ਦੇਸ਼-ਵਿਦੇਸ਼ਪੰਜਾਬ

ਮੇਰੇ 5 ਸਾਲਾਂ ਦਾ ਮੁਲਾਂਕਣ ਕਾਂਗਰਸ ਦੇ 15 ਸਾਲਾਂ ਨਾਲ ਕੀਤਾ ਜਾਵੇ- ਡਾ. ਧਰਮਵੀਰਗਾਂਧੀ

ਮੈਂਨੂੰ ਦੁਬਾਰਾ ਜਿਤਾ ਕੇ ਲੋਕ ਸਭਾ ਭੇਜੋਂ ਤਾਂ ਜੋ ਮੈਂ ਤੁਹਾਡੇ ਹੱਕਾਂ ਲਈ ਲੜਦਾ ਰਹਾਂ- ਡਾ.ਗਾਂਧੀ
ਪਟਿਆਲਾ, 30 ਮਾਰਚ (ਮਧੂਸਾਰ ਬਿਊਰੋ) ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀਵੱਲੋਂ ਅੱਜ ਨਾਭਾ-ਭਾਦਸੋਂ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ।

ਇਸ ਦੌਰਾਨ ਲੋਕਾਂ ਦੇਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹਨਾਂ ਨੇਬਤੌਰ ਐਮ.ਪੀ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਅਤੇ ਸਿਹਤ ਦੇਮਿਆਰ ਨੂੰ ਉੱਚਾ ਚੁੱਕਣ ਸਮੇਤ ਜੋ ਸਮਾਜ ਸੇਵਾ ਲਈ ਕਾਰਜ ਕੀਤੇ ਹਨ, ਉਹਨਾਂ ਦਾਮੁਲਾਂਕਣ ਮੇਰੇ ਤੋਂ ਪਹਿਲਾਂ ਕਾਂਗਰਸ ਦੇ ਪਿਛਲੇ 15 ਸਾਲ ਐਮ.ਪੀ ਰਹਿਣ ਵਾਲੇਸ਼੍ਰੀਮਤੀ ਪ੍ਰਨੀਤ ਕੌਰ ਨਾਲ ਕੀਤਾ ਜਾਵੇ। ਉਹਨਾਂ ਕਿਹਾ ਕਿ ਮੈਂ ਆਪਣੇ ਐਮ.ਪੀ ਫੰਡਵਿੱਚੋਂ ਪੂਰੇ ਪੰਜ ਸਾਲਾਂ ਵਿੱਚ ਖਰਚੇ 25 ਕਰੋੜ ਦਾ ਲੇਖਾ-ਜੋਖਾ ਸਭ ਲਈ ਸੋਸ਼ਲਮੀਡੀਆ ‘ਤੇ ਨਸ਼ਰ ਕੀਤਾ ਹੈ ਜਿਸਨੂੰ ਕੋਈ ਵੀ ਦੇਖ ਸਕਦਾ ਹੈ, ਜਦਕਿ ਹੁਣ ਤੋਂਪਹਿਲਾ ਕਦੇ ਵੀ ਕਿਸੇ ਐਮ.ਪੀ ਨੇ ਆਪਣੇ ਵੱਲੋਂ ਖਰਚੇ ਪੈਸਿਆਂ ਦਾ ਹਿਸਾਬ ਜਨਤਾਨੂੰ ਨਹੀਂ ਦਿੱਤਾ।
ਡਾ. ਗਾਂਧੀ ਨੇ ਆਖਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਨਾਭਾ ਖੇਤਰਵਿੱਚ ਵੱਡੀਆਂ ਇੰਡਸਟਰੀਆਂ ਹੋਣ ਦੇ ਬਾਵਜੂਦ ਇੱਕ ਵੀ ਫਾਇਰ ਬ੍ਰਿਗੇਡ ਨਹੀਂ ਤਾਂਉਹਨਾਂ ਨੇ ਉਸੇ ਵੇਲੇ ਨਾਭਾ ਲਈ ਫਾਇਰ ਬ੍ਰਿਗੇਡ ਦੀ ਗੱਡੀ ਤਿਆਰ ਕਵਾਉਣ ਦਾਆਰਡਰ ਦੇ ਦਿੱਤਾ ਜੋ ਸੀਮਿਤ ਸਮੇਂ ਤੋਂ ਪਹਿਲਾਂ ਹੀ ਨਾਭਾ ਵਾਸੀਆਂ ਨੂੰ ਸੌਂਪ ਦਿੱਤੀਗਈ। ਉਹਨਾਂ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਮੈਂ ਕੋਈ ਲੀਡਰ ਨਹੀਂ ਬਲਕਿਤੁਹਾਡੇ ਵਿੱਚੋਂ ਉੱੱੱੱਠਿਆ ਤੁਹਾਡੇ ਵਰਗਾ ਆਮ ਇਨਸਾਨ ਹਾਂ, ਜਿਸਨੂੰ ਤੁਸੀਂ ਕਦੇ ਵੀਮਿਲ ਸਕਦੇ ਹੋ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹੋ, ਜਦਕਿ ਰਜਵਾੜਿਆਂ ਅਤੇਧਨਾਢਾਂ ਨੂੰ ਮਿਲਦਾ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੁੰਦਾ। ਉਹਨਾਂ ਲੋਕਾਂ ਨੂੰ ਅਪੀਲਕੀਤੀ ਕਿ ਮੈਂਨੂੰ ਦੂਜੀ ਵਾਰ ਵੀ ਜਿਤਾ ਕੇ ਲੋਕ ਸਭਾ ਭੇਜਿਆ ਜਾਵੇ ਤਾਂ ਜੋ ਮੈਂ ਤੁਹਾਡੇਹੱਕਾਂ ਲਈ ਲੜਦਾ ਰਹਾਂ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾ ਸਕਾਂ।

Leave a Reply

Your email address will not be published. Required fields are marked *