ਪੰਜਾਬ

ਸਰਜੀਕਲ ਸਟ੍ਰਾਈਕ-2 : ਬਾਲਾਕੋਟ ‘ਚ ਬੰਬਾਰੀ

ਜੈਸ਼ ਦਾ ਸਭ ਤੋਂ ਵੱਡਾ ਕੈਂਪ ਤਬਾਹ ਕਰਨ ਦਾ ਦਾਅਵਾ
ਪਾਕਿਸਤਾਨ ਨੇ ਹਵਾਈ ਹਮਲੇ ਦੀ ਗੱਲ ਸਵੀਕਾਰੀ
ਭਾਰਤੀ ਹਵਾਈ ਫ਼ੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈ ਲਿਆ ਹੈ। ਭਾਰਤੀ ਫੌਜ ਨੇ ਸਭ ਤੋਂ ਵੱਡੀ ਕਾਰਵਾਈ ਬਾਲਾਕੋਟ ਵਿੱਚ ਕੀਤੀ ਗਈ, ਜਿਥੇ ਜੈਸ਼ ਦਾ ਸਭ ਤੋਂ ਵੱਡਾ ਕੈਂਪ ਤਬਾਹ ਕੀਤਾ ਗਿਆ…

ਹਵਾਈ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਦਹਿਸ਼ਤਗਰਦਾਂ ਦੇ ਟਿਕਾਣਿਆੰ ਉਤੇ ਭਾਰੀ ਬੰਬਾਰੀ ਕੀਤੀ। ਫ਼ੌਜ ਦੇ 12 ਮਿਰਾਜ ਲੜਾਕੂ ਜਹਾਜ਼ਾੰ ਨੇ ਇੱਕ ਹਜ਼ਾਰ ਕਿੱਲੋ ਬੰਬ ਸੁੱਟੇ ਐ…ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਹਮਲੇ ਦੀ ਸਰਕਾਰੀ ਤੌਰ ‘ਤੇ ਪੁਸ਼ਟੀ ਵੀ ਕੀਤੀ ਐ….ਗੋਖਲੇ ਨੇ ਦਾਅਵਾ ਕੀਤਾ ਐ ਕਿ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣੇ ਤਬਾਹ ਕੀਤੇ ਹਨ। ਗੋਖਲੇ ਨੇ ਦਾਅਵਾ ਕੀਤਾ ਹੈ ਕਿ ਹਵਾਈ ਹਮਲੇ ਵਿੱਚ ਜੈਸ਼ ਦੇ ਕਈ ਅੱਤਵਾਦੀ ਤੇ ਕਮਾਂਡਰ ਮਾਰੇ ਗਏ ਹਨ।।ਦੂਜੇ ਪਾਸੇ ਪਾਕਿਸਤਾਨ ਨੇ ਹਵਾਈ ਹਮਲੇ ਦੇ ਗੱਲ਼ ਤਾਂ ਸਵੀਕਾਰ ਕੀਤੀ ਹੈ ਪਰ ਇਸ ਵਿੱਚ ਕਿਸੇ ਦੇ ਮਾਰੇ ਜਾਣ ਦੀ ਖਬਰ ਤੋਂ ਇਨਕਾਰ ਕੀਤਾ ਹੈ।

Leave a Reply

Your email address will not be published. Required fields are marked *