ਪਟਿਆਲਾ ਪੁਲਿਸ ਨੇ ਅਗਵਾ ਹੋਏ ਪ੍ਰਾਪਰਟੀ ਡੀਲਰ ਨੂੰ ਛੁਡਵਾਇਆ, ਚਾਰ ਹਿਰਾਸਤ ‘ਚ ਲਏ
ਪਟਿਆਲਾ, 6 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੌ) ਪਟਿਆਲਾ ਪੁਲਿਸ ਵੱਲੋ ਅਗਵਾ ਹੋਏ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਚੁਗਲ ਵਿੱਚੋ ਸਹੀ ਸਲਾਮਤ ਉੱਤਰ ਪ੍ਰਦੇਸ ਦੇ ਸਹਾਰਨਪੁਰ ਤੋਂ ਛੁਡਵਾਉਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਅੱਜ ਉਹਨਾਂ 4 ਕਾਬੂ ਕੀਤੇ ਗਏ ਅਗਵਾਕਾਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਸ ਸਬੰਧ ਵਿੱਚ ਪੁਲਿਸ ਲਾਈਨ ਵਿਖੇ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਦੀ ਜਿਸ ਟੀਮ ਨੇ ਅਗਵਾਕਾਰਾਂ ਤੋਂ ਸੰਪੂਰਨ ਸਿੰਘ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਛੁਡਵਾਇਆ ਹੈ ਉਸ ਟੀਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ 5 ਡੀ.ਜੀ.ਪੀ. ਕੋਮੋਡੇਸ਼ਨ ਡਿਸਕ ਅਤੇ 3 ਲੋਕਲ ਰੈਂਕ ਦੀਆਂ ਪ੍ਰਮੋਸ਼ਨਾਂ ਦੇਣ ਦਾ ਐਲਾਨ ਵੀ ਕੀਤਾ ਹੈ।
ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਜਾ ਕੇ ਪਟਿਆਲਾ ਪੁਲਿਸ ਦੀ 17 ਮੈਂਬਰੀ ਟੀਮ ਨੇ 5 ਦਿਨਾਂ ਤੱਕ ਲਗਾਤਾਰ ਕਾਰਵਾਈ ਕਰਨ ਤੋਂ ਇਲਾਵਾ ਹਰਿਆਣਾ ਰਾਜ ਦੇ ਅੰਬਾਲਾ ਤੋਂ ਵੀ 2 ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਹਾਰਨਪੁਰ ਤੋਂ ਕਾਬੂ ਕੀਤੇ ਗਏ ਅਗਵਾਕਾਰਾਂ ਲਈ ਵੀ ਵਿਸ਼ੇਸ਼ ਵਿਊਂਤਬੰਦੀ ਕੀਤੀ ਗਈ ਅਤੇ 6 ਪ੍ਰਾਈਵੇਟ ਗੱਡੀਆਂ ਰਾਹੀਂ ਸਾਦੀ ਵਰਦੀ ‘ਚ ਪਟਿਆਲਾ ਪੁਲਿਸ ਨੇ ਇਹ ਕਾਰਵਾਈ ਕੀਤੀ ਹਾਲਾਂਕਿ ਸਹਾਰਨਪੁਰ ਦੇ ਐਸ.ਐਸ.