ਪੰਜਾਬ

ਰੂਸ ਦੇ ਆਰਮੀ ਚੀਫ ਸ੍ਰੀ ਦਰਬਾਰ ਸਾਹਿਬ ਨਤਮਸਤਕ

ਸ਼੍ਰੋਮਣੀ ਕਮੇਟੀ ਵੱਲੋਂ ਡਾ. ਰੂਪ ਸਿੰਘ ਨੇ ਕੀਤਾ ਸਨਮਾਨ
ਰੂਹਾਨੀਅਤ ਕੇਂਦਰ ਪੁੱਜ ਕੇ ਬੇਹੱਦ ਖੁਸ਼ੀ ਮਿਲੀ : ਆਰਮੀ ਚੀਫ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਰੂਸ ਦੇ ਆਰਮੀ ਚੀਫ ਜਨਰਲ ਓਲਿੰਗ ਸੈਲਿਯਕੋਵ ਭਾਰਤ ਦੌਰੇ ‘ਤੇ ਪੁੱਜੇ ਹਨ ਸੈਲਿਊਕੋਵ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਅ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਰਮੀ ਚੀਫ਼ ਨੂੰ ਜੀ ਆਇਆ ਕਿਹਾ ਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਚੱਲਦਿਆਂ ਸਿੱਖ ਇਤਿਹਾਸ ਦੇ ਨਾਲ-ਨਾਲ ਗੁਰੂ ਇਤਿਹਾਸ ਬਾਰੇ ਜਾਣੂੰ ਕਰਾਇਆ..ਸ਼੍ਰੋਮਣੀ ਕਮੇਟੀ ਵੱਲੋਂ ਆਰਮੀ ਚੀਫ ਨੂੰ ਸਿਰੋਪਾਓ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਂਟ ਕਰਕੇ ਸਨਮਾਨਤ ਕੀਤਾ..ਗੱਲਬਾਤ ਦੌਰਾਨ ਆਰਮੀ ਚੀਫ ਨੇ ਆਖਿਆ ਕਿ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਉਨ੍ਹਾਂ ਦੇ ਮਨ ਨੂੰ ਬੇਹੱਦ ਸ਼ਾਂਤੀ ਤੇ ਖੁਸ਼ੀ ਮਹਿਸੂਸ ਹੋਈ ਐ…ਆਰਮੀ ਚੀਫ ਨੇ ਆਖਿਆ ਉਹ ਆਪਣੇ ਨਾਲ ਇਕ ਅਜਿਹੀ ਯਾਦ ਲੈ ਕੇ ਜਾ ਰਹੇ ਹਨ, ਜੋ ਉਨ੍ਹਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੀ। ਆਰਮੀ ਚੀਫ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ…

Leave a Reply

Your email address will not be published. Required fields are marked *