ਪੰਜਾਬਪਟਿਆਲਾ

ਜੇਲ੍ਹ ਨਾਭਾ ‘ਚ ਹੋਈ ਅਚਨਚੇਤ ਚੈਕਿੰਗ, ਕੈਦੀਆ ਕੋਲੋਂ ਦਰਜਨਾ ਮੋਬਾਇਲ ਅਤੇ ਸਿਮ ਬਰਾਮਦ

ਪਟਿਆਲਾ, 23 ਜਨਵਰੀ (ਕੰਵਰ ਬੇਦੀ) : ਅਤਿ ਸੁਰੱਖਿਅਤ ਜੇਲ੍ਹ ਨਾਭਾ ਵਿਖੇ ਅੱਜ ਅਚਨਚੇਤ ਛਾਪਾਮਾਰੀ ਕੀਤੀ ਗਈ। ਇਸ ਦੋਰਾਨ ਦਰਜਨਾ ਮੋਬਾਇਲ ਅਤੇ ਸਿਮ ਬਰਾਮਦ ਕੀਤੇ ਜਾਣ ਦੀ ਖਬਰ ਹੈ। ਇਸ ਜੇਲ੍ਹ ਵਿੱਚ ਖੂੰਖਾਰ ਅੱਤਵਾਦੀ ਤੇ ਖ਼ਤਰਨਾਕ ਗੈਂਗਸਟਰ ਬੰਦ ਹਨ।ਜਾਣਕਾਰੀ ਮੁਤਾਬਕ ਐਸਪੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਮਾਰੇ ਗਏ।

ਛਾਪੇ ਦੌਰਾਨ ਜੇਲ੍ਹ ਅੰਦਰੋਂ 12 ਮੋਬਾਈਲ ਤੇ ਸਿੰਮ ਕਾਰਡ ਬਰਾਮਦ ਕੀਤੇ ਗਏ।ਅੱਠ ਮੋਬਾਈਲ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਬਰਾਮਦ ਕੀਤੇ ਹਨ ਤੇ 4 ਮੋਬਾਈਲ ਅੰਦਰ ਬੈਰਕਾਂ ਵਿੱਚੋਂ ਮਿਲੇ ਹਨ। ਵੱਡਾ ਸਵਾਲ ਤਾਂ ਇਹ ਹੈ ਕਿ ਇਹ ਜੇਲ੍ਹ ਪੰਜਾਬ ਦੀ ਸਭਤੋਂ ਹਾਈ ਸਕਿਉਰਟੀ ਜੇਲ੍ਹ ਹੈ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।ਇੰਨੀ ਗਿਣਤੀ ਵਿੱਚ ਮੋਬਾਈਲ ਫੋਨਾਂ ਦਾ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦੇ ਹਨ। ਇਸ ਨਾਲ ਜੇਲ੍ਹ ਪ੍ਰਸ਼ਾਸਨ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ। ਇਸ ਛਾਪੇ ਵਿੱਚ ਡੇਢ ਸੌ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਜੇਲ੍ਹ ਦੀ ਚੈਕਿੰਗ ਕੀਤੀ। ਹੁਣ ਕੈਦੀਆਂ ਕੋਲੋਂ ਪੁੱਛ-ਗਿੱਛ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ।

Leave a Reply

Your email address will not be published. Required fields are marked *