ਸ਼੍ਰੋਮਣੀ ਅਕਾਲੀ ਦਲ ਦੀ ‘ਜਬਰ ਵਿਰੋਧੀ’ ਰੈਲੀ ਅੱਜ
ਸ਼੍ਰੋਮਣੀ ਅਕਾਲੀ ਦਲ ਦੀ ‘ਜਬਰ ਵਿਰੋਧੀ’ ਰੈਲੀ ਅੱਜ
ਜਾਇਜਾ ਲੈਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ
ਪਟਿਆਲਾ, 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਖਿਲਾਫ ‘ਜਬਰ ਵਿਰੋਧੀ’ ਰੈਲੀ ਲਈ ਮਹਿਮਦਪੁਰ ਮੰਡੀ ਵਿਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਜਿਨਾਂ ਦਾ ਜਾਇਜਾ ਲੈਣ ਲਈ ਸ਼ਨੀਵਾਰ ਨੂੰ ਪਾਰਟੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ ਤੌਰ ‘ਤੇ ਪੁੱਜੇ। ਸੁਖਬੀਰ ਸਿੰਘ ਬਾਦਲ ਨੇ ਰੈਲੀ ਵਾਲੀ ਜਗ੍ਹਾ ਵਿਚ ਲੱਗੇ ਪੰਡਾਲ ਤੇ ਕੁਰਸੀਆਂ, ਪਾਰਕਿੰਗ ਵਾਲੀ ਜਗ੍ਹਾ ਤੋਂ ਲੈ ਕੇ ਹਰ ਪ੍ਰਬੰਧ ਦਾ ਡੂੰਘਾਈ ਨਾਲ ਜਾਇਜਾ ਲਿਆ। ਇਸ ਦੋਰਾਨ ਬਾਦਲ ਨੇ ਰੈਲੀ ਦੇ ਪ੍ਰਬੰਧ ਦੇਖ ਰਹੇ ਚਰਨਜੀਤ ਸਿੰਘ ਬਰਾੜ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰਧਾਨ ਹਰਪਾਲ ਜੁਨੇਜਾ ਸਮੇਤ ਹੋਰ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਜਿਸ ਵਿਚ ਬਾਦਲ ਨੇ ਸਾਰੇ ਆਗੂਆਂ ਦੀਆਂਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ਦੇ ਲੋਕਾਂ ਵਿਚ ਇਸ ਰੈਲੀ ਵਿਚ ਪੁੱਜਣ ਲਈ ਭਾਰੀ ਉਤਸ਼ਾਹ ਹੈ, ਕਿਉਂਕਿ ਲੋਕ ਇਥੇ ਇਕੱਤਰ ਹੋ ਕੇ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਪਰਦਾਫਾਸ਼ ਕਰਨਾ ਚਾਹੁੰਦੇ ਹਨ। ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਬਨਣ ਦੇ ਦੋ ਸਾਲਾਂ ਅੰਦਰ ਹੀ ਸੂਬੇ ਵਿਚ ਹਾਹਾਕਾਰ ਮਚ ਚੁੱਕੀ ਹੈ, ਅਮਨ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਰਹੀ ਹੈ। ਕੈਪਟਨ
ਸਰਕਾਰ ਨੇ ਕੀਤੇ ਹੋਏ ਵਾਅਦੇ ਤਾਂ ਪੂਰੇ ਕੀ ਕਰਨਾ ਸੀ ਸਗੋਂ ਬਾਦਲ ਸਰਕਾਰ ਵਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਠੰਡੇ ਬਸਤੇ ਪਾਉਣ ਦੀਆਂ ਯੋਜਨਾਵਾਂ ਬਣਾਈਆਂ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਘਟੀਆ ਰਾਜਨੀਤੀ’ਤੇ ਉੱਤਰ ਆਈ ਹੈ ਤੇ ਕਾਂਗਰਸ ਤੋਂ ਅੱਕੇ ਲੋਕ ਜਲਦ ਹੀ ਇਸਦਾ ਜਵਾਬ ਦੀ ਦੇਣਗੇ।

