ਦੇਸ਼-ਵਿਦੇਸ਼ਪੰਜਾਬ

ਭਾਰਤ ਦੇ ਸੰਚਾਰ ਉਪਗ੍ਰਹਿ ਜੀਸੈਟ-31 ਨੂੰ ਫਰੈਂਚ ਗੁਯਾਨਾ ਤੋਂ ਸਫ਼ਲਤਾਪੂਰਵਕ ਲਾਂਚ

ਨਵੀਂ ਦਿੱਲੀ 6 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਭਾਰਤ ਦੇ ਨਵੀਨਤਮ ਸੰਚਾਰ ਉਪਗ੍ਰਹਿ, ਜੀਸੈੱਟ-31 ਨੂੰ ਅੱਜ ਸਵੇਰੇ ਫਰੈਂਚ ਗੁਯਾਨਾ ਦੇ ਸਪੇਸਪੋਰਟ ਤੋਂ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ।

ਕਾਰਜ ਸੂਚੀ ਅਨੁਸਾਰ ਲਾਂਚ ਵਾਹਨ ਏਰੀਯਨ 5 ਵੀਏ-247 ਨੂੰ ਫਰੈਂਚ ਗੁਯਾਨਾ ਦੇ ਕੌਰੂ ਲਾਂਚ ਬੇਸ ਤੋਂ ਅੱਜ ਸਵੇਰੇ 2:31 ਵਜੇ (ਆਈਐੱਸਟੀ) ਲਾਂਚ ਕੀਤਾ ਗਿਆ। ਇਸ ਦੇ ਨਾਲ ਭਾਰਤ ਦੇ ਜੀਸੈਟ-31 ਅਤੇ ਸਊਦੀ ਜਿਯੋਸਟੇਸ਼ਨਰੀ ਸੈਟੇਲਾਈਟ 1/ ਹੇਲਾਸ ਸੈਟ 4 ਉਪਗ੍ਰਹਿਆਂ ਨੂੰ ਲਿਜਾਇਆ ਗਿਆ ਹੈ।
42 ਮਿੰਟ ਦੀ ਉਡਾਨ ਦੇ ਬਾਅਦ, ਜੀਸੈਟ-31 ਏਰੀਯਨ 5 ਉੱਪਰਲੇ ਪੜਾਅ ਵਿੱਚ ਇੱਕ 250 ਕਿਲੋਮੀਟਰ ਦੇ ਚੱਕਰ (ਪ੍ਰਿਥਵੀ ਦੇ ਨਿਕਟਤਮ ਬਿੰਦੂ) ਅਤੇ 35,850 ਕਿਲੋਮੀਟਰ ਦੀ ਇੱਕ ਅਪੋਜੀ (ਪ੍ਰਿਥਵੀ ਦੇ ਸਭ ਤੋਂ ਦੂਰ ਬਿੰਦੂ) ਦੇ ਨਾਲ ਇੱਕ ਅੰਡਾਕਾਰ ਜਿਯੋਸਿੰਕ੍ਰੋਨਸ ਟ੍ਰਾਂਸਫਰ ਔਰਬਿਟ ਵਿੱਚ ਅਲੱਗ ਹੋ ਗਿਆ।

Leave a Reply

Your email address will not be published. Required fields are marked *