ਬਰਗਾੜੀ ਕਾਂਡ : ਬਾਦਲਾਂ ਦੀ ਵੱਡੀ ਭੂਮਿਕਾ !
ਪੰਥ ਦਾ ਵਾਸਤਾ ਪਾ ਕੇ ਸਿੱਖ ਕੁੱਟੇ ਤੇ ਲੁੱਟ ਗਏ!
ਸਿਆਸਤਦਾਨ ਇਕੋ ਥੈਲੇ ਦੇ ਚੱਟੇ-ਬੱਟੇ
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਰਗਾੜੀ ਕਾਂਡ ‘ਤੇ ਬਾਦਲਾਂ ਨੂੰ ਰਗੜੇ ਲਾਏ ਤੇ ਆਖਿਆ ਸੌਦਾ ਸਾਧ ਨੂੰੰ ਬਚਾਉਣ ਲਈ ਬਾਦਲਾਂ ਨੇ ਵੱਡੀ ਭੂਮਿਕਾ ਨਿਭਾਈ ਐ….
ਇਕ ਸਵਾਲ ਦੇ ਜਵਾਬ ‘ਚ ਢੱਡਰੀਆਂ ਵਾਲਿਆਂ ਦਾ ਕਹਿਣਾ ਬਰਗਾੜੀ ਕਾਂਡ ਸਮੇਂ ਬਾਦਲਾਂ ਦੀ ਹਕੂਮਤ ਰਹੀ ਹਾਕਮ ਸਰਕਾਰ ਤੋਂ ਬਿਨਾਂ ਗੋਲੀ ਚਲਾਉਣ ਦੇ ਹੁਕਮ ਕੌਣ ਦੇ ਸਕਦੈ ਐ… ਬਾਦਲਾਂ ਨੇ ਪੰਥ ਦਾ ਵਾਸਤਾ ਪਾ ਕੇ ਹਮੇਸ਼ਾ ਸਿੱਖਾਂ ਨੂੰ ਕੁੱਟਣ ਤੇ ਲੁੱਟਣ ਦਾ ਕੰਮ ਕੀਤੈ ਐ…ਸੰਤ ਢੱਡਰੀਆਂ ਵਾਲਿਆਂ ਨੇ ਆਖਿਆ ਐਸਆਈਟੀ ਵੱਲੋਂ ਕੀਤੀ ਰਹੀ ਜਾਂਚ ਤੋਂ ਉਮੀਦ ਕੀਤੀ ਜਾ ਸਕਦੀ ਐ..ਜਦਕਿ ਸਿਆਸਤਦਾਨ ਇਕੋ ਥੈਲੀ ਚੱਟੇ ਬੱਟੇ ਐ….ਸੰਤ ਢੱਡਰੀਆਂ ਦਾ ਕਹਿਣਾ ਸਿਆਸਤ ਭਾਰੂ ਐ..ਧਰਮ ‘ਤੇ ਰਾਜਨੀਤੀ ਹਾਵੀ ਹੋ ਚੁੱਕੀ ਤੇ ਸਾਰਾ ਸਿਸਟਮ ਹੀ ਗਰਕ ਹੋ ਚੁੱਕਿਆ ਹੈ।

