ਪੰਜਾਬ

ਰੱਖੜਾ ਹੋ ਸਕਦੈ ਉਮੀਦਵਾਰ…!

ਕਿਸਾਨ, ਵਪਾਰੀ ਤੇ ਮੁਲਾਜ਼ਮ ਕਾਂਗਰਸ ਤੋਂ ਦੁਖੀ
ਲੋਕ ਕਾਂਗਰਸ ਤੋਂ ਬਦਲਾ ਲੈਣ ਲਈ ਉਤਾਵਲੇ : ਖੱਟੜਾ
ਪਟਿਆਲਾ 13 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਹਰ ਸਿਆਸੀ ਪਾਰਟੀ ਸਰਗਰਮ ਨਜ਼ਰ ਆ ਰਹੀ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਭਰ ‘ਚ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ, ਜਿਸ ਦੇ ਚੱਲਦਿਆਂ ਐਸ.ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਰਣੀਕੇ ਹਲਕਾ ਪਟਿਆਲਾ ਦੇ ਦਿਹਾਤੀ ਖੇਤਰ ‘ਚ ਪੁੱਜੇ, ਗੁਲਜ਼ਾਰ ਸਿੰਘ ਰਣੀਕੇ ਦਾ ਮੰਨਣਾ ਪਟਿਆਲਾ ਹਲਕੇ ਤੋਂ ਪਾਰਟੀ ਸੁਰਜੀਤ ਸਿੰਘ ਰੱਖੜਾ ਨੂੰ ਉਮੀਦਵਾਰ ਐਲਾਨ ਸਕਦੀ ਐ…

ਰਣੀਕੇ ਦਾ ਕਹਿਣਾ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ, ਜਦਕਿ ਅਕਾਲੀ ਭਾਜਪਾ ਦੇ ਕਾਰਜਕਾਲ ਦੀਆਂ ਸਾਰੀਆਂ ਭਲਾਈ ਸਕੀਮਾਂ ਠੱਪ ਕਰਕੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਐ…ਰਣੀਕੇ ਨੇ ਆਖਿਆ ਅੱਜ ਕਿਸਾਨ, ਵਪਾਰੀ ਤੇ ਮੁਲਾਜ਼ਮ ਕਾਂਗਰਸ ਸਰਕਾਰ ਤੋਂ ਬੇਹੱਦ ਦੁਖੀ ਐ…ਇਕ ਸਵਾਲ ਦੇ ਜਵਾਬ ‘ਚ ਰਣੀਕੇ ਨੇ ਕਿਹਾ ਕੈਪਟਨ ਸਰਕਾਰ ਨੇ ਪੱਛੜੇ ਵਰਗ ਦੀ ਵੱਡੇ ਪੱਧਰ ‘ਤੇ ਅਣਦੇਖੀ ਕੀਤੀ ਐ…ਮਾਲਵਾ ਜ਼ੋਨ ਦੇ ਪ੍ਰਧਾਨ ਸਤਵੀਰ ਸਿੰਘ ਖੱਟੜਾ ਦਾ ਕਹਿਣਾ ਅੱਜ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ, ਜੋ ਕਾਂਗਰਸ ਤੋਂ ਬਦਲਾ ਲੈਣ ਲਈ ਉਤਾਵਲੇ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *