ਪਟਿਆਲਾ

ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਸਾਲਾਨਾ ਕਾਨਵੋਕੇਸ਼ਨ ਦਾ ਆਯੋਜਨ

ਪਟਿਆਲਾ 16 ਮਾਰਚ (ਮਧੂਸਾਰ ਬਿਊਰੋ) ਮਹਿੰਦਰਾ ਕਾਲਜ, ਪਟਿਆਲਾ ਵਿਖੇ ਅੱਜ ਸਲਾਨਾ ਕਾਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਮਾਨਯੋਗ ਲੈਫ. ਜਨਰਲ ਸ. ਐਨ.ਪੀ.ਐਸ. ਹੀਰਾ (ਰਿਟਾ.), ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਐਸ.ਐਮ., ਸਾਬਕਾ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਅਤੇ ਮੌਜੂਦਾ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ, ਪੰਜਾਬ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ ਤੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਸਮਾਰੋਹ ਦਾ ਆਰੰਭ ਮੁੱਖ ਮਹਿਮਾਨ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ।

ਆਪਣੇ ਦਿਖਿਆਂਤ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਸ਼੍ਰੀ ਹੀਰਾ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਦ੍ਰਿੜ ਨਿਸ਼ਚੇ ਅਤੇ ਲਗਨ ਨਾਲ ਆਪਣੇ ਜੀਵਨ ਦੇ ਉਦੇਸ਼ਾਂ ਦੀ ਪੂਰਤੀ ਲਈ ਪ੍ਰੇਰਿਤ ਕੀਤਾ। ਜਨਰਲ ਹੀਰਾ ਨੇ ਦੱਸਿਆ ਕਿ ਵਾਸਤਵ ਵਿੱਚ ਇੱਕ ਵਿਦਿਆਰਥੀ ਦਾ ਮੁਕਾਬਲਾ ਉਸ ਦੇ ਖ਼ੁਦ ਨਾਲ ਹੁੰਦਾ ਹੈ।ਜੇਕਰ ਵਿਦਿਆਰਥੀ ਕੇਂਦਰਿਤ ਹੋ ਕੇ ਜੇਕਰ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਂਦੇ ਹਨ ਤਾਂ ਸਫ਼ਲਤਾ ਉਹਨਾਂ ਦੇ ਕਦਮ ਚੁੱਮੇਗੀ। ਉਨ੍ਹਾਂ ਪਾਰਦਰਸ਼ ਤਰੀਕੇ ਰਾਹੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਲਈ ਪ੍ਰੇਰਿਤ ਵੀ ਕੀਤਾ।ਜਨਰਲ ਹੀਰਾ ਨੇ ਦੱਸਿਆ ਕਿ ਸਿੱਖਿਆ ਦੇ ਪ੍ਰਸਾਰ ਕਾਰਨ ਹੀ ਦੁਨੀਆਂ ਨੇ ਤਰੱਕੀ ਕੀਤੀ ਹੈ ਪਰ ਗਰੀਬੀ, ਭੁੱਖ ਮਰੀ ਮਾਰੂ ਹਥਿਆਰਾਂ ਦਾ ਨਿਰਮਾਨ, ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਦੁਸ਼ਿਤ ਵਾਤਾਵਰਣ ਅਜਿਹੇ ਮੁੱਦੇ ਹਨ ਜਿਨ੍ਹਾਂ ਕਾਰਨ ਮਨੁੱਖਤਾ ਦਾ ਵਜੂਦ ਖਤਰੇ ਵੱਲ ਵੱਧ ਰਿਹਾ ਹੈ।
