ਪੰਜਾਬਪਟਿਆਲਾ

ਡੇਲੀਵੇਜ ‘ਤੇ ਕੀਤੇ ਜਾਣ ਮਾਮਲਾ : ਕਰਮਚਾਰੀਆਂ ਨੂੰ ਉਨਾਂ ਦੇ ਬਣਦੇ ਹੱਕ ਦੇਵੇ ਯੂਨੀਵਰਸਿਟੀ : ਡਾ. ਜਤਿੰਦਰ ਸਿੰਘ ਮੱਟੂ

ਪਟਿਆਲਾ 13 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਊਟਸੋਰਸਿਜ਼ ‘ਤੇ ਕੰਮ ਕਰਦੇ ਸੈਂਕੜੇ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਯੂਨੀਵਰਸਿਟੀ ਸਿੰਡੀਕੇਟ 2012 ਦੇ ਫੈਸਲੇ ਅਨੁਸਾਰ ਡੇਲੀਵੇਜ ‘ਤੇ ਕੀਤੇ ਜਾਣ ਵਿਚ ਹੋ ਰਹੀ ਦੇਰੀ ਕਾਰਣ ਅੱਜ ਐਸ.ਸੀ ਕਰਮਚਾਰੀ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਆਊਟਸੋਰਸਿਜ ਕਰਮਚਾਰੀ ਯੂਨੀਅਨ ਦੇ ਆਗੂਆਂ ਦਾ ਇਕ ਵਫਦ ਰਜਿਸਟਰਾਰ ਡਾ. ਐਮ.ਐਸ.ਨਿੱਜਰ ਨੂੰ ਮਿਲਿਆ।

ਗੱਲਬਾਤ ਕਰਦਿਆਂ ਐਸ.ਸੀ ਫੈਡਰੇਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ 2012 ਦੀ ਸਿੰਡੀਕੇਟ ਵਿਚ 5 ਸਾਲ ਦੀ ਸੇਵਾ ਸ਼ਰਤ ਪੂਰੀ ਕਰਨ ਵਾਲੇ ਠੇਕਾ ਸਿਸਟਮ ਤਹਿਤ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਸਿਸਟਮ ਅੰਦਰ ਲੈ ਕੇ ਡੇਲੀਵੇਜ ‘ਤੇ ਕੀਤੇ ਜਾਣ ਦਾ ਫੈਸਲਾ ਹੋਇਆ ਸੀ ਜਿਸ ਉੱਤੇ 9 ਅਕਤੂਬਰ 2018 ਨੂੰ ਹੋਈ ਸਿੰਡੀਕੇਟ ਵਿਚ ਮੋਹਰ ਲਗਾ ਦਿੱਤੀ ਸੀ ਪਰ ਅਜੇ ਤੱਕ ਆਊਟਸੋਰਸਿਜ ਕਾਮਿਆਂ ਨੂੰ ਡੇਲੀ ‘ਤੇ ਨਹੀਂ ਕੀਤਾ ਗਿਆ ਜਿਸ ਕਾਰਣ ਕਰਮਚਾਰੀਆਂ ਵਿਚ ਕਾਫੀ ਰੋਸ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ, ਡੀਨ ਅਕਾਦਮਿਕ ਡਾ. ਜੀ.ਐਸ.ਬੱਤਰਾ ਅਤੇ ਰਜਿਸਟਰਾਰ ਡਾ. ਐਮ.ਐਸ.ਨਿੱਜਰ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਆਊਟਸੋਰਸਿਜ ਤੋਂ ਡੇਲੀਵੇਜ ‘ਤੇ ਕੀਤੇ ਜਾਣ ਦੇ ਫੈਸਲੇ ਅਨੁਸਾਰ ਯੂਨੀਵਰਸਿਟੀ ਅਥਾਰਿਟੀ ਵਲੋਂ ਅਗਲੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਇਕ ਕਮੇਟੀ ਦਾ ਗਠਨ ਹੋ ਚੁੱਕਿਆ ਹੈ ਜਲਦ ਹੀ ਕਮੇਟੀ ਦੀਆਂ ਸਿਫਾਰਿਸ਼ਾਂ ‘ਤੇ ਕਰਮਚਾਰੀਆਂ ਨੂੰ ਡੇਲੀਵੇਜ ‘ਤੇ ਕੀਤੇ ਜਾਣ ਦਾ ਅਮਲ ਸ਼ੁਰੂ ਹੋ ਜਾਵੇਗਾ। ਇਸ ਮੌਕੇ ਕਰਮਚਾਰੀ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਯੂਨੀਵਰਸਿਟੀ ਅਥਾਰਿਟੀ ਨੂੰ ਅਪੀਲ ਕੀਤੀ ਕਿ ਬਿਨਾਂ ਦੇਰੀ ਕੀਤੇ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਨਿਗੁਣੀਆਂ ਜਿਹੀਆਂ ਤਨਖਾਹਾਂ ਉੱਪਰ ਦਿਨ ਕਟੀ ਕਰ ਰਹੇ ਇੰਨਾਂ ਆਊਟਸੋਰਸਿਜ ਕਾਮਿਆਂ ਨੂੰ ਉਨਾਂ ਦੇ ਬਣਦੇ ਹੱਕ ਦਿੱਤੇ ਜਾਣ। ਉਨਾਂ ਕਿਹਾ ਕਿ ਇਹ ਕਰਮਚਾਰੀ 16-17 ਸਾਲਾਂ ਤੋਂ ਠੇਕਾ ਸਿਸਟਮ ਤਹਿਤ ਕੰਮ ਕਰ ਰਹੇ ਹਨ ਪਰ ਅੱਜ ਦੀ ਮਹਿੰਗਾਈ ਦੇ ਦੌਰ ਵਿਚ ਬਹੁਤ ਘੱਟ ਤਨਖਾਹਾਂ ਉੱਪਰ ਇਹ ਕਰਮਚਾਰੀਆਂ ਕੋਲੋਂ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਨਹੀਂ ਹੋ ਰਿਹਾ । ਲਿਹਾਜਾ ਯੂਨੀਵਰਸਿਟੀ ਇੰਨਾਂ ਕਰਮਚਾਰੀਆਂ ਨੂੰ ਆਪਣੇ ਅਧੀਨ ਲੈ ਕੇ ਘੱਟੋ ਘੱਟ ਇੰਨਾਂ ਕਰਮਚਾਰੀਆਂ ਦਾ ਭਵਿੱਖ ਸੁਰੱਖਿਅਤ ਕਰੇ। ਇਸ ਮੌਕੇ ਆਊਟਸੋਰਜਿਸ ਕਰਮਚਾਰੀ ਯੂਨੀਅਨ ਦੇ ਆਗੂਆਂ ਵਿਚ ਸੰਦੀਪ ਕੁਮਾਰ, ਜਤਿੰਦਰ ਧਾਲੀਵਾਲ, ਅਜੈ ਅਰੋੜਾ, ਇਕਬਾਲ ਮੀਰ, ਰਾਜੇਸ਼ ਕੁਮਾਰ ਤੋਂ ਇਲਾਵਾ ਡਿਪਟੀ ਲਾਇਬਰੇਰੀਅਨ ਡਾ. ਗਿਆਨ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *