ਪੰਜਾਬ

ਬਾਦਲ ਕਿਉਂ ਜਾਣਾ ਚਾਹੁੰਦੇ ‘ਜੇਲ੍ਹ’ !

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਨੂੰ ਬਾਦਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ‘ਤੇ ਵੱਡਾ ਹਮਲਾ ਕਰਦਿਆਂ ਖੁਦ ਨੁੰ ਗ੍ਰਿਫਤਾਰੀ ਲਈ ਪੇਸ਼ ਕੀਤਾ ਐ…

ਸ. ਬਾਦਲ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਫੋਨ ਕਰਕੇ ਆਖਿਆ ਕਿ ਪੁਲਿਸ ਸਰਕਾਰ ਲੋਕਾਂ ਦੀਆਂ ਅੱਖਾਂ ‘ਚ ਘੱਟਾ ਨਾ ਪਾਵੇ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇ… ਸ. ਬਾਦਲ ਨੇ ਆਖਿਆ ਕਾਂਗਰਸ ਗੁਰਦੁਆਰਿਆਂ ‘ਤੇ ਕਾਬਜ਼ ਹੋਣ ਲਈ ਅਜਿਹੀਆਂ ਸਾਜਿਸ਼ਾਂ ਤਾਂ ਕਰ ਰਹੀ ਪਰ ਕਦੇ ਸਫਲ ਨਹੀਂ ਹੋਵੇਗੀ..ਸ. ਬਾਦਲ ਨੇ ਨਿਸ਼ਾਨੇ ਲਾਏ ਤੇ ਕਿਹਾ ਕੈਪਟਨ ਕੇਵਲ ਮੈਨੂੰ ਗ੍ਰਿਫਤਾਰ ਕਰਕੇ ਆਪਣੀ ਬਦਲਾਖੋਰੀ ਦੀ ਪਿਆਸ ਬੁਝਾਉਣੀ ਚਾਹੁੰਦਾ ਅਤੇ ਮੇਰੀ ਗ੍ਰਿਫਤਾਰੀ ਕਰਕੇ ਸਰਕਾਰ ਸਾਰੇ ਤਮਾਸ਼ੇ ਨੂੰ ਖ਼ਤਮ ਕਰੇ…

Leave a Reply

Your email address will not be published. Required fields are marked *