ਕਾਲਜ ਦੀ ਰਜਿਸਟਰਾਰ ਪ੍ਰੀਖਿਆਵਾਂ ਡਾ. ਮਿਨਾਕਸ਼ੀ ਸਿੰਗਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸੈਸ਼ਨ 2016-17 ਦੇ ਪਹਿਲੇ ਦਰਜੇ ਵਿੱਚ ਪਾਸ 588 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਜਿਸ ਵਿੱਚ 268 ਪੋਸਟ ਗਰੈਜੁਏਟ ਅਤੇ 320 ਗਰੈਜੁਏਟ ਸ਼ਾਮਲ ਸਨ। ਸਮਾਗਮ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੇ ਕਾਲਜ ਦੇ ਮੈਰਿਟ ਪੁਜੀਸ਼ਨ ਹੋਲਡਰ ਵਿਦਿਆਰਥੀ ਮਨਿੰਦਰਜੀਤ ਕੌਰ, ਪੂਜਾ ਯਾਦਵ, ਚਿੰਕੀ ਧਿਮਾਨ, ਰਮਨਪ੍ਰੀਤ ਕੌਰ, ਜਸਵਿੰਦਰ ਕੌਰ, ਨੀਤਾ ਰਾਣੀ, ਗੁਰਜੰਟ ਸਿੰਘ, ਗਿਰਧਾਰੀ ਲਾਲ, ਰਜਿੰਦਰ ਕੌਰ, ਨਿਸ਼ਠਾ, ਸ਼ਹਿਨਾਜ਼, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਸ਼ਾਮਲ ਸਨ।
ਕਾਲਜ ਦੇ ਪ੍ਰਿੰਸੀਪਲ, ਡਾ. ਸੰਗੀਤਾ ਹਾਂਡਾ ਨੇ ਮੁੱਖ ਮਹਿਮਾਨ ਲੈਫ. ਜਨਰਲ ਸ. ਐਨ.ਪੀ.ਐਸ. ਹੀਰਾ ਅਤੇ ਸਮਾਗਮ ਵਿੱਚ ਮੌਜੂਦ ਉਹਨਾਂ ਦੀ ਪਤਨੀ ਸ਼੍ਰੀਮਤੀ ਕਿਰਨਜੀਤ ਹੀਰਾ ਨਾਲ ਜਾਣ-ਪਛਾਣ ਕਰਵਾਈ ਅਤੇ ਹਾਜ਼ਰ ਸਾਰੇ ਪਤਵੰਤੇ ਸੱਜਨਾਂ ਨੂੰ ਜੀ ਆਇਆ ਕਿਹਾ। ਡਾ. ਹਾਂਡਾ ਨੇ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਵਿਸੇਸ਼ ਵਿੱਚ ਉਲੇਖ ਕੀਤਾ। ਮੰਚ ਦਾ ਸੰਚਾਲਨ ਕਾਰਵਾਈ ਪ੍ਰੋ. ਜਗਮੋਹਨ ਸਿੰਘ, ਪ੍ਰੋ. ਅਮਰਜੀਤ ਸਿੰਘ ਅਤੇ ਪ੍ਰੋ. ਇੰਦਰਜੀਤ ਸਿੰਘ ਚੀਮਾ ਨੇ ਕੀਤਾ। ਧੰਨਵਾਦ ਦਾ ਮਤਾ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਤ੍ਰਿਪਤੀ ਸ਼ਰਮਾ ਨੇ ਕੀਤਾ। ਸਮਾਗਮ ਦੇ ਸ਼ੁਰੂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਪ੍ਰੋ. ਨਿਰਮਲ ਨੀਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਕਾਲਜ ਧੁਨੀ ੋਦੇਹ ਸਿਵਾ ਬਰੁ ਮੋਹਿ fJj?@ ਦਾ ਗਾਇਨ ਕੀਤਾ।ਇਸ ਮੌਕੇ ਕਾਲਜ ਦੀ ਸਮੂਚੀ ਫਕੈਲਟੀ ਤੋਂ ਇਲਾਵਾ ਪ੍ਰਿੰਸੀਪਲ ਰਿਟਾ. ਸ਼੍ਰੀ ਆਰ.ਕੇ. ਸ਼ਰਮਾ, ਬਿਕਰਮ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਸੁਮਲਤਾ, ਓਲਡ ਸਟੂਡੈਂਟ ਐਸੋਸਿਏਸ਼ਨ ਦੇ ਆਨਰੇਰੀ ਸਕੱਤਰ ਪ੍ਰੋ. ਐਸ.ਸੀ. ਸ਼ਰਮਾ, ਪ੍ਰੋ. ਗੁਰਮੀਤ ਸਿੰਘ ਸਿੱਧੂ, ਪ੍ਰੋ. ਆਰ.ਕੇ. ਭਨੋਟ, ਪ੍ਰੋ. ਭਗਵਾਨ ਸਿੰਘ, ਪ੍ਰੋ. ਪ੍ਰੀਤਮ ਸਿੰਘ ਸੋਢੀ, ਪ੍ਰੋ. ਅਸ਼ੋਕ ਵਰਮਾ, ਪ੍ਰੋ. ਵਰਿੰਦਰ ਕੁਮਾਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਤਰਸੇਮ ਸਿੰਘ, ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ।

Leave a Reply

Your email address will not be published. Required fields are marked *