ਪਟਿਆਲਾ ਵਿਖੇ ਮੇਗਾ ਬਿਊਟੀ ਸ਼ੋਅ ‘ਚ ਦੀਸ਼ਾ ਸਾਹਨੀ ਦਾ ਐਵਾਰਡ ਨਾਲ ਸਨਮਾਨ
ਪਟਿਆਲਾ, 27 ਮਾਰਚ (ਮਧੂਸਾਰ ਬਿਊਰੋ) ਇਥੋ ਦੇ ਬਾਰਨ ਰੋਡ ਤੇ ਸੱਥਿਤ ਅਮਰ ਬੈਂਕਵਟ ਹਾਲ ਵਿਚ ਰੈਡਸੂਨ ਐਸਲੋਵਿਚ ਮੈਗਾ ਬਿਉਟੀ ਸਟਾਰ ਦੇ ਡਾਇਰੈਕਟਰ ਭੁਪਿੰਦਰ ਅਹੁਜਾ ਦੀ ਅਗਵਾਈ ਹੇਠ ਮੇਕਅੱਪ ਸ਼ੋ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਵਜੋਂ ਪਾਲੀਵੁੱਡ ਸਟਾਰ ਮੈਂਡਮ ਹਿਮਾਸ਼ੀ ਖੁਰਾਨਾ ਪਹੁੰਚੇ।
ਜਾਕਣਾਰੀ ਅਨੁਸਾਰ ਅਮਰ ਬੈਂਕਵਟ ਹਾਲ ਵਿਚ ਪੰਜਾਬ, ਹਰਿਆਣਾ, ਕਲਕੱਤਾ ਸਮੇਤ ਹੋਰਨਾਂ ਸੁਬਿਆਂ ਵਿਚੋਂ ਮੇਕਅੱਪ ਸਟਾਰਾਂ ਵਲੋਂ ਆਪਣੇ ਹੁਨਰ ਦਿਖਾਉਣ ਲਈ ਮੇਗਾ ਬਿਉਟੀ ਸ਼ੌ ਕਰਵਾਇਆ ਗਿਆ।ਜਿਸ ਵਿਚ 40 ਦੇ ਕਰੀਬ ਮੇਕਅੱਪ ਆਰਟੀਸ਼ਟਾਂ ਨੇ ਹਿੱਸਾ ਲਿਆ ਅਤੇ ਜਿਸ ਵਿਚ ਮੈਂਡਮ ਗੁਰਪ੍ਰੀਤ ਸਿੱਧੂ, ਅਮਨ ਯਾਦਵ ਅਤੇ ਮੈਂਡਮ ਗਰੀਮਾਂ ਸੈਣੀ ਵਲੋਂ ਮੇਕਅਪ ਦੇ ਗੁਣ ਸਿਖਾਏ ਗਏ।ਇਸ ਦੋਰਾਨ ਦੀਸ਼ਾ ਸਾਹਨੀ ਸਾਹਾ (ਅੰਬਾਲਾ) ਮੁਕਤੀ ਕੁੰਦੂ ਕਲਕੱਤਾ, ਜੋਤੀ ਮੋਰਿਆ ਅਬੋਹਰ, ਗੀਤੂ ਸਿੰਘ ਪਟਿਆਲਾ, ਜੋਤੀ ਰਾਣੀ ਰਾਜਪੁਰਾ, ਅੰਨਦੀਪ ਕੌਰ ਪਟਿਆਲਾ, ਸ਼ਮਿੰਦਰ ਕੋਰ ਅੰਬਾਲਾ ਸਮੇਤ ਹੋਰਨਾਂ ਨੂੰ ਟਾਇਲੈਂਟ ਸਟਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

