ਈਟੀਟੀ (ਟੈਟ) ਬੇਰੁਜ਼ਗਾਰ ਨੂੰ ‘ਆਪ’ ਦਾ ਸਮਰਥਨ
ਸੂਬੇ ‘ਚ ਕੈਪਟਨ ਸਰਕਾਰ ਫੇਲ੍ਹ ਸਾਬਤ ਹੋਈ ਚੀਮਾ :
ਸੂਬੇ ਭਰ ‘ਚ ਮੁਲਾਜ਼ਮ ਸਰਕਾਰ ਤੋਂ ਬੇਹੱਦ ਦੁਖੀ ਐ
ਈਟੀਟੀ ਟੈਟ ਪਾਸ ਬੇਰੁਜ਼ਗਾਰ ਜਿਥੇ ਟੈਂਕੀ ‘ਤੇ ਚੜਕੇ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ਿੱਦ ਨਜ਼ਰ ਆ ਰਹੇ,ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਬੇਰੁਜ਼ਗਾਰਾਂ ਦੇ ਧਰਨੇ ਦਾ ਸਮਰਥਨ ਕਰ ਦਿੱਤਾ ਗਿਆ ਐ…
ਆਪ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਧਰਨਾ ਸਥਾਨ ‘ਤੇ ਪਹੁੰਚਕੇ ਕੈਪਟਨ ਸਰਕਾਰ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਚਲਾਉਣ ‘ਚ ਫੇਲ੍ਹ ਸਾਬਤ ਹੋਏ, ਜਿਨਾਂ ਨੂੰ ਖੁਦ ਹੀ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਣੀ ਚਾਹੀਦੀ ਐ…ਚੀਮਾ ਦਾ ਕਹਿਣਾ ਸੂਬੇ ‘ਚ ਹਰ ਵਰਗ ਵੱਲੋਂ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ਅੱਜ ਗਵਾਹੀ ਭਰਦਾ ਹੈ ਕਿ ਮੁਲਾਜ਼ਮ ਸਰਕਾਰ ਤੋਂ ਬੇਹੱਦ ਦੁਖੀ ਐ…ਚੀਮਾ ਨੇ ਆਖਿਆ ਜੇ ਟੈਂਕੀ ‘ਤੇ ਬੈਠੇ ਮੁਲਾਜ਼ਮਾਂ ਕੋਈ ਗਲਤ ਕਦਮ ਚੁੱਕਦੇ ਐ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ…

