ਪਟਿਆਲਾ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਹੋਇਆ ਧਾਰਮਿਕ ਕਵੀ ਦਰਬਾਰ

ਪਟਿਆਲਾ 6 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਅਤੇ ਯੁਵਕ ਭਲਾਈ ਵਿਭਾਗ ਦੇ ਮਹੀਨਾਵਰ ਪ੍ਰੋਗਰਾਮ ‘ਮੰਗਲਕਾਮਨਾ’ ਤਹਿਤ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਕਲਾ ਭਵਨ ਵਿਖੇ ਯੁਵਕ ਭਲਾਈ ਵਿਭਾਗ ਵਲੋਂ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੇ ਕਈ ਨਾਮਵਰ ਕਵੀਆਂ ਨੇ ਭਾਗ ਲਿਆ।

ਕਵੀ ਦਰਬਾਰ ਵਿਚ ਡਾ. ਸਤੀਸ਼ ਕੁਮਾਰ ਵਰਮਾ ਬਤੌਰ ਮੁੱਖ ਮਹਿਮਾਨ ਅਤੇ ਅਮਰਜੀਤ ਸਿੰਘ ਵੜੈਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਡਾ. ਗੁਰਸੇਵਕ ਲੰਬੀ ਇੰਚਾਰਜ, ਯੁਵਕ ਭਲਾਈ ਵਿਭਾਗ ਨੇ ਇਸ ਕਵੀ ਦਰਬਾਰ ਸਬੰਧੀ ਰੂਪ ਰੇਖਾ ਸਾਂਝੀ ਕਰਦਿਆਂ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਸਦਕਾ ਯੁਵਕ ਭਲਾਈ ਵਿਭਾਗ ਦੀ ਵਿਸ਼ੇਸ਼ ਪ੍ਰੋਗਰਾਮਾਂ ਵਿਚ ਸ਼ਾਮੂਲੀਅਤ ਹੋਈ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਆਪਣੇ ਸ਼ਬਦਾਂ ਵਿਚ ਕਿਹਾ ਕਿ ਆਧੁਨਿਕ ਸਮੇਂ ਵਿਚ ਜਦੋਂ ਪੂਰੀ ਦੁਨੀਆ ਪਦਾਰਥਵਾਦ ਦੇ ਚੁੰਗਲ ਵਿਚ ਫਸੀ ਹੋਈ ਹੈ ਉਦੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਧੇਰੇ ਸਾਰਥਕ ਹੋ ਨਿਬੜਦੀ ਹੈ ਜਿੰਨਾਂ ਨੇ ਵੰਡ ਛਕਣ, ਕਿਰਤ ਕਰਨ ਅਤੇ ਸਾਦਾ ਜੀਵਨ ਜੀਣ ਦਾ ਸੰਦੇਸ਼ ਦਿੱਤਾ ਹੈ। ਇਸ ਉਪਰੰਤ ਵੱਖ-ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਝੀਆਂ ਕੀਤੀਆਂ ਜਿਸ ਵਿਚ ਕਰਮਜੀਤ ਕੌਰ ਕਿਸ਼ਾਂਵਲ ਨੇ ਗੁਰੂ ਨਾਨਕ ਦੇਵ ਜੀ ਦੀ ਵਿਸ਼ਵ ਚੇਤਨਾ ਅਤੇ ਆਧੁਨਿਕ ਵਿਸ਼ਵੀਕਰਨ ਦੀ ਤੁਲਨਾ ਕੀਤੀ। ਡਾ. ਜਸਵਿੰਦਰ ਸਿੰਘ, ਧਰਮ ਅਧਿਅਨ ਵਿਭਾਗ ਮਾਨਵੀ ਚੇਤਨਾ ਦਾ ਸੰਦੇਸ਼ ਦਿੱਤਾ, ਸੇਵਾ ਸਿੰਘ ਭਾਸ਼ੋ ਨੇ ਗੁਰੂ ਨਾਨਕ ਅਤੇ ਮਰਦਾਨੇ ਦੀ ਸਾਂਝ ਦਾ ਵਿਖਿਆਨ ਕੀਤਾ। ਡਾ. ਦਰਸ਼ਨ ਸਿੰਘ ਆਸ਼ਟ ਨੇ ਗੁਰੂ ਨਾਨਕ ਜੀਵਨ `ਤੇ ਤਰੰਨੁਮ ਵਿਚ ਆਪਣੀ ਰਚਨਾ ਸਾਂਝੀ ਕੀਤੀ। ਡਾ. ਮੋਹਨ ਤਿਆਗੀ ਨੇ ਆਧੁਨਿਕ ਦੌਰ ਦੇ ਨਿਘਾਰ ਸਬੰਧੀ ਕਵਿਤਾਵਾਂ ਸਾਝੀਆਂ ਕੀਤੀਆਂ। ਅਮਰਜੀਤ ਸਿੰਘ ਵੜੈਚ, ਡਾਇਰੈਕਟਰ, ਰੇਡੀਓ ਸਟੇਸ਼ਨ, ਪਟਿਆਲਾ ਨੇ ਸਿੱਖ ਧਰਮ ਵਿਚ ਆਏ ਨਿਘਾਰ ਅਤੇ ਆਧੁਨਿਕ ਮਨੁੱਖ ਦੀਆਂ ਲਾਲਚੀ ਰੁਚੀਆਂ ਸਬੰਧੀ ਕਵਿਤਾਵਾਂ ਪੇਸ਼ ਕੀਤੀਆਂ। ਕੁਲਦੀਪ ਸਿੰਘ ਦੀਪ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਪ੍ਰਤੀ ਚਿੰਤਾ ਵਿਅਕਤ ਕਰਦਿਆਂ ਇਹਨਾਂ ਦੇ ਗੈਰ ਮਾਨਵੀ ਸਰੂਪ ਪ੍ਰਤੀ ਕੇਂਦਰਤ ਕੀਤਾ। ਸਤਪਾਲ ਭੀਖੀ ਨੇ ਗੁਰੂ ਨਾਨਕ ਵਿਚਾਰਧਾਰਾ `ਤੇ ਆਪਣੀ ਰਚਨਾ ਪੇਸ਼ ਕੀਤੀ। ਡਾ. ਗੁਰਸੇਵਕ ਲੰਬੀ ਨੇ ਆਪਣੀ ਕਵਿਤਾ ‘ਨਾਨਕ’ ਰਾਹੀਂ ਗੁਰੂ ਨਾਨਕ ਦੀ ਸਖ਼ਸ਼ੀਅਤ ਦਾ ਚਿਤਰਨ ਕਰਦਿਆਂ ਦੱਸਿਆ ਗੁਰੂ ਨਾਨਕ ਹੋਣਾ ਸੌਖਾ ਨਹੀਂ ਹੁੰਦਾ। ਡਾ. ਸਤੀਸ਼ ਕੁਮਾਰ ਵਰਮਾ ਨੇ ਕੁਝ ਛੋਟੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਇਸ ਤੋਂ ਬਿਨਾਂ ਆਪਣੀ ਇੱਕ ਲੰਮੀ ਰਚਨਾ ਰਾਹੀਂ ਗੁਰੂ ਨਾਨਕ ਵਿਚਾਰਧਾਰਾ ਨੂੰ ਆਧੁਨਿਕ ਪ੍ਰਸੰਗ ਵਿਚ ਉਸਾਰਿਆ। ਅੰਤ ਵਿਚ ਵਿਭਾਗ ਦੇ ਇੰਚਾਰਜ, ਡਾ. ਲੰਬੀ ਵਲੋਂ ਦਰਸ਼ਕਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ `ਤੇ ਡਾ. ਰਾਜਵੰਤ ਕੌਰ ਪੰਜਾਬੀ, ਡਾ. ਰਵਨੀਤ ਕੌਰ, ਡਾ. ਪੁਸ਼ਪਿੰਦਰ ਜੋਸ਼ੀ, ਸਮਸ਼ੇਰ ਕੌਰ ਅਤੇ ਵਿਜੈ ਯਮਲਾ ਆਦਿ ਹਾਜ਼ਿਰ ਸਨ। ਸਤਪਾਲ ਭੀਖੀ ਨੇ ਗੁਰੂ ਨਾਨਕ ਵਿਚਾਰਧਾਰਾ `ਤੇ ਆਪਣੀ ਰਚਨਾ ਪੇਸ਼ ਕੀਤੀ। ਡਾ. ਗੁਰਸੇਵਕ ਲੰਬੀ ਨੇ ਆਪਣੀ ਕਵਿਤਾ ‘ਨਾਨਕ’ ਰਾਹੀਂ ਗੁਰੂ ਨਾਨਕ ਦੀ ਸਖ਼ਸ਼ੀਅਤ ਦਾ ਚਿਤਰਨ ਕਰਦਿਆਂ ਦੱਸਿਆ ਗੁਰੂ ਨਾਨਕ ਹੋਣਾ ਸੌਖਾ ਨਹੀਂ ਹੁੰਦਾ। ਡਾ. ਸਤੀਸ਼ ਕੁਮਾਰ ਵਰਮਾ ਨੇ ਕੁਝ ਛੋਟੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਇਸ ਤੋਂ ਬਿਨਾਂ ਆਪਣੀ ਇੱਕ ਲੰਮੀ ਰਚਨਾ ਰਾਹੀਂ ਗੁਰੂ ਨਾਨਕ ਵਿਚਾਰਧਾਰਾ ਨੂੰ ਆਧੁਨਿਕ ਪ੍ਰਸੰਗ ਵਿਚ ਉਸਾਰਿਆ। ਅੰਤ ਵਿਚ ਵਿਭਾਗ ਦੇ ਇੰਚਾਰਜ, ਡਾ. ਲੰਬੀ ਵਲੋਂ ਦਰਸ਼ਕਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ `ਤੇ ਡਾ. ਰਾਜਵੰਤ ਕੌਰ ਪੰਜਾਬੀ, ਡਾ. ਰਵਨੀਤ ਕੌਰ, ਡਾ. ਪੁਸ਼ਪਿੰਦਰ ਜੋਸ਼ੀ, ਸਮਸ਼ੇਰ ਕੌਰ ਅਤੇ ਵਿਜੈ ਯਮਲਾ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *