ਸਰਕਾਰ ਦੀ ਨਵੀਂ ਪਾਲਿਸੀ ਪ੍ਰਵਾਨ ਨਹੀਂ : ਪੰਜਾਬ ਕੈਮਿਸਟ ਐਸੋਸੀਏਸ਼ਨ
ਅੰਮ੍ਰਿਤਸਰ 31 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਵਿਚ ਕੱਟੜਾ ਸ਼ੇਰ ਸਿੰਘ ਵਿਖੇ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਕੈਮਿਸਟ ਐਸੋਸੀਏਸ਼ਨਾਂ ਦੇ ਅਹੁਦੇਦਾਰ ਪਹੁੰਚੇ।
ਮੀਟਿੰਗ ਦੌਰਾਨ ਸੁਰਿੰਦਰ ਦੁੱਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਜੋ ਪਾਲਸੀ ਇਕ ਅਪ੍ਰੈਲ 2019 ਤੋਂ ਲਾਗੂ ਕਰ ਰਹੀ ਸੀ, ਜਿਸ ਨਾਲ ਕੈਮਿਸਟਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਣਾ ਸੀ। ਦੁੱਗਲ ਨੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਇਕ ਵਫਦ ਬੀਤੇ ਦਿਨੀ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ.ਐੱਸ ਚਾਵਲਾ ਦੀ ਅਗਵਾਈ ਵਿਚ ਸੇਹਤ ਮੰਤਰੀ ਬ੍ਰਹਮ ਮੋਹਿੰਦਰਾਂ ਨੂੰ ਚੰਡੀਗੜ੍ਹ ਵਿਖੇ ਮਿਲਿਆ ਸੀ, ਜਿਸ ਵਿਚ ਉਨ੍ਹਾਂ ਦਵਾ ਵਪਾਰੀਆਂ ਨੂੰ ਨਵੇਂ ਡ੍ਰੱਗ ਰੂਲਸ ਪਾਲਸੀ 2019 ਤੇ ਹੋਲਸੇਲ, ਰਿਟੇਲ ਦਾ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦੀ ਨਵੀ ਪਾਲਸੀ ਜੋ ਕਿ ਸਰਕਾਰ 1 ਅਪ੍ਰੈਲ 2019 ਤੋਂ ਲਾਗੁ ਕਰ ਰਹੀ ਸੀ, ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸੇਹਤ ਮੰਤਰ ਬ੍ਰਹਮ ਮੋਹਿੰਦਰਾਂ ਨੇ ਅਹੁਦੇਦਾਰਾਂ ਨਾਲ ਵਿਸਤਾਰ ਪੂਰਵਕ ਚਰਚਾ ਕਰਦੇ ਹੋਏ ਭਰੋਸਾ ਦਿੱਤਾ ਕਿ ਇਕ ਅਪ੍ਰੈਲ ਨੂੰ ਲਾਗੁ ਹੋਣ ਵਾਲੀ ਪਾਲਸੀ ਲਾਗੁ ਨਹੀਂ ਕੀਤੀ ਜਾਵੇਗੀ ਅਤੇ ਅਗਲੇ ਮਹੀਨੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਬੈਠਕ ਕਰਕੇ ਇਸਤੇ ਵਿਚਾਰ ਕੀਤਾ ਜਾਵੇਗਾ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਸੁਝਾਵ ਲੈ ਕੇ ਨਵੀ ਪਾਲਸੀ ਲਾਗੁ ਕੀਤੀ ਜਾਵੇਗੀ, ਤਾਂ ਜੋ ਪੰਜਾਬ ਵਿਚ ਸਾਰੇ ਦਵਾ ਵਪਾਰੀਆਂ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੇਹਤ ਮੰਤਰੀ ਨੇ ਪੰਜਾਬ ਦੇ ੨੨ ਜਿਲ੍ਹਿਆਂ ਤੇ ਮੈਂਬਰਾਂ ਜੋ ਕਿ ਪੰਜਾਬ ਵਿਚ ੨4,5੦੦ ਦੇ ਕਰੀਬ ਹਨ ਦੇ ਬਾਰੇ ਵਿਚ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਕਰਨ ਲਈ ਜੋ ਮੁਹਿੰਮ ਚਲਾਈ ਗਈ ਹੈ, ਉਸਨੂੰ ਕੈਮਿਸਟ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੈਮਿਸਟਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਦੇ ਤਹਿਤ ਜੇਕਰ ਕਿਸੇ ਵੀ ਕੈਮਿਸਟ ਕੋਲੋਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਕੋਈ ਦਵਾ ਵੇਚਦਾ ਫੱੜਿਆ ਗਿਆ ਤਾਂ, ਉਹ ਐਸੋਸੀਏਸ਼ਨ ਦਾ ਕੋਈ ਮੈਂਬਰ ਨਹੀਂ ਹੋਵੇਗਾ ਅਤੇ ਐਸੋਸੀਏਸ਼ਨ ਵੱਲੋਂ ਉਸਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਕੈਮਿਸਟ ਸੇਹਤ ਮੰਤਰੀ ਬ੍ਰਹਮ ਮੋਹਿੰਦਰਾ ਦੇ ਇਸ ਫੈਂਸਲੇ ਦਾ ਸਵਾਗਤ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਕੈਮਿਸਟਾਂ ਦੇ ਹੱਕ ਵਿਚ ਹੀ ਪਾਲਸੀਆਂ ਬਨਾਈਆਂ ਜਾਣ। ਇਸ ਮੌਕੇ ਸੁਰਿੰਦਰ ਸ਼ਰਮਾ ਚੇਅਰਮੈਨ, ਰਾਜੇਸ਼ ਸੋਈ, ਸੰਜੀਵ ਭਾਟੀਆਂ, ਪ੍ਰਦੀਪ ਭਾਟੀਆ, ਸੰਜੀਵ ਜੈਨ, ਅਮਨਦੀਪ ਸਿੰਘ, ਸੰਜੀਵ ਕਪੂਰ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

