ਐਪ ਲਾਂਚ ‘ਮੇਰੀ ਵੋਟ’ ‘ਮੇਰੀ ਤਾਕਤ’
ਦਿਵਿਆਂਗ ਐਪ ਦੀ ਸਹਾਇਤਾ ਨਾਲ ਬਣ ਸਕਦੈ ਵੋਟਰ
ਮੁੱਖ ਚੋਣ ਕਮਿਸ਼ਨ ਪੰਜਾਬ ਵੱਲੋਂ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਐਪ ਲਾਂਚ ਕੀਤੀ ਗਈ…ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਤੇ ਆਖਿਆ ਜਿਹੜੇ ਦਿਵਿਆਂਗ ਵੋਟਰ ਨਹੀਂ ਬਣੇ, ਉਹ ਇਸ ਐਪ ਦੀ ਸਹਾਇਤਾ ਨਾਲ ਵੋਟਰ ਬਣ ਸਕਦੇ ਹਨ ਅਤੇ ਜਿਹੜੇ ਦਿਵਿਆਂਗ ਵੋਟਰਾਂ ਕੋਲ ਵ੍ਹੀਲਚੇਅਰਾਂ ਨਹੀਂ, ਉਨ੍ਹਾਂ ਨੂੰ ਕਮਿਸ਼ਨ ਇਹ ਚੇਅਰਾਂ ਮੁਹੱਈਆ ਕਰਵਾਏਗਾ….
ਅਧਿਕਾਰੀ ਨੇ ਆਖਿਆ ਸੁਣਨ ਤੇ ਦੇਖਣ ਵਿਚ ਕਮਜ਼ੋਰ ਦਿਵਿਆਂਗਾਂ ਲਈ ਸਿੰਬਲ ਸਾਈਨ ਭਾਸ਼ਾ ਦਾ ਪੋਸਟਰ ਵੀ ਤਿਆਰ ਕੀਤਾ ਗਿਆ ਹੈ… ਦਿਵਿਆਂਗ ਵੋਟਰਾਂ ਨੂੰ ਕਮਿਸ਼ਨ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਉਣ ਲਈ ਐੱਨ. ਜੀ. ਓ. ਅਰਾਈਵ ਸੇਫ਼ ਦੇ ਮੁਖੀ ਹਰਮਨ ਸਿੱਧੂ ਅਤੇ ਪੰਜਾਬੀ ਯੂਨੀਵਰਸਿਟੀ ਦੀ ਨੇਤਰਹੀਣ ਅਸਿਸਟੈਂਟ ਪ੍ਰੋ. ਡਾ. ਕਿਰਨ ਕੁਮਾਰੀ ਨੂੰ ਜਾਗਰੂਕਤਾ ਲਈ ਸਟੇਟ ਆਈਕਾਨ ਨਿਯੁਕਤ ਕੀਤਾ ਗਿਆ ਹੈ….
