ਮਾਤਾ ਸੁਖਮੀਤ ਕੌਰ ਕਾਹਲੋਂ ਨੂੰ ਹਜ਼ਾਰਾਂ ਲੋਕਾਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਲੀਆਂ
-ਡਾ. ਚੀਮਾ, ਬਡੂੰਗਰ, ਚੰਦੂਮਾਜਰਾ, ਰਾਜੂ ਖੰਨਾ, ਟੌਹੜਾ, ਚਹਿਲ ਤੇ ਰੱਖੜਾ ਸਮੇਤ ਹੋਰ ਲੀਡਰਸ਼ਿਪ ਪਹੁੰਚੀ
ਪਟਿਆਲਾ, 27 ਮਾਰਚ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਸ੍ਰੀ ਸੁਖਵਿੰਦਰਪਾਲ ਸਿੰਘ ਮਿੰਟਾ ਦੇ ਮਾਤਾ ਜੀ ਸਰਦਾਰਨੀ ਸੁਖਮੀਤ ਕੌਰ ਕਾਹਲੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹੋਇਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀ ਲੋਕਾਂ ਨੇ ਵਿਛੜੀ ਆਤਮਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਮਾਤਾ ਸੁਖਮੀਤ ਕੌਰ ਕਾਹਲੋਂ ਨੇ ਆਪਣੇ ਪਰਿਵਾਰ ਦੀ ਪਰਵਰਿਸ਼ ਹਮੇਸ਼ਾ ਗੁਰੂ ਘਰ ਦੇ ਲੜ ਲੱਗ ਕੇ ਕੀਤੀ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਨਿਮਾਣੇ ਹੋਕੇ ਗੁਰਸਿੱਖੀ ਜੀਵਨ ਜਿਉਣ ਲਈ ਰਾਹ ਪਾਇਆ। ਉਹਨਾਂ ਕਿਹਾ ਕਿ ਇਹ ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਦਾ ਹੀ ਨਤੀਜਾ ਹੈ ਕਿ ਅੱਜ ਵੀ ਪਰਿਵਾਰ ਦੇ ਸਾਰੇ ਜੀਆਂ ਵਿਚ ਆਪਸੀ ਮਿਲਵਰਤਣ ਤੇ ਪਿਆਰ ਨਾ ਸਿਰਫ ਬਰਕਰਾਰ ਹੈ ਬਲਕਿ ਆਪਸੀ ਖਿੱਚ ਵੀ ਕਾਇਮ ਹੈ। ਉਹਨਾਂ ਕਿਹਾ ਕਿ ਅਜਿਹੀਆਂ ਪਵਿੱਤਰ ਰੂਹਾਂ ਜਿਥੇ ਆਪਣੇ ਪਰਿਵਾਰਾਂ ਲਈ ਕਲਿਆਣਕਾਰੀ ਹੁੰਦੀਆਂ ਹਨ, ਉਥੇ ਹੀ ਸਮੁੱਚੇ ਸਮਾਜ ਵਾਸਤੇ ਵੀ ਚਾਨਣ ਮੁਨਾਰਾ ਹੁੰਦੀਆਂ ਹਨ।
ਇਸ ਮੌਕੇ ਡਾ. ਚੀਮਾ ਨੇ ਸਾਬਕਾ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵੀ ਲਗਵਾਈ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਐਮ ਐਲ ਏ ਹਰਿੰਦਰਪਾਲ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਲੋਹ, ਮੇਅਰ ਸੰਜੀਵ ਬਿੱਟੂ, ਕਰਨਲ ਬੀ ਪੀ ਐਸ ਚੀਮਾ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਰਾਜਿੰਦਰ ਸਿੰਘ ਮਹਿਤਾ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਇੰਦਰਮੋਹਨ ਸਿੰਘ ਬਜਾਜ, ਅਜੀਤਪਾਲ ਸਿੰਘ ਕੋਹਲੀ, ਨਿਰਮਲ ਸਿੰਘ ਭੱਟੀਆਂ, ਵਿਸ਼ਨੂੰ ਸ਼ਰਮਾ ਸਾਬਕਾ ਚੇਅਰਮੈਨ, ਆਈ ਜੀ ਹਰਿੰਦਰ ਸਿੰਘ ਚਹਿਲ, ਸਾਬਕਾ ਆਈ ਜੀ ਪਰਮਜੀਤ ਸਿੰਘ ਗਿੱਲ, ਸਾਬਕਾ ਐਸ ਐਸ ਪੀ ਗੁਰਦੀਪ ਸਿੰਘ, ਮਨਜੀਤ ਸਿੰਘ ਨਾਰੰਗ ਤੇ ਹਰਕੇਸ਼ ਸਿੰਘ ਸਿੱਧੂ ਦੋਵੇਂ ਸਾਬਕਾ ਆਈ ਏ ਐਸ, ਮਨਜੀਤ ਸਿੰਘ ਬਰਾੜ ਐਸ ਪੀ, ਡੀ ਐਸ ਪੀ ਜਸਵਿੰਦਰ ਸਿੰਘ ਟਿਵਾਣਾ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਵਿੰਦਰ ਸਿੰਘ ਸਭਰਵਾਲ ਤੇ ਜਰਨੈਲ ਸਿੰਘ ਕਰਤਾਰਪੁਰ, ਕਮਲਜੀਤ ਕੌਰ, ਚੇਅਰਮੈਨ ਸਤਨਾਮ ਸਿੰਘ ਕਲੇਰ, ਐਮ ਸੀ ਰਵੀ ਕੁਲਭੂਸ਼ਣ ਪ੍ਰਿੰਸ, ਹੈਪੀ ਸ਼ਰਮਾ, ਸੰਜੀਵ ਸ਼ਰਮਾ, ਅਨਿਲ ਮੋਦਗਿੱਲ, ਹਰਦੀਪ ਖਹਿਰਾ, ਪਰਮਜੀਤ ਸਿੰਘ ਪੰਮਾ, ਸਾਬਕਾ ਐਮ ਸੀ ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਸੰਦੀਪ ਸੰਧੂ, ਹਰਵਿੰਦਰ ਸਿੰਘ ਬੱਬੂ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਚੈਨ ਸਿੰਘ ਪੰਜਹੱਥਾ, ਅਜੈ ਥਾਪਰ, ਕੰਵਲਜੀਤ ਸਿੰਘ ਗੋਨਾ, ਲਖਵੀਰ ਸਿੰਘ ਲੌਟ, ਸੁਖਬੀਰ ਸਿੰਘ ਸਨੌਰ, ਗੋਬਿੰਦ ਬਡੂੰਗਰ, ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ, ਕ੍ਰਿਸ਼ਨ ਸਨੌਰ, ਗੁਰਵਿੰਦਰ ਗੁਰਾਇਆ, ਇਕਬਾਲ ਸਿੰਘ ਡਿਕਸੀ, ਕਰਨਲ ਤੇਜਪਾਲ ਸਿੰਘ, ਕਰਨਲ ਜਸਬੀਰ ਸਿੰਘ, ਕਰਨਲ ਇੰਦਰਜੀਤ ਸਿੰਘ ਹੀਰਾ, ਕਰਨਲ ਇੰਦਰ ਸਿੰਘ ਢਿੱਲੋਂ, ਕਰਨਲ ਬਲਤੇਜ ਸਿੰਘ ਰੰਧਾਵਾ, ਕਰਨਲ ਸੀ ਐਸ ਧਾਰੀਵਾਲ, ਜਸਪ੍ਰੀਤ ਸਿੰਘ ਭਾਟੀਆ, ਕਿਸਾਨ ਨੇਤਾ ਸੇਵਾ ਸਿੰਘ ਪਨੌਦੀਆਂ, ਹਰਦਿਆਲ ਸਿੰਘ ਚੀਮਾ ਮੁਲਾਜ਼ਮ ਨੇਤਾ, ਸੰਦੀਪ ਸਿੰਘ ਰਾਜਾ ਤੁੜ, ਕਰਮਜੀਤ ਸਿੰਘ ਪ੍ਰਿੰਸ ਕੋਛੜ, ਗੁਰਦਰਸ਼ਨ ਸਿੰਘ ਗਾਂਧੀ, ਸੁਖਬੀਰ ਸਿੰਘ ਸਨੌਰ, ਕ੍ਰਿਸ਼ਨ ਸਿੰਘ ਸਨੌਰ, ਹਰਮਿੰਦਰ ਸਿੰਘ ਜੋਗੀਪੁਰ, ਬਲਬੀਰ ਸਿੰਘ ਸ਼ਾਹੀ ਪ੍ਰਧਾਨ, ਪ੍ਰਭਲੀਨ ਸਿੰਘ ਪ੍ਰਸ਼ਾਸਕੀ ਅਫਸਰ, ਐਡਵੋਕੇਟ ਕੁੰਦਨ ਸਿੰਘ ਨਾਗਰਾ, ਆਦਿ ਆਗੂ ਹਾਜ਼ਰ ਸਨ।

