ਕਿਸਾਨ ਕਰਜਾ ਮੁਕਤੀ ਕਨਵੈਨਸ਼ਨਾਂ ਕਰਨ ਦਾ ਐਲਾਨ
ਪਟਿਆਲਾ, 23 ਜਨਵਰੀ (ਕੰਵਰ ਬੇਦੀ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜਿਲ•ਾ ਪਟਿਆਲਾ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਜਿਲ•ਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਆਉਣ ਵਾਲੇ ਮਹੀਨੇ ਦੀਆਂ ਹੋਣ ਵਾਲੀਆਂ ਸਰਗਰਮੀਆਂ ਬਾਰੇ ਰਣਨੀਤੀ ਤਿਆਰ ਕੀਤੀ ਗਈ।
ਮੀਟਿੰਗ ਵਿੱਚ ਸੂਬਾ ਆਗੂ ਡਾ. ਦਰਸ਼ਨ ਪਾਲ (ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ) ਨੇ ਜਾਣਕਾਰੀ ਸਾਂਝੀ ਕਰਦਿਆ ਪਟਿਆਲੇ ਜਿਲੇ ਦੇ ਸਾਰੇ ਬਲਾਕਾਂ ਵਿੱਚ ਕਿਸਾਨ ਕਰਜਾ ਮੁਕਤੀ ਕਨਵੈਨਸ਼ਨਾਂ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਬਲਾਕ ਵਾਇਜ ਪਹਿਲੀ ਕਨਵੈਨਸ਼ਨ 1 ਫਰਵਰੀ ਨੂੰ ਨਾਭਾ ਬਲਾਕ ਦੇ ਐਕਸਿਸ ਬੈਂਕ ਦੀ ਬ੍ਰਾਂਚ ਪਟਿਆਲਾ ਗੇਟ ਨਾਭਾ ਵਿਖੇ ਕੀਤੀ ਜਾ ਰਹੀ ਹੈ। ਦੂਜੀ ਕਨਵੈਨਸ਼ਨ ਬਲਾਕ ਪਟਿਆਲਾ-1 ਦੀ 6 ਫਰਵਰੀ ਨੂੰ ਖੇੜੀ ਮੱਲਾਂ ਪਿੰਡ ਜਿੱਥੇ ਖੇਤੀਬਾੜੀ ਮਹਿਕਮੇ ਵੱਲੋਂ ਕਣਕ ਦੀ ਸਿੱਧੀ ਬਿਜਾਈ ਪਰਾਲੀ ਨੂੰ ਬਿਨ•ਾਂ ਸਾੜੇ ਕਰਵਾਈ ਗਈ ਸੀ ਅਤੇ ਪਰਾਲੀ ਵਿੱਚ ਪੈਦਾ ਹੋਈ ਭਿਆਨਕ ਸੁੱਢੀ ਜਿਸ ਨੇ 15 ਏਕੜ ਦੇ ਲਗਭਗ ਕਣਕ ਨੂੰ ਤਬਾਹ ਕਰਕੇ ਰੱਖ ਦਿੱਤਾ ਵਿਖੇ ਕਰਵਾਈ ਜਾ ਰਹੀ ਹੈ। ਤੀਸਰੀ ਕਨਵੈਨਸ਼ਨ 8 ਫਰਵਰੀ ਨੂੰ ਪਿੰਡ ਲੰਗ ਵਿਖੇ ਅਤੇ 13 ਫਰਵਰੀ ਭਾਦਸੋਂ ਬਲਾਕ ਦੀ ਕਾਨਫਰੰਸ ਮੰਡੀ ਭਾਦਸੋਂ ਵਿਖੇ ਅਤੇ 15 ਫਰਵਰੀ ਨੂੰ ਪਾਤੜਾਂ ਅਤੇ 25 ਫਰਵਰੀ ਨੂੰ ਸਮਾਣਾ (ਮੰਡੀ) ਵਿਖੇ ਕਰਜ਼ਾ ਮੁਕਤੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਡਾ. ਦਰਸ਼ਨ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ ਛੇਤੀ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੋਸਟਰ ਅਤੇ ਲੀਫਲੈਟ ਛੱਪ ਕੇ ਆ ਰਹੇ ਹਨ। ਜਿਸ ਨੂੰ ਪਿੰਡ-ਪਿੰਡ ਅਤੇ ਘਰ ਘਰ ਪਹੁੰਚਦਾ ਕੀਤਾ ਜਾਵੇਗਾ। ਇਸ ਦੇ ਨਾਲ ਜਿੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੈਂਬਰਸ਼ਿਪ ਅਤੇ ਪਿੰਡ ਪਿੰਡ ਇਕਾਈਆਂ ਨੂੰ ਸੁਰਜੀਤ ਕੀਤਾ ਜਾਵੇਗਾ। ਜਿਲ•ਾ ਆਗੂ ਹਰਭਜਨ ਸਿੰਘ ਬੂਟਰ ਨੇ ਦੱਸਿਆ ਕਿ 7 ਕਿਸਾਨ ਜੱਥੇਬੰਦੀਆਂ ਵੱਲੋਂ 18 ਫਰਵਰੀ ਨੂੰ ਲੁਧਿਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਲੀਡ ਬਰਾਂਚ ਨੂੰ ਅਣਮਿੱਥੇ ਸਮੇਂ ਲਈ ਘੇਰਿਆ ਜਾ ਰਿਹਾ ਹੈ। ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਟਿਆਲਾ ਵੱਲੋਂ ਵੱਡੀ ਗਿਣਤੀ ਵਿੱਚ ਟਰਾਲੀਆਂ ਅਤੇ ਹੋਰ ਵਹਿਕਲਾਂ ਰਾਹੀਂ ਸ਼ਿਰਕਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਯੂਨੀਅਨ ਆਗੂਆਂ ਦੀ ਟੂਲ ਪਲਾਜਿਆਂ ਅਤੇ ਹੋਰ ਦਫਤਰਾਂ ਵਿੱਚ ਖੱਜਲ ਖੁਆਰੀ ਨਾ ਹੋਵੇ ਇਸ ਲਈ ਬਲਾਕ ਪਿੰਡ ਇਕਾਈ ਦੇ ਅਹੁਦੇਦਾਰਾਂ ਅਤੇ ਹੋਰ ਆਗੂਆਂ ਦੇ ਐਡੰਟੀ ਕਾਰਡ ਬਣਵਾਏ ਜਾ ਰਹੇ ਹਨ। ਮੀਰਾਪੁਰ ਡਰੇਨ ਵਿੱਚ ਆਏ ਹੜ ਕਰਨ ਪਿਛਲੇ ਦਿਨ ਪਿੰਡ ਧਰਮੇੜੀ ਦੇ ਆਸਪਾਸ ਹੋਏ ਨੁਕਸਾਨ ਜਿਸ ਦੀ ਤਹਿਸੀਲਦਾਰ ਪ੍ਰਵੀਨ ਕੁਮਾਰ ਵੱਲੋਂ ਗਿਰਦੋਰੀ ਵੀ ਕੀਤੀ ਗਈ ਸੀ ਪ੍ਰੰਤੂ ਇਸ ਸਬੰਧੀ ਸਿਆਸੀ ਦਬਾਅ ਹੋਣ ਕਾਰਨ ਇੱਕ ਧੜੇ ਦੇ ਜਿਨ•ਾਂ ਦਾ ਲਗਭਗ 50 ਏਕੜ ਤੋਂ ਵੱਧ ਦਾ ਨੁਕਸਾਨ ਹੋਇਆ ਸੀ ਜਿਸ ਦੀ ਜਾਰੀ ਹੋਈ ਲਿਸਟ ਵਿੱਚੋਂ ਨਾਮ ਕੱਟ ਦੇਣ ਦੀ ਸਖਤ ਨਿਖੇਧੀ ਕੀਤੀ ਅਤੇ ਇਸ ਸਬੰਧੀ ਅੱਜ ਵਫਦ ਡੀ.ਸੀ. ਦਫਤਰ ਵਿਖੇ ਤਹਿਸੀਲਦਾਰ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮੁਆਵਜੇ ਤੋਂ ਰਹਿ ਗਏ ਕਿਸਾਨਾਂ ਨੂੰ ਤੁਰੰਤ ਮੁਆਵਜਾ ਦੇਣ ਦੀ ਮੰਗ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਨਾਭਾ ਬਲਾਕ ਤੋਂ ਪ੍ਰਧਾਨ ਹਰਵਿੰਦਰ ਸਿੰਘ ਅਗੇਤਾ, ਜਗਤਾਰ ਸਿੰਘ ਨਿਰਮਾਣਾ, ਪਾਤੜਾਂ ਬਲਾਕ ਤੋਂ ਹਰਭਜਨ ਸਿੰਘ ਧੂੜ, ਸੁਖਦੇਵ ਸਿੰਘ ਹਰਿਆਓ, ਸਾਹਿਬ ਸਿੰਘ ਦਤਾਲ, ਬਲਵਿੰਦਰ ਸਿੰਘ ਹਰਿਆਉ ਕਲਾਂ, ਜਰਨੈਲ ਸਿੰਘ ਦੌਗਾਲ, ਦਰਸ਼ਨ ਸਿੰਘ, ਸਾਧਾ ਸਿੰਘ, ਸਮਾਣਾ ਬਲਾਕ ਤੋਂ ਕੇਸਰ ਸਿੰਘ, ਨਿਰੰਜਨ ਸਿੰਘ ਬਠੋਈ, ਹਾਕਮ ਸਿੰਘ ਬਲਬੇੜਾ, ਸਨੌਰ ਬਲਾਕ ਤੋਂ ਸੁਖਵਿੰਦਰ ਸਿੰਘ ਤੁੱਲੇਵਾਲ, ਰਾਮ ਸਿੰਘ, ਗੁਰਮੇਲ ਸਿੰਘ ਚਰਾਸੋਂ, ਹਾਕਮ ਸਿੰਘ ਬਲਬੇੜਾ, ਜਗਦੀਸ਼ ਸਿੰਘ ਭਾਨਰਾ, ਮੱਖਣ ਸਿੰਘ, ਕਰਤਾਰ ਸਿੰਘ ਭਾਨਰੀ, ਪਟਿਆਲਾ ਬਲਾਕ ਤੋਂ ਗੁਰਮੀਤ ਸਿੰਘ ਪ੍ਰਧਾਨ, ਦਾਰਾ ਸਿੰਘ ਪਹਾੜਪੁਰ, ਮਨਜੀਤ ਸਿੰਘ ਮਹਿਮਦਪੁਰ, ਖੇੜੀ ਮੱਲਾਂ, ਫਤਿਹਪੁਰ, ਬਰਸਟ ਤੋਂ ਜਗਤਾਰ ਸਿੰਘ, ਸ਼ਿਗਾਰਾ ਸਿੰਘ, ਚਰਨ ਸਿੰਘ, ਗੁਰਮੀਤ ਸਿੰਘ, ਪਟਿਆਲਾ-2 ਬਲਾਕ ਤੋਂ ਕਰਨੈਲ ਸਿੰਘ ਲੰਗ, ਅਵਤਾਰ ਸਿੰਘ ਚਲੈਲਾ, ਧੰਨਾ ਸਿੰਘ ਸਿਊਣਾ, ਨਿਰਮਲ ਸਿੰਘ ਲਚਕਾਣੀ, ਹਰਭਜਨ ਸਿੰਘ ਚੱਠਾ, ਨਿਸ਼ਾਨ ਸਿੰਘ ਧਰਮਹੇੜੀ, ਭਾਦਸੋਂ ਬਲਾਕ ਤੋਂ ਗੁਰਬਚਨ ਸਿੰਘ ਸਿੱਧਨੋਲੀ, ਅਜੈਬ ਸਿੰਘ ਲੋਟ, ਪਰਮਜੀਤ ਸਿੰਘ ਖੁਰਦ, ਗੁਰਦਰਸ਼ਨ ਸਿੰਘ ਦਿੱਤੂਪੁਰ ਪ੍ਰਧਾਨ, ਰਣਜੀਤ ਸਿੰਘ ਸਵਾਜਪੁਰ, ਭੁਨਰਹੇੜੀ ਬਲਾਕ ਤੋਂ ਨਿਰਮਲ ਸਿੰਘ ਭੱਟੀਆਂ, ਕਰਮ ਸਿੰਘ ਭੱਟੀਆਂ, ਸੁਨਿਆਰਹੇੜੀ ਤੋਂ ਜਗਤਾਰ ਸਿੰਘ ਜੋਗੀਪੁਰ, ਜੱਥੇਬੰਦਕ ਸਕੱਤਰ ਪ੍ਰੋ. ਬਾਵਾ ਸਿੰਘ ਅਤੇ ਅਵਤਾਰ ਸਿੰਘ ਕੌਰਜੀਵਾਲਾ ਸ਼ਾਮਲ ਹੋਏ।

