ਪਟਿਆਲਾ

ਪੰਜਾਬੀ ਯੂਨੀਵਰਸਿਟੀ ਪੈਂਚਕ ਸਿਲਟ ਜੇਤੂ ਟੀਮਾਂ ਦਾ ਯੂਨੀਵਰਸਿਟੀ ਵਿਖੇ ਸਵਾਗਤ

(ਪੰਜਾਬੀ ਯੂਨੀਵਰਸਿਟੀ ਪੈਂਚਕ ਸਿਲਟ ਪੁਰਸ਼ ਟੀਮ ਨੇ ਦੂਜਾ ਅਤੇ ਮਹਿਲਾ ਟੀਮ ਨੇ ਪ੍ਰਾਪਤ ਕੀਤਾ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ)
ਪਟਿਆਲਾ 25 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪੈਂਚਕ ਸਿਲਟ ਪੁਰਸ਼ ਅਤੇ ਮਹਿਲਾ ਟੀਮਾਂ ਨੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ।

ਹਾਲ ਹੀ ਵਿਚ ਜੀ.ਐਨ.ਡੀ. ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਆਯੋਜਿਤ ਹੋਏ ਇਹਨਾਂ ਖੇਡ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਟੀਮਾਂ ਨੇ ਕੁੱਲ 22 ਮੈਡਲ (7 ਟੀਮ ਅਤੇ 15 ਵਿਅਕਤੀਗਤ) ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਪੁਰਸ਼ਾਂ ਦੇ ਵਰਗ ਵਿਚ ਗਾਂਡਾ ਟੀਮ ਨੇ ਦੂਜਾ ਅਤੇ ਰੇਗੂ ਟੀਮ ਨੇ ਤੀਜਾ ਸਥਾਨ ਜਦੋਂਕਿ ਗਾਂਡਾ ਬੀਚ ਟੀਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਮਹਿਲਾ ਵਰਗ ਵਿਚ ਰੇਗੂ ਅਤੇ ਗਾਂਡਾ ਟੀਮਾਂ ਨੇ ਕ੍ਰਮਵਾਰ ਦੂਜਾ ਸਥਾਨ ਹਾਸਲ ਕੀਤੇ ਜਦੋਂਕਿ ਰੇਗੂ ਅਤੇ ਗਾਂਡਾ ਦੇ ਬੀਚ ਈਵੈਂਟਾਂ ਵਿਚ ਮਹਿਲਾ ਟੀਮਾਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤੇ।ਇਸ ਮੌਕੇ ਤੇ ਟੀਮ ਦੇ ਪੰਜਾਬੀ ਯੂਨੀਵਰਸਿਟੀ ਵਿਖੇ ਵਾਪਸ ਪਰਤਣ ਤੇ ਡਾ. ਗੁਰਦੀਪ ਕੌਰ ਰੰਧਾਵਾ ਖੇਡ ਨਿਰਦੇਸ਼ਕ ਦੀ ਅਗਵਾਈ ਵਿਚ ਸਮੂਹ ਖੇਡ ਵਿਭਾਗ ਵੱਲੋਂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਮੁਕਾਬਲੇ ਏ.ਆਈ.ਯੂ. ਖੇਡ ਕੈਲੰਡਰ ਵਿਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਹੈ ਅਤੇ ਪਹਿਲੀ ਵਾਰ ਵਿਚ ਹੀ ਪੰਜਾਬੀ ਯੂਨੀਵਰਸਿਟੀ ਟੀਮਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਤਗਮੇ ਜਿੱਤ ਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਸ ਮੌਕੇ ਤੇ ਟੀਮਾਂ ਨਾਲ ਗਏ ਕੋਚ ਰਣਬੀਰ ਸਿੰਘ ਤੇ ਸੋਮਬੀਰ ਸਿੰਘ ਅਤੇ ਮੈਨੇਜਰ ਰੇਨੂੰ ਬਾਲਾ ਦਾ ਖੇਡ ਵਿਭਾਗ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਅਤੇ ਅਥਾਰਟੀ ਦੇ ਉੱਚ ਅਧਿਕਾਰੀਆਂ ਵੱਲੋਂ ਖਿਡਾਰੀਆਂ, ਕੋਚਿਜ਼ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਡਾ. ਗੁਰਦੀਪ ਕੌਰ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਆਖਿਆ ਕਿ ਜਦੋਂ ਵੀ ਅਜਿਹੀਆਂ ਮਾਰਸ਼ਲ ਆਰਟ ਖੇਡਾਂ ਵਿਚ ਖਿਡਾਰੀ ਅਤੇ ਕੋਚ ਕੁੱਝ ਨਵੀਂ ਪ੍ਰਾਪਤੀ ਕਰਕੇ ਆਉਂਦੇ ਹਨ ਤਾਂ ਯੂਨੀਵਰਸਿਟੀ ਦੀਆਂ ਉਮੀਦਾਂ ਇਹਨਾਂ ਖੇਡਾਂ ਪ੍ਰਤੀ ਹੋਰ ਵੀ ਵੱਧ ਜਾਂਦੀਆਂ ਹਨ ਅਤੇ ਸਾਨੂੰ ਆਸ ਹੈ ਕਿ ਖਿਡਾਰੀ ਅਤੇ ਕੋਚ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਮਿਹਨਤ ਸਦਕਾ ਅਜਿਹੀਆਂ ਪ੍ਰਾਪਤੀਆਂ ਜ਼ਾਰੀ ਰੱਖਣਗੇ। ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਵੱਲੋਂ ਵੀ ਖਿਡਾਰੀਆਂ ਅਤੇ ਉਹਨਾਂ ਨਾਲ ਗਏ ਆਫੀਸੀਅਲਜ਼ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ। ਇਹਨਾਂ ਖੇਡ ਮੁਕਾਬਲਿਆਂ ਵਿਚ ਦੇਸ਼ ਭਰ ਵਿਚੋਂ ਕੁੱਲ 32 ਯੂਨੀਵਰਸਿਟੀਆਂ ਨੇ ਭਾਗ ਲਿਆ।

Leave a Reply

Your email address will not be published. Required fields are marked *