘ ਬੁੱਗਾ, ਸੁਖਚੈਨ ਸਿੰਘ ਦੀਵਾ,ਰਣਜੀਤ ਸਿੰਘ ਕੋਟਲੀ, ਗੋਰਾ ਅਜਨਾਲੀ, ਸਤਨਾਮ ਸਿੰਘ ਡਡਹੇੜੀ, ਗੁਰਜੀਤ ਸਿੰਘ ਕੋਟਲਾ,ਕ੍ਰਿਸ਼ਨ ਕੁੰਭੜਾ, ਅਮਨ ਲਾਡਪੁਰ,ਰਾਜੀ ਤੰਦਾਬੱਧਾ, ਸੂਰਜ ਤੂਰਾ, ਬੇਅੰਤ ਸਿੰਘ ਸਲਾਣਾ, ਵਿੱਕੀ ਚਹਿਲ,ਗੁਰਮਨ ਢੀਡਸਾ, ਬਲਪ੍ਰੀਤ ਸਿੰਘ, ਸੁਖਬੀਰ ਸਿੰਘ ਭੱਦਲਥੂਹਾ, ਹਰਿੰਦਰ ਸਿੰਘ ਦੀਵਾ, ਕਮਲਜੀਤ ਸਿੰਘ ਜੱਗਾ, ਸੰਦੀਪ ਸਿੰਘ ਭੋਲੀਆ, ਮਹਾ ਸਿੰਘ ਅਮਲੋਹ, ਜੱਗੀ ਬੁੱਗਾ, ਮਨਜਿੰਦਰ ਸਿੰਘ, ਜਸਪ੍ਰੀਤ ਸਿੰਘ, ਵਿਸਾਲ ਭੜੀ , ਲੱਖੀ ਔਜਲਾ,ਤੋ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜਰ ਸਨ।।

Leave a Reply

Your email address will not be published. Required fields are marked *