ਸਾਹਿਤਪਟਿਆਲਾ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰਫਿਊ ਬਾਰੇ ਨਵੇਂ ਹੁਕਮ ਜਾਰੀ

ਨਗਰ ਨਿਗਮ ਪਟਿਆਲਾ ਅਧੀਨ ਆਉਂਦੇ ਖੇਤਰ ‘ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਰਾਤ ਦਾ ਕਰਫਿਊ
ਸ਼ਨੀਵਾਰ ਤੇ ਐਤਵਾਰ ਨੂੰ ਜਰੂਰੀ ਵਸਤਾਂ ਨੂੰ ਛੱਡਕੇ ਬਾਕੀ ਦੁਕਾਨਾਂ ਤੇ ਸ਼ਾਪਿੰਗ ਮਾਲਜ ਬੰਦ ਰੱਖਣ ਦੇ ਆਦੇਸ਼ ਜਾਰੀ
ਲੋਕਾਂ ਨੂੰ ਸ਼ਨੀਵਾਰ-ਐਤਵਾਰ ਗ਼ੈਰਜਰੂਰੀ ਆਵਾਜਾਈ ਤੋਂ ਗੁਰੇਜ਼ ਕਰਨ ਦੀ ਸਲਾਹ
ਸ਼ਰਾਬ ਦੇ ਠੇਕੇ ਰਾਤ 8.30 ਵਜੇ ਤੱਕ ਹੀ ਖੋਲ੍ਹੇ ਜਾ ਸਕਣਗੇ
ਪਟਿਆਲਾ, 18 ਅਗਸਤ (ਮਧੂਸਾਰ ਬਿਊਰੋ) ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਰਾਤ ਦੇ ਕਰਫਿਊ ਦੇ ਹੁਕਮਾਂ ‘ਚ ਹੋਰ ਵਾਧਾ ਕਰਦਿਆਂ ਸੀ.ਆਰ.ਪੀ.ਸੀ. ਦੀ ਦਫ਼ਾ 144 ਤਹਿਤ ਨਗਰ ਨਿਗਮ ਪਟਿਆਲਾ ਦੀ ਹਦੂਦ ਅੰਦਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਇਸ ਦੇ ਨਾਲ ਹੀ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਮੁਤਾਬਕ ਸ਼ਨੀਵਾਰ-ਐਤਵਾਰ ਨੂੰ ਜਰੂਰੀ ਵਸਤਾਂ ਤੋਂ ਬਿਨ੍ਹਾਂ ਦੂਸਰੇ ਸ਼ਾਪਿੰਗ ਮਾਲਜ ਅਤੇ ਦੁਕਾਨਾਂ ਅਗਲੇ ਹੁਕਮਾਂ ਤੱਕ ਬੰਦ ਰੱਖੀਆਂ ਜਾਣਗੀਆਂ। ਇਸ ਦੇ ਨਾਲ ਹੀ ਲੋਕਾਂ ਨੂੰ ਘਰ ਰਹੋ, ਸੁਰੱਖਿਅਤ ਰਹੋ ਤਹਿਤ ਸਲਾਹ ਵੀ ਦਿੱਤੀ ਗਈ ਹੈ ਕਿ ਉਹ ਸ਼ਨੀਵਾਰ ਤੇ ਐਤਵਾਰ ਨੂੰ ਗ਼ੈਰਜਰੂਰੀ ਆਵਾਜਾਈ ਕਰਨ ਤੋਂ ਗੁਰੇਜ਼ ਕਰਨ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤਹਿਤ ਪੰਜਾਬ ਦੇ ਗ੍ਰਹਿ ਤੇ ਨਿਆਂ ਮਾਮਲੇ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਪਾਬੰਦੀ ਦੇ ਹੁਕਮਾ ਮੁਤਾਬਕ ਰਾਤ ਦੇ ਕਰਫਿਊ ਦੌਰਾਨ ਰੈਸਟੋਰੈਂਟ, ਹੋਟਲ, ਹੋਰ ਪ੍ਰਾਹੁਣਚਾਰੀ ਅਦਾਰੇ ਰਾਤ 8.30 ਵਜੇ ਤੱਕ ਹੀ ਖੁੱਲ੍ਹ ਸਕਣਗੇ ਜਦੋਂਕਿ ਹੋਰ ਦੁਕਾਨਾਂ ਅਤੇ ਸ਼ਾਪਿੰਗ ਮਾਲਜ ਰਾਤ 8 ਵਜੇ ਤੱਕ ਖੋਲ੍ਹੇ ਜਾ ਸਕਣਗੇ। ਇਸ ਤੋਂ ਬਿਨ੍ਹਾਂ ਸ਼ਾਪਿੰਗ ਮਾਲਜ ਦੇ ਅੰਦਰਲੇ ਰੈਸਟੋਰੈਂਟ, ਹੋਟਲ ਰਾਤ 8.30 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਸ਼ਰਾਬ ਦੇ ਠੇਕੇ ਰਾਤ 8.30 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ।
ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਇਸ ਕਰਫਿਊ ਦੌਰਾਨ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ‘ਤੇ ਪਾਬੰਦੀ ਹੋਵੇਗੀ। ਭਾਵੇਂ ਕਿ ਜਰੂਰੀ ਸੇਵਾਵਾਂ ਤੇ ਜਰੂਰੀ ਗਤੀਵਿਧੀਆਂ ਸਮੇਤ ਇੱਕ ਤੋਂ ਵਧੇਰੇ ਸ਼ਿਫ਼ਟਾਂ ਲਈ ਆਵਾਜਾਈ ਅਤੇ ਕੌਮੀ ਤੇ ਰਾਜ ਮਾਰਗਾਂ ‘ਤੇ ਬੱਸਾਂ, ਟ੍ਰੇਨਾਂ ਅਤੇ ਹਵਾਈ ਜਹਾਜਾਂ ਰਾਹੀਂ ਆਵਾਜਾਈ ਤੇ ਜਰੂਰੀ ਵਸਤਾਂ ਦੀ ਢੋਆ-ਢੋਆਈ ਜਾਰੀ ਰਹੇਗੀ ਅਤੇ ਦੋ ਤੋਂ ਤਿੰਨ ਸਿਫ਼ਟਾਂ ‘ਚ ਕੰਮ ਕਰਦੇ ਉਦਯੋਗ ਵੀ ਚਾਲੂ ਰਹਿਣਗੇ।

Leave a Reply

Your email address will not be published. Required fields are marked *