ਪੰਜਾਬਪਟਿਆਲਾ

ਕਾਂਗਰਸ ਤੋਂ ਕੈਪਟਨ ਨੇ ਦਸਤਾਵੇਜ਼ ਕਿਉਂ ਨਹੀਂ ਮੰਗੇ

ਪਟਿਆਲਾ 7 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਕੇਂਦਰ ਨੂੰ ਪੱਤਰ ਭੇਜ ਕੇ ਇਤਿਹਾਸਕ ਦਸਤਾਵੇਜ਼ ਤੇ ਖਜ਼ਾਨਾ ਦੇਣ ਦੀ ਮੰਗ ਕੀਤੀ ਗਈ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਦੇ ਇਸ ਕਦਮ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ। ਸ. ਭੂੰਦੜ ਨੇ ਆਖਿਆ ਨੇ ਜਦ 70 ਸਾਲ ਕਾਂਗਰਸ ਕੇਂਦਰ ‘ਚ ਰਹੀ ਤਦ ਕੈਪਟਨ ਨੇ ਦਸਤਾਵੇਜ਼ ਕਿਉਂ ਨਹੀਂ ਮੰਗੇ.. ਰਹੀ ਤਾਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਲਿਊ ਸਟਾਰ ਸਮੇਂ ਦੇ ਇਤਿਹਾਸਕ ਦਸਤਾਵੇਜ਼ ਵਾਪਸ ਲੈਣ ਵਾਸਤੇ ਪਹਿਲਾਂ ਹੀ ਪੇਸ਼ਕਸ਼ ਕਰ ਚੁੱਕਿਆ ਹੈ। ਸ. ਭੂੰਦੜ ਨੇ ਆਖਿਆ ਇਤਿਹਾਸ ਖਜ਼ਾਨੇ ਨੂੰ ਹਾਸਲ ਕਰਨ ਲਈ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਕੇਂਦਰ ‘ਤੇ ਦਾਅਵਾ ਠੋਕ ਚੁੱਕੀ ਸ. ਭੂੰਦੜ ਦਾ ਕਹਿਣਾ ਮੁੱਖ ਮੰਤਰੀ ਕੈਪਟਨ ਬੁਖਲਾਹ ਚੁੱਕਿਆ, ਜਦਕਿ ਹੱਥਾਂ ‘ਚ ਗੁੱਟਕਾ ਫੜਕੇ ਕੈਪਟਨ ਨੇ ਲੋਕਾਂ ਨਾਲ ਹਜ਼ਾਰਾਂ ਵਾਅਦੇ ਕੀਤੇ, ਜੇ ਪੂਰੇ ਹੋਏ ਹੁੰਦੇ ਤਾਂ ਸਮੁੱਚਾ ਪੰਜਾਬ ਸੜਕਾਂ ‘ਤੇ ਨਾ ਨਿੱਤਰਿਆ ਹੁੰਦਾ। ਇਕ ਸਵਾਲ ਦੇ ਜਵਾਬ ‘ਚ ਸ. ਭੂੰਦੜ ਨਾ ਕਿਹਾ ਅਕਾਲੀ ਦਲ ਹਮੇਸ਼ਾ ਪੰਥ ਹਿਤੈਸ਼ੀ ਰਿਹਾ ਤੇ ਬੇਅਦਬੀ ਦੀਆਂ ਘਟਨਾਵਾਂ ਦਾ ਦੋਸ਼ੀ ਕੋਈ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸ. ਭੂੰਦੜ ਨੇ ਕਿhttps://youtu.be/WDr_T96lGqcਹਾ ਅਕਾਲੀ ਦਲ ਹੀ ਅਸਲ ਟਕਸਾਲੀ ਪਾਰਟੀ, ਜਦਕਿ ਸੁੱਖ ਮਾਣ ਕੇ ਪਾਰਟੀ ਛੱਡਣ ਜਾਣ ਵਾਲੇ ਟਕਸਾਲੀ ਨਹੀਂ ਹੋ ਸਕਦੇ।

Leave a Reply

Your email address will not be published. Required fields are marked *