ਪੰਜਾਬਪਟਿਆਲਾ

ਵਰਲਡ ਯੂਨੀਵਰਸਿਟੀ ਵਿਖੇ ”ਰੁਜ਼ਗਾਰ ਮੇਲਾ