ਇੰਜੀਨੀਅਰ ਅਮਰਜੀਤ ਸਿੰਘ ਨੇ ਡਿਪਟੀ ਡੀ.ਈ.ਓ. (ਸ) ਦਾ ਅਹੁੱਦਾ ਸੰਭਾਲਿਆ
ਪਟਿਆਲਾ, 13 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਦੇ ਜਿਲ•ਾ ਸਿੱਖਿਆ ਦਫਤਰ (ਸ) ਵਿਖੇ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਡਿਪਟੀ ਡੀ.ਈ.ਓ. (ਸ) ਦਾ ਅਹੁੱਦਾ ਸੰਭਾਲ ਲਿਆ ਹੈ।
ਜਿਕਰਯੋਗ ਹੈ ਕਿ ਇੰਜੀਨੀਅਰ ਅਮਰਜੀਤ ਸਿੰਘ ਇਸ ਤੋਂ ਪਹਿਲਾਂ ਸ.ਸ.ਸ.ਸ. ਸ਼ੇਰ ਮਾਜਰਾ, ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਤਾਇਨਾਤ ਸਨ। ਉਹ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵਿਖੇ ਸਹਾਇਕ ਡਾਇਰੈਕਟਰ ਅਤੇ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸ਼ੋ ਪਟਿਆਲਾ ਵਿਖੇ ਵੀ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਸ੍ਰੀ ਕੁਲਭੁਸ਼ਣ ਬਾਜਵਾ ਜਿਲ•ਾ ਸਿੱਖਿਆ ਅਫਸਰ (ਸ) ਪਟਿਆਲਾ ਨੇ ਇੰਜੀ: ਅਮਰਜੀਤ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਜਿਲ•ਾ ਸਿੱਖਿਆ ਵਿਭਾਗ ਨੂੰ ਉਨ•ਾਂ ਦੇ ਤਜਰਬੇ ਦਾ ਬਹੁਤ ਲਾਭ ਮਿਲੇਗਾ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਪ੍ਰਿੰਸੀਪਲ ਤੋਤਾ ਸਿੰਘ, ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਿੰਸੀਪਲ ਗੁਰਮੀਤ ਕੱਲਰਮਾਜਰੀ, ਗੌਰਮਿੰਟ ਟੀਚਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਪਟਿਆਲਾ, ਸ਼ਰਨਜੀਤ ਰਟੌਲ, ਉੱਘੇ ਕਵੀ ਡਾ. ਸੰਤੋਖ ਸਿੰਘ, ਪ.ਸ.ਸ.ਫ. ਚੰਡੀਗੜ• ਦੇ ਆਗੂ ਗੁਰਮੇਲ ਸਿੰਘ, ਯਾਦਵਿੰਦਰ ਕੁਮਾਰ, ਤਰਲੋਚਨ ਸਿੰਘ, ਜਪਿੰਦਰ ਸਿੰਘ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ ਦਾ ਸਮੂਹ ਸਟਾਫ ਹਾਜ਼ਰ ਸੀ।

