ਕਾਂਗਰਸ ਦੀ 0-13 ਨਾਲ ਹੋ ਸਕਦੀ ਹਾਰ !
ਉਮੀਦਵਾਰਾਂ ਦੀ ਚੋਣ ਲਈ ਸਾਰੇ ਸੁਖਬੀਰ ਬਾਦਲ ਨੂੰ ਸੌਂਪੇ
ਪੰਜਾਬ ‘ਚ ਆਪ ਦਾ ਕੋਈ ਵਜੂਦ ਨਹੀਂ
ਚੰਡੀਗੜ੍ਹ 13 ਮਾਰਚ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ।
ਬੈਠਕ ‘ਚ ਲੋਕ ਸਭਾ ਚੋਣਾਂ ‘ਚ ਪਾਰਟੀ ਵੱਲੋਂ ਉਤਾਰੇ ਜਾਣ ਵਾਲੇ ਉਮੀਦਵਾਰਾਂ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਗਏ ਐ…ਸੁਖਬੀਰ ਸਿੰਘ ਬਾਦਲ ਨੇ ਕਾਨਫਰੰਸ ‘ਚ ਆਖਿਆ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਤੇ ਕੇਜਰੀਵਾਲ ਕਾਂਗਰਸ ਨਾਲ ਗੱਠਜੋੜ ਲਈ ਮਿੰਨਤਾਂ ਕਰ ਰਹੇ…ਇਕ ਸਵਾਲ ਦੇ ਜਵਾਬ ‘ਚ ਕਾਂਗਰਸ ‘ਤੇ ਤੰਜ ਕੱਸਦਿਆਂ ਬਾਦਲ ਨੇ ਆਖਿਆ 13 ਸੀਟਾਂ ਜਿੱਤਣ ਦਾ ਦਾਅਵਾ ਵਾਲੀ ਕਾਂਗਰਸ ਨੂੰ 0-13 ਨਾਲ ਵੀ ਸਾਹਮਣਾ ਕਰਨਾ ਪੈ ਸਕਦਾ ਐ…ਕੋਰ ਕਮੇਟੀ ‘ਚ ਚੋਣਾਂ ਨੂੰ ਲੈ ਕੇ ਰਣਨੀਤੀ ਉਲੀਕੀ ਗਈ ਐ…ਸੁਖਬੀਰ ਬਾਦਲ ਨੇ ਆਖਿਆ ਉਮੀਦਵਾਰਾਂ ਦਾ ਐਲਾਨ ਇਕ ਹਫਤੇ ‘ਚ ਹੋ ਸਕਦਾ ਐ…

