ਪਟਿਆਲਾ

ਯੂਥ ਅਕਾਲੀ ਦਲ ਨੇ ਸਾੜਿਆ ਧਰਮਸੋਤ ਦਾ ਪੁਤਲਾ

ਪਟਿਆਲਾ, 2 ਸਤੰਬਰ (ਮਧੂਸਾਰ ਬਿਊਰੋ) : ਦਲਿਤਾਂ ਅਤੇ ਗਰੀਬ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਘੁਟਾਲੇ ਤੋਂ ਭੜਕੇ ਯੂਥ ਅਕਾਲੀ ਦਲ ਨੇ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਦਿਹਾਤੀ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਅੱਜ ਡੀ.ਸੀ. ਦਫਤਰ ਦੇ ਬਾਹਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜਿਆ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕੋਰ ਕਮੇਟੀ ਮੈਂਬਰ ਅਮਿਤ ਰਾਠੀ, ਸਾਬਕਾ ਮੇਅਰ ਅਤੇ ਕੋਰ ਕਮੇਟੀ ਅਮਰਿੰਦਰ ਬਜਾਜ, ਕੋਰ ਕਮੇਟੀ ਮੈਂਬਰ ਜਸਪਲ ਸਿੰਘ ਬਿੱਟੂ ਚੱਠਾ, ਕੋਰ ਕਮੇਟੀ ਮੈਂਬਰ ਹੈਰੀ ਮੁਖਮੈਲਪੁਰ, ਗੁਰਲਾਲ ਸਿੰਘ ਭੰਗੂ, ਵਿਕਰਮਜੀਤ ਚੌਹਾਨ ਵੀ ਪਹੁੰਚੇ ਹੋਏ ਸਨ। ਯੂਥ ਆਗੂਆਂ ਨੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਵੀ ਸਾੜਿਆ। ਯੂਥ ਅਕਾਲੀ ਆਗੂਆਂ ਨੇ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਅਵਤਾਰ ਹੈਪੀ ਅਤੇ ਇੰਦਰਜੀਤ ਰੱਖੜਾ ਨੇ ਕਿਹਾ ਕਿ ਸਾਰਾ ਪੰਜਾਬ ਲੁੱਟ ਕੇ ਵੀ ਕਾਂਗਰਸੀਆਂ ਦਾ ਪੇਟ ਨਹੀਂ ਭਰਿਆ ਅਤੇ ਕਾਂਗਰਸੀਆਂ ਨੇ ਹੁਣ ਗਰੀਬ ਅਤੇ ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਵੀ ਡਕਾਰ ਗਏ। ਪ੍ਰਧਾਨ ਹੈਪੀ ਅਤੇ ਰੱਖੜਾ ਨੇ ਮੰਗ ਕੀਤੀ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਆਹੁਦੇ ਤੋਂ ਹਟਾ ਕੇ ਉਸ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਤਾਂ ਕਿ ਸੂਬੇ ਦੇ ਗਰੀਬ ਅਤੇ ਦਲਿਤ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ। ਪ੍ਰਧਾਨ ਹੈਪੀ ਅਤੇ ਰੱਖੜਾ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਦਲਿਤਾਂ ਨਾਲ ਕੋਜਾ ਮਜ਼ਾਕ ਕੀਤਾ ਅਤੇ ਹੁਣ ਜਦੋਂ ਸੂਬੇ ਵਿਚੋਂ ਬੋਰੀ ਬਿਸਤਰਾ ਗੋਲ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਕਾਂਗਰਸ ਨੇ ਲੁੱਟ ਮਚਾ ਦਿੱਤੀ ਹੈ। ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਣ ਲੱਗੇ ਹੋਏ ਹਨ। ਇਸ ਮੌਕੇ ਹਰਪ੍ਰੀਤ ਸਿੰਘ ਨਾਭਾ, ਡਾ. ਸੈਫੀ, ਮਨਪ੍ਰੀਤ ਸਿੰਘ ਲੱਕੀ, ਨੀਰਜ ਠਾਕੁਰ, ਸ਼ਿਵਮ, ਗੋਰਾ, ਕਾਰਜ ਵਿਰਕ, ਬਲਵੰਤ ਸਿੰਘ, ਅਜੀਤਪਾਲ ਸਿੰਘ, ਨਮਨ ਆਦਿ ਸਮੇਤ ਵਿਸ਼ੇਸ਼ ਤੌਰ ‘ਤੇ ਯੂਥ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *