ਪੰਜਾਬ

ਸਰਕਾਰ ਨਸ਼ੇ ਦੇ ਮੁੱਦੇ ‘ਤੇ ਫੇਲ੍ਹ : ਸੁਖਬੀਰ ਬਾਦਲ

ਕਾਂਗਰਸੀ ਵਿਧਾਇਕ ਨਸ਼ਾ ਵੇਚਣ ਦੇ ਕਾਰੋਬਾਰ ‘ਚ ਲਿਪਤ
ਅੰਮ੍ਰਿਤਸਰ 23 ਜਨਵਰੀ (ਸੁਖਬੀਰ ਸਿੰਘ/ਸੋਨੂੰ ਨਰੂਲਾ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਆਗੂਆਂ ਤੇ ਵਰਕਰਾਂ ‘ਚ ਜੋਸ਼ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਲਕਾ ਅਟਾਰੀ ਪੁੱਜੇ।

ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲਾ ਕੀਤਾ ਤੇ ਕਿਹਾ ਸਰਕਾਰ ਨਸ਼ੇ ਦੇ ਮੁੱਦੇ ‘ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸੁਖਬੀਰ ਬਾਦਲ ਨੇ ਆਖਿਆ ਕਾਂਗਰਸੀ ਵਿਧਾਇਕ ਨਸ਼ਾ ਵੇਚਣ ਦਾ ਕਾਰੋਬਾਰ ਕਰ ਰਹੇ ਤੇ ਪ੍ਰਸ਼ਾਸਨ ਨਸ਼ੇ ਦੇ ਕਾਰੋਬਾਰ ‘ਚ ਲਿਪਤ ਹੋ ਚੁੱਕਿਆ ਹੈ। ਬਾਦਲ ਦਾ ਕਹਿਣਾ ਹਰ ਵਿਧਾਨ ਸਭਾ ਖੇਤਰ ‘ਚ ਅਕਾਲੀ ਦਲ ਨੂੰ ਚੰਗਾ ਸਮਰਥਨ ਮਿਲ ਰਿਹਾ..ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਠੱਗਿਆ ਮਹਿਸੂਸ ਕਰ ਰਹੇ ਹਨ।

Leave a Reply

Your email address will not be published. Required fields are marked *