‘ਅੰਗਰੇਜ਼ਾਂ’ ਦਾ ਪਿੱਠੂ ‘ਕਿਹੜਾ-ਕਿਹੜਾ’ ‘ਲਓ ਸੁਣ ਓ’
‘ਕਿੜਾਂ’ ਕੱਢ ਗਿਐ ‘ਵਿਧਾਨ ਸਭਾ ਸੈਸ਼ਨ’
ਬਿਕਰਮ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਮੰਗਣ ਮੁਆਫ਼ੀ
ਪੰਜਾਬ ਵਿਧਾਨ ਸਭਾ ਦਾ ਆਖਰੀ ਦਿਨ ਵੀ ਹੰਗਾਮੇ ਭਰਪੂਰ ਰਿਹਾ, ਉਥੇ ਹੀ ਸੈਸ਼ਨ ‘ਚ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ‘ਚ ਹੋਈ ਤਲਖ਼ਬਾਜੀ ਨੇ ਸਦਨ ਦੀ ਕਰਵਾਈ ਵੀ ਠੱਪ ਕਰ ਦਿੱਤੀ…
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਕੇ ਨਵਜੋਤ ਸਿੱਧੂ ‘ਤੇ ਨਿਸ਼ਾਨੇ ਲਾਏ ਤਾਂ ਦੂਜੇ ਪਾਸੇ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਬਿਕਰਮ ਮਜੀਠੀਆ ‘ਤੇ ਤੰਜ ਕੱਸਦਿਆਂ ਮਜੀਠੀਆ ਪਰਿਵਾਰ ਨੂੰ ਅੰਗਰੇਜ਼ਾਂ ਦਾ ਪਿੱਠੂ ਤੱਕ ਆਖ ਦਿੱਤਾ…..ਸਿੱਧੂ ਨੇ ਆਖਿਆ ਸੁੰਦਰ ਸਿੰਘ ਮਜੀਠੀਆ ਨੇ ਅੰਗਰੇਜ਼ਾਂ ਨਾਲ ਮਿਲਕੇ ਸਿੱਖਾਂ ਨਾਲ ਗੱਦਾਰੀ ਕੀਤੀ ਐ, ਜਿਸ ਦੀ ਮਜੀਠੀਆ ਨੂੰ ਮੁਆਫੀ ਮੰਗਣੀ ਚਾਹੀਦੀ ਐ…ਤੁਹਾਨੂੰ ਦੱਸ ਦੇਈਏ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਮੁੱਦੇ ਨਦਾਰਦ ਰਹਿਣ ਨਾਲ ਲੋਕਾਂ ‘ਚ ਵੱਡੀ ਨਿਰਾਸ਼ਾ ਪੈਦਾ ਹੋਈ ਐ…ਲੋਕਾਂ ਦਾ ਕਹਿਣਾ ਜੇ ਸੈਸ਼ਨ ਵਿਧਾਇਕਾਂ ਨੇ ਆਪਸੀ ਕਿੜਾਂ ਕੱਢਣ ਤੱਕ ਸੀਮਤ ਰੱਖਣਾ ਹੁੰਦਾ ਤਾਂ ਸੈਸ਼ਨ ਸੱਦਿਆ ਹੀ ਨਾ ਜਾਵੇ….

