ਪੰਜਾਬ

ਡੇਰਾ ਬੱਸੀ ਦੇ ਚੁਣੇ ਨੁੰਮਾਇਦਿਆਂ ਖਿਲਾਫ ਸਿਆਸੀ ਬਦਲੇਖੋਰੀ ਬੰਦ ਕਰੇ ਸਰਕਾਰ: ਅਕਾਲੀ ਦਲ

ਮੁਹਾਲੀ ਪੁਲਿਸ ਨੂੰ ਅਕਾਲੀ ਵਰਕਰਾਂ ਖਿਲਾਫ ਦਰਜ ਕੀਤੇ ਝੂਠੇ ਕੇਸ ਵਾਪਸ ਲੈਣ ਲਈ ਕਿਹਾ
ਚੰਡੀਗੜ•/12 ਮਈ/ਮਧੂਸਾਰ ਬਿਊਰੋ ਸ੍ਰੋਮਣੀ ਅਕਾਲੀ ਦਲ ਨੇ ਨਵੀਂ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਹਾਲੀ ਦੇ ਵਿਧਾਇਕ ਬਲਬੀਰ ਸਿੱਧੂ ਦੇ ਇਸ਼ਾਰੇ ਉੱਤੇ ਡੇਰਾ ਬੱਸੀ ਹਲਕੇ ਵਿਚ ਅਕਾਲੀ ਦਲ ਦੇ ਚੁਣੇ ਹੋਏ ਨੁੰਮਾਇਦਿਆਂ ਖਿਲਾਫ ਸਿਆਸੀ ਬਦਲੇਖੋਰੀ ਬੰਦ ਕਰੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਅਕਾਲੀ ਦਲ ਵੱਲੋਂ ਅੰਦੋਲਨ ਕਰ ਰਹੀਆਂ ਔਰਤਾਂ ਨਾਲ ਮਿਲ ਕੇ ਉਹਨਾਂ ਦੀ ਸਮਾਜਿਕ ਮੁਹਿੰਮ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੱਥੇ ਰਿਹਾਇਸ਼ੀ ਇਲਾਕੇ ਵਿਚ ਇੱਕ ਸਕੂਲ ਅਤੇ ਧਾਰਮਿਕ ਸਥਾਨ ਨੇੜੇ ਖੋਲ•ੇ ਸ਼ਰਾਬ ਦੇ ਠੇਕੇ ਖਿਲਾਫ ਅੰਦੋਲਨ ਕਰ ਰਹੀਆਂ ਔਰਤਾਂ ਨੇ ਬੀਤੇ ਦਿਨੀਂ ਤੈਸ਼ ਵਿਚ ਆ ਕੇ ਠੇਕੇ ਦੀ ਭੰਨਤੋੜ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਔਰਤਾਂ ਨੇ ਗੁੱਸੇ ਵਿਚ ਆ ਕੇ ਸ਼ਰਾਬ ਦਾ ਠੇਕਾ ਇਸ ਲਈ ਤੋੜਿਆ ਕਿਉਂਕਿ ਇਸ ਠੇਕੇ ਨੂੰ ਚੁਕਵਾਉਣ ਲਈ ਉਹਨਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ਦੇ ਬਾਵਜੂਦ ਪ੍ਰਸਾਸ਼ਨ ਨੇ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਡੇਰਾ ਬੱਸੀ ਦੀਆਂ ਸਥਾਨਕ ਔਰਤਾਂ ਵੱਲੋਂ ਚਲਾਏ ਗਏ ਇੱਕ ਸਮਾਜਿਕ ਅੰਦੋਲਨ ਨੂੰ ਮੋਹਾਲੀ ਦੇ ਵਿਧਾਇਕ ਨੇ ਇਸ ਲਈ ਸਿਆਸੀ ਰੰਗ ਦੇ ਦਿੱਤਾ ਹੈ, ਕਿਉਂਕਿ ਇਸ ਅੰਦੋਲਨ ਨਾਲ ਉਸ ਦੇ ਕਾਰੋਬਾਰ ਨੂੰ ਸੱਟ ਵੱਜ ਰਹੀ ਸੀ। ਉਹਨਾਂ ਕਿਹਾ ਕਿ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਪੁਲਿਸ ਨੇ ਕਾਂਗਰਸੀ ਵਿਧਾਇਕ ਦੇ ਹੱਕ ਵਿਚ ਭੁਗਤਦੇ ਹੋਏ ਇਸ ਮੌਕੇ ਨੂੰ ਸਿਆਸੀ ਬਦਲੇਖੋਰੀ ਲਈ ਇਸਤੇਮਾਲ ਕੀਤਾ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਦੇ ਇਸ਼ਾਰੇ ਉੱਤੇ ਸਥਾਨਕ ਪੁਲਿਸ ਨੇ ਡੇਰਾ ਬੱਸੀ ਵਿਧਾਇਕ ਐਨ ਕੇ ਸ਼ਰਮਾ ਦੇ ਦੋ ਭਰਾਵਾਂ ਅਤੇ ਅਕਾਲੀ ਦਲ ਪੰਜ ਕੌਂਸਲਰਾਂ ਖਿਲਾਫ ਕਤਲ ਅਤੇ ਡਕੈਤੀ ਦੀ ਸਾਜਿਸ਼ ਵਰਗੀਆਂ ਸਖਤ ਧਾਰਾਵਾਂ ਲਾ ਕੇ ਕੇਸ ਮੜ• ਦਿੱਤੇ ਹਨ।
ਮੁਹਾਲੀ ਪੁਲਿਸ ਨੂੰ ਕਾਂਗਰਸੀ ਵਿਧਾਇਕ ਦੇ ਇਸ਼ਾਰੇ ਉੱਤੇ ਸਾਰੇ ਸਿਆਸੀ ਬੰਦਿਆਂ ਖਿਲਾਫ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਲਈ ਕਹਿੰਦੇ ਹੋਏ ਅਕਾਲੀ ਆਗੂ ਨੇ ਦੱਸਿਆ ਕਿ ਘਟਨਾ ਵਾਪਰਨ ਸਮੇਂ ਕੋਈ ਵੀ ਦੋਸ਼ੀ ਮੌਕੇ ਉੱਤੇ ਮੌਜੂਦ ਨਹੀਂ ਸੀ। ਉਹਨਾਂ ਕਿਹਾ ਕਿ ਜੇਕਰ ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿਚ ਇਨਸਾਫ ਨਾ ਕੀਤਾ ਤਾ ਅਕਾਲੀ ਦਲ ਨਾ ਸਿਰਫ ਪੂਜਾ ਵਾਲੀਆਂ ਥਾਵਾਂ ਅਤੇ ਰਿਹਾਇਸ਼ੀ ਇਲਾਕੇ ਵਿਚੋਂ ਸ਼ਰਾਬ ਦੀਆਂ ਦੁਕਾਨਾਂ ਹਟਵਾਉਣ ਖਿਲਾਫ ਚੱਲ ਰਹੇ ਲੋਕ ਅੰਦੋਲਨ ਵਿਚ ਹਿੱਸਾ ਲਵੇਗਾ, ਸਗੋਂ ਅਕਾਲੀ ਦਲ ਦੇ ਵਰਕਰਾਂ ਖਿਲਾਫ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਇੱਕ ਵੱਖਰਾ ਅੰਦੋਲਨ ਵੀ ਸ਼ੁਰੂ ਕਰੇਗਾ।

Leave a Reply

Your email address will not be published. Required fields are marked *