ਟਕਸਾਲੀਆਂ ਦੀ ਖਹਿਰਾ ਨੂੰ ਨਾਂਹ, ਆਪ ਨੂੰ ਹਾਂ
ਭਗਵੰਤ ਮਾਨ ਨੇ ਗੱਠਜੋੜ ਦੀ ਗੱਲ ਸਵੀਕਾਰੀ
ਬ੍ਰਹਪੁਰਾ ਨੇ ਸੁਖਪਾਲ ਖਹਿਰਾ ਨੂੰ ਦਿੱਤਾ ਝਟਕਾ
ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਿਆਸਤ ਗਰਮਾ ਚੁੱਕੀ ਐ, ਉਥੇ ਹੀ ਸੂਬੇ ‘ਚ ਅਜਿਹਾ ਮਹਾਂਗੱਠਜੋੜ ਤਿਆਰ ਹੋਣ ਜਾ ਰਿਹਾ ਜੋ ਰਵਾਇਤੀ ਪਾਰਟੀਆਂ ਨੂੰ ਖਦੇੜਨ ਦਾ ਹੋਕਾ ਦੇ ਰਿਹਾ ਐ…
ਹਾਂਗੱਠਜੋੜ ਤਿਆਰ ਕਰਕੇ ਟੱਕਰ ਦੇਣ ਦੀ ਤਿਆਰੀ ਦੇ ਚੱਲਦਿਆਂ ਅਕਾਲੀ ਦਲ ਟਕਸਾਲੀ ਨੇ ਸੁਖਪਾਲ ਖਹਿਰਾ ਨੁੰ ਝਟਕਾ ਦਿੰਦਿਆਂ ਹੱਥ ਪਿੱਛੇ ਖਿੱਚ ਲੈ….ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਟਕਸਾਲੀ ਦਲ ਨੇ ਆਪ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਐ, ਜਦਕਿ ਖਹਿਰਾ ਕਾਰਨ ਆਪ ਨਾਲ ਗੱਠਜੋੜ ‘ਚ ਅੜਿੱਕੇ ਪੈ ਰਹੇ ਸੀ…ਆਮ ਆਦਮੀ ਪਾਰਟੀ ਪ੍ਰਧਾਨ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਬ੍ਰਹਮਪੁਰਾ ਨੇ ਮਹਾਂਗਠਜੋੜ ਨੂੰ ਲੈ ਕੇ ਵੱਡਾ ਐਲਾਨ ਕੀਤਾ…ਦੂਜੇ ਪਾਸੇ ਸੁਖਪਾਲ ਖਹਿਰਾ ਦਾ ਕਹਿਣਾ ਆਪ ਪਾਰਟੀ ਆਪਣਾ ਵਜੂਦ ਗੁਆ ਚੁੱਕੀ ਐ ਅਜਿਹੇ ਗੱਠਜੋੜ ਨਾਲ ਕੋਈ ਫਰਕ ਨਹੀਂ ਪੈਣ ਵਾਲਾ..ਭਗਵੰਤ ਮਾਨ ਨੇ ਟਕਸਾਲੀ ਦਲ ਨਾਲ ਹੱਥ ਮਿਲਾਏ ਜਾਣ ਦੀ ਗੱਲ ਸਵੀਕਾਰ ਕਰ ਲਈ ਐ….

