ਕਾਂਗਰਸ ਵਲੋਂ ਕੀਤੀ ਧੋਖੇਬਾਜ਼ੀ ਦੇ ਨਤੀਜੇ ਕਾਂਗਰਸ ਨੂੰ ਆਗਾਮੀ ਲੋਕ ਸਭਾ ਚੋਣਾਂ ‘ਚ ਭੁਗਤਣੇ ਪੈਣਗੇ : ਹਰਪਾਲ ਜੁਨੇਜਾ
-ਕਾਂਗਰਸ ਨੇ ਚੋਣ ‘ਚ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ : ਚਰਨਜੀਤ ਰੱਖੜਾ
ਪਟਿਆਲਾ, 13 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਹਲਕਾ ਪਟਿਆਲਾ ਸ਼ਹਿਰੀ ਦੀ ਮੀਟਿੰਗ ਜ਼ਿਲਾ ਪਟਿਆਲਾ ਸ਼ਹਿਰੀ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੀਨੀਅਰ ਅਕਾਲੀ ਆਗੂ ਸ. ਚਰਨਜੀਤ ਸਿੰਘ ਰੱਖੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਮੀਟਿੰਗ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਹਰਪਾਲ ਜੁਨੇਜਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮੁੱਚੇ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ। ਇਸ ਮੌਕੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਜਨਤਾ ਆਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਬੈਠੇ ਹਨ। ਚਰਨਜੀਤ ਰੱਖੜਾ ਨੇ ਕਿਹਾ ਕਿ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਵਿਚ ਜਿੰਨੇ ਲਾਰੇ ਲਾਏ ਗਏ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ। ਨੌਜਵਾਨਾਂ ਸਮੇਤ ਸਮੁੱਚੇ ਵਰਗਾਂ ਨਾਲ ਸਰਕਾਰ ਨੇ ਧੋਖਾ ਕੀਤਾ, ਜਿਸ ਤੋਂ ਲੋਕ ਪੂਰੀ ਤਰ੍ਹਾਂ ਕਾਂਗਰਸ ਨੂੰ ਨਕਾਰ ਚੁੱਕੇ ਹਨ ਅਤੇ ਮੁੜ ਤੋਂ ਅਕਾਲੀ ਭਾਜਪਾ ਗਠਜੋੜ ਨੂੰ ਯਾਦ ਕਰ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸੂਬੇ ਦੀ ਜਨਤਾ ਕਾਂਗਰਸ ਨੂੰ ਕਰਾਰਾ ਜਵਾਬ ਦਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਵਤਾਰ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਇੰਜ. ਅਜੇ ਥਾਪਰ, ਬੀਬੀ ਗੁਰਮੀਤ ਕੌਰ ਬਰਾੜ, ਹਰਬਖਸ਼ ਚਹਿਲ, ਗੁਰਮੁਖ ਢਿੱਲੋਂ, ਸੁਖਬੀਰ ਅਬਲੋਵਾਲ, ਕੰਵਲਜੀਤ ਸਿੰਘ ਗੋਨਾ, ਰਵਿੰਦਰਪਾਲ ਸਿੰਘ, ਪਿੰ੍ਰਸ ਲਾਂਬਾ, ਪਰਮਿੰਦਰ ਸ਼ੋਰੀ, ਜਸਪ੍ਰੀਤ ਭਾਟੀਆ, ਅਮਰਿੰਦਰ ਸਿੰਘ, ਹੈਪੀ ਭਾਰਤ ਨਗਰ, ਮਾਈਕਲ, ਨਵਨੀਤ ਵਾਲੀਆ, ਵਨੀਤ ਸਹਿਗਲ, ਮੋਂਟੀ ਗਰੋਵਰ, ਗੋਲੂ, ਗਗਨਦੀਪ ਸਿੰਘ ਪੰਨੂੰ, ਜਸਵਿੰਦਰ ਚੀਮਾ, ਬਿੰਦਰ ਸਿੰਘ ਨਿੱਕੂ, ਅਮਨਦੀਪ, ਭੁਪਿੰਦਰ ਧੀਮਾਨ, ਜਸਵਿੰਦਰ ਸਿੰਘ, ਅਮਨਜੋਤ ਸਿੰਘ, ਜੈ ਪ੍ਰਕਾਸ਼ ਯਾਦਵ, ਯੁਵਰਾਜ ਅਗਰਵਾਲ, ਆਕਾਸ਼ ਸ਼ਰਮਾ ਬੋਕਸਰ ਤੋਂ ਇਲਾਵਾ ਹੋਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

