ਪੰਜਾਬ

ਏਟੀਐਮ ‘ਚੋਂ 36 ਲੱਖ ਲੁੱਟੇ

ਚੋਰਾਂ ਨੇ ਏਟੀਐਮ ਮਸ਼ੀਨ ਨੂੰ ਬਣਾਇਆ ਨਿਸ਼ਾਨਾ
ਵੱਡੀ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਦਿੱਤੀ ਚੁਣੌਤੀ
ਚੋਰੀ ਦੀਆਂ ਇੱਕਾ-ਦੁੱਕਾ ਘਟਨਾਵਾਂ ਤਾਂ ਅਕਸਰ ਵਾਪਰਦੀਆਂ ਰਹਿੰਦੀਆਂ, ਪਰ ਪੁਲਿਸ ਉਸ ਸਮੇਂ ਹੱਥ ਮਲਦੀ ਵਿਖਾਈ ਦਿੰਦੀ ਐ, ਜਦ ਚੋਰ ਵੱਡੀ ਘਟਨਾ ਨੂੰ ਅੰਜ਼ਾਮ ਦੇ ਰੱਫੂ ਚੱਕਰ ਹੋ ਜਾਂਦੇ ਐ….

.ਚੋਰਾਂ ਨੇ ਇਸ ਵਾਰ ਮੁੱਖ ਮੰਤਰੀ ਦੇ ਸ਼ਹਿਰ ‘ਚ ਚੋਰੀ ਦੀ ਵੱਡੀ ਵਾਰਦਾਤ ਕਰਕੇ ਪੁਲਿਸ ਨੂੰ ਚੁਣੌਤੀ ਦੇ ਦਿੱਤੀ ਐ….ਚੋਰਾਂ ਨੇ ਇਸ ਵਾਰ ਸਮਾਨੀਆ ਗੇਟ ਕੋਲ ਲੱਗੇ ਐਸਬੀਆਈ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਤੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ ਐ….ਚੋਰਾਂ ਨੇ ਅੱਧੀ ਰਾਤ ਨੂੰ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਏਟੀਐਮ ਮਸ਼ੀਨ ਨੂੰ ਕਟਰ ਨਾਲ ਕੱਟਕੇ ਮਸ਼ੀਨ ‘ਚ ਪਏ 36 ਲੱਖ ਦੇ ਕਰੀਬ ਕੈਸ਼ ਗਾਇਬ ਕਰ ਦਿੱਤਾ ਐ…ਪੁਲਿਸ ਨੇ ਹਰਕਤ ‘ਚ ਆਉਂਦਿਆਂ ਚੋਰਾਂ ਨੂੰ ਜਲਦ ਫੜਨ ਲੈਣ ਦਾ ਦਾਅਵਾ ਕੀਤਾ ਐ…

Leave a Reply

Your email address will not be published. Required fields are marked *