ਪੀ. ਸ਼੍ਰੀ ਦਿਨੇਸ਼ ਸ਼ਰਮਾ ਅਤੇ ਉੱਥੇ ਦੇ ਇੰਨਟੈਲੀਜੈਂਸ ਵਿੰਗ ਨਾਲ ਵੀ ਪੂਰਾ ਰਾਬਤਾ ਰੱਖਿਆ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ । ਉਹਨਾਂ ਦੱÎਸਿਆ ਕਿ ਅਗਵਾਕਾਰਾਂ ਨੇ ਪੁਲਿਸ ਤੋਂ ਬਚਣ ਲਈ ਮੋਬਾਇਲ ਦੀ ਵਰਤੋਂ ਬਹੁਤ ਘੱਟ ਕੀਤੀ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਆਉਣ ਜਾਣ ਲਈ ਵੀ ਟਰੇਨ ਦਾ ਇਸਤੇਮਾਲ ਕੀਤਾ ਅਤੇ ਸੜਕ ਰਾਹੀਂ ਆਉਣ ਜਾਣ ਤੋਂ ਗੁਰੇਜ਼ ਕੀਤਾ ਤਾਂ ਕਿ ਕਿਸੇ ਤਕਨੀਕੀ ਤਰੀਕੇ ਨਾਲ ਉਹਨਾਂ ਨੂੰ ਨਾ ਫੜ੍ਹਿਆ ਜਾ ਸਕੇ।
ਐਸ.ਐਸ.ਪੀ. ਸ: ਸਿੱਧੂ ਨੇ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ ‘ਚ ਪੰਜਾਬ ਵਿੱਚੋਂ ਸਭ ਤੋਂ ਵੱਧ ਨਕਦ ਇਨਾਮ ਜਿੱਤਣ ਵਾਲੀ ਪਟਿਆਲਾ ਪੁਲਿਸ ਬਣ ਗਈ ਹੈ ਜਦ ਕਿ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲਾ ਨਕਦ ਇਨਾਮ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਹੋਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਮੇਤ ਹਰਮੀਤ ਸਿੰਘ ਹੁੰਦਲ ਐਸ.ਪੀ. ਇੰਨਵੈਸਟੀਗੇਸਨ ਪਟਿਆਲਾ, ਸ਼੍ਰੀ ਜਸਪ੍ਰੀਤ ਸਿੰਘ ਡੀ.ਐਸ.ਪੀ.ਇੰਨਵੈਸਟੀਗੇਸਨ ਪਟਿਆਲਾ, ਸ਼੍ਰੀ ਅਸੋਕ ਕੁਮਾਰ ਡੀ.ਐਸ.ਪੀ. ਘਨੋਰ , ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਨੇ ਪ੍ਰੈਸ ਕਾਨਫੰਰਸ ਰਾਹੀਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਅਗਵਾ ਹੋਏ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਕਬਜਾ ਵਿਚੋਂ ਛੁਡਾ ਕੇ ਕੇਸ ਹੱਲ ਕਰ ਲਿਆ ਤੇ 4 ਮੁਲਜਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਿਤੀ 28/02/2019 ਨੂੰ ਨਰਵਿੰਦਰ ਸਿੰਘ ਨੂੰ ਕਿਸੇ ਵਿਅਕਤੀ ਨੇ (ਸੰਪੂਰਨ ਸਿੰਘ ਮੋਬਾਇਲ ਤੋ) ਫੋਨ ਕੀਤਾ ਕਿ ਉਸ ਦੇ ਪਿਤਾ ਦਾ ਬਨੂੰੜ ਤੇਪਲਾ ਰੋਡ ਪਿੰਡ ਬਾਸਮਾ ਪਾਸ ਐਕਸੀਡੈਂਟ ਹੋ ਗਿਆ ਹੈ ਜਿਹਨਾਂ ਪਾਸੋ ਦੋ ਵਿਅਕਤੀਆਂ ਦੀ ਮੋਤ ਹੋ ਗਈ ਹੈ ਤੇ ਉਸ ਦੇ ਪਿਤਾ ਘਬਰਾਏ ਹੋਏ ਹਨ ਗੱਲ ਨਹੀ ਕਰ ਸਕਦੇ ਉਹਨਾਂ ਦੀ ਕਾਰ P2-੧੧36-੪੬੩੫ ਬਾਸਮਾ ਪਰ ਖੜੀ ਹੈ ਅਤੇ ਸੰਪੂਰਨ ਸਿੰਘ ਦੇ ਵਾਰਸਾਂ ਨੂੰ ਗੱਡੀ ਬਾਸਮਾ ਤੇਪਲਾ ਰੋਡ ਪਰ ਖੜੀ ਮਿਲੀ ਤੁਹਾਡੇ ਪਿਤਾ ਸਾਡੇ ਨਾਲ ਹਨ ਜਿਸ ਸਬੰਧੀ ਪੁਲਿਸ ਨੂੰ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 17 ਮਿਤੀ 01/03/2019 ਅ/ਧ 365 ਹਿੰ:ਦਿੰ: ਥਾਣਾ ਸੰਭੂ ਦਰਜ ਕਰਕੇ ਤਫਤੀਸ ਅਰੰਭ ਕੀਤੀ ਗਈ ਸੀ ਅਤੇ ਬਾਅਦ ਵਿੱਚ ਜੁਰਮ 364 ਹਿੰ:ਦਿੰ: ਦਾ ਵਾਧਾ ਕੀਤਾ ਗਿਆ ਸੀ।
ਸ੍ਰੀ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ.ਪਟਿਆਲਾ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਅਗਵਾ ਹੋਏ ਸੰਪੂਰਨ ਸਿੰਘ ਦੀ ਤਲਾਸ ਸਬੰਧੀ ਮੇਰੀ ਨਿਗਰਾਨੀ ਵਿੱਚ ਸ੍ਰੀ ਹਰਮੀਤ ਸਿੰਘ ਹੁੰਦਲ ,ਐਸ.ਪੀ.ਇੰਨਵੈਸਟੀਗੇਸਨ ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਜਿਹਨਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫਤੀਸ ਅਰੰਭ ਕੀਤੀ ਗਈ ਜਿਸ ਦੋਰਾਨ ਹੀ ਪਟਿਆਲਾ ਪੁਲਿਸ ਨੂੰ ਇਸ ਗੰਭੀਰ ਕਿੰਡਨੇਪਿੰਗ ਕੇਸ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਸਾਰੇ ਹੀ ਅਪਰੇਸਨ ਦੀ ਖੁਦ ਨਿਗਰਾਨੀ ਕੀਤੀ ਜਾ ਰਹੀ ਸੀ, ਅਗਵਾਕਾਰਾ ਬਾਰੇ (4 ਰਾਜਾ) ਹਰਿਆਣਾ , ਦਿੱਲੀ, ਪੰਜਾਬ ਅਤੇ ਯੂ.ਪੀ ਵਿਚ ਹੋਣ ਬਾਰੇ ਸੂਚਨਾਵਾਂ ਪ੍ਰਾਪਤ ਹੋਈਆ ਸਨ ਇਨਾ ਥਾਵਾਂ ਪਰ ਵੀ ਸੀ.ਆਈ.ਏ.ਪਟਿਆਲਾ ਦੀਆਂ ਟੀਮਾ ਭੇਜੀਆ ਗਈਆ ਸੀ,ਇਸੇ ਦੋਰਾਨ ਹੀ ਅਗਵਾਕਾਰਾ ਵੱਲੋ ਮਿਤੀ 04/03/2019 ਨੂੰ ਸੰਪੂਰਨ ਸਿੰਘ ਦੇ ਫੋਨ ਤੋ ਸੰਪੂਰਨ ਸਿੰਘ ਦੇ ਲੜਕੇ ਨਰਵਿੰਦਰ ਸਿੰਘ ਨੂੰ ਸੰਪੂਰਨ ਸਿੰਘ ਨੂੰ ਛੱਡਣ ਬਦਲੇ 1 ਕਰੋੜ ਰੂਪੈ ਦੀ ਮੰਗ ਕੀਤੀ ਗਈ ਸੀ ਤੇ ਧਮਕੀ ਦਿੱਤੀ ਕਿ ਪ੍ਰਸਾਸਨ ਨੂੰ ਇਸ ਬਾਰੇ ਕੁਝ ਨਹੀ ਦੱਸਣਾ ਨਹੀ ਤਾ ਸੰਪੂਰਨ ਸਿੰਘ ਨੂੰ ਮਾਰ ਦਿੱਤਾ ਜਾਵੇਗਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਅਗਵਾਕਾਰਾਂ ਦੀ ਪੈੜ ਨੱਪਦੇ ਹੋਏ ਮਿਤੀ 05/03/2019 ਨੂੰ ਸੁਭਾਸ ਚੰਦ ਪੁੱਤਰ ਕੰਵਰ ਸਿੰਘ ਅਤੇ ਵਿਕਾਸ ਕੁਮਾਰ ਉਰਫ ਬੰਟੀ ਪੁੱਤਰ ਸੁਰੇਸ ਕੁਮਾਰ ਵਾਸੀਆਨ ਤੇਪਲਾ ਥਾਣਾ ਸੰਭੂ ਜਿਲਾ ਪਟਿਆਲਾ ਨੂੰ ਕਾਲਕਾ ਚੋਕ ਅੰਬਾਲਾ (ਹਰਿਆਣਾ) ਤੋ ਗ੍ਰਿਫਤਾਰ ਕੀਤਾ ਗਿਆ। ਜਿਹਨਾ ਦੀ ਪੁੱਛਗਿੱਛ ਤੋ ਪਾਇਆ ਗਿਆ ਕਿ ਸੁਭਾਸ ਚੰਦ ਨੇ ਜਿਲਾ ਸਹਾਰਨਪੁਰ (ਯੂ.ਪੀ.) ਦੇ ਰਹਿਣ ਵਾਲੇ ਬਦਮਾਸਾਂ ਨਾਲ ਮਿਲਕੇ ਮਿਤੀ 28/02/2019 ਨੂੰ ਸੰਪੂਰਨ ਸਿੰਘ ਨੂੰ ਤੇਪਲਾ ਰੋਡ ਪਰ ਪਿੰਡ ਬਾਸਮਾ ਪਾਸੋ ਅਗਵਾ ਕਰਕੇ ਸੋਹਣ ਸਿੰਘ ਉਰਫ ਸੋਨਾ ਵਾਸੀ ਤੇਪਲਾ ਦੇ ਟਰੱਕ ਵਿਚ ਲੈਕੇ ਸਹਾਰਨਪੁਰ ਯੂ.ਪੀ.ਸਾਇਡ ਲੈ ਗਏ ਹਨ।ਜਿਥੇ ਇਹਨਾ ਕਮਾਦ ਦੇ ਖੇਤ ਵਿਚ ਬੰਦੀ ਬਣਾਕੇ ਰੱਖਿਆ ਹੋਇਆ ਹੈ। ਜਿਸ ਤੇ ਤਹਿਤ ਹੀ ਇਰਸਾਦ ਪੁੱਤਰ ਮਖਸੂਦ ਵਾਸੀ ਪਿੰਡ ਫਰਖਪੁਰ ਨਬਾਦਾ ਥਾਣਾ ਫਤਿਹਪੁਰ ਜਿਲਾ ਸਹਾਰਨਪੁਰ ਅਤੇ ਨਦੀਮ ਪੁੱਤਰ ਬਾਦਾਸਾਹ ਵਾਸੀ ਹਮਜਾਗੜ੍ਹ ਥਾਣਾ ਗੰਗੋਹ ਜਿਲਾ ਸਹਾਰਨਪੁਰ ਨੂੰ ਸਹਾਰਨਪੁਰ ਰੇਲਵੇ ਸਟੇਸਨ ਦੇ ਨੇੜੇ ਤੋ ਮਿਤੀ 05/03/2019 ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੂੰ ਕਿ ਬੰਦੀ ਸੰਪੂਰਨ ਸਿੰਘ ਨੂੰ ਜਿਸ ਜਗਾ ਪਰ ਰੱਖਿਆ ਗਿਆ ਸੀ ਬਾਰੇ ਪੁਰੀ ਜਾਣਕਾਰੀ ਸੀ ਕਿਊਕਿ ਇਹ ਕਾਫੀ ਜੰਗਲ ਦਾ ਏਰੀਆ ਸੀ ਅਤੇ ਜਿਆਦਾ ਤਰ ਖੇਤਾ ਵਿਚ ਕਮਾਦ(ਗੰਨਾ) ਦੇ ਖੇਤ ਸਨ ।ਪਟਿਆਲਾ ਪੁਲਿਸ ਲਈ ਇਹ ਇਕ ਬਹੁਤ ਵੱਡਾ ਚੈਲਿਜ ਸੀ ਕਿ ਸੰਪੂਰਨ ਸਿੰਘ ਨੂੰ ਜਿਉਦੇ ਨੂੰ ਬਰਾਮਦ ਕੀਤਾ ਜਾਵੇ ਅਤੇ ਉਹ ਬਹੁਤ ਹੀ ਖਤਰਨਾਕ ਅਪਰਾਧੀਆਂ ਦੇ ਕਬਜੇ ਵਿੱਚ ਸੀ । ਜਿਹਨਾ ਪਾਸ ਨਜਾਇਜ ਹਥਿਆਰ ਵੀ ਸਨ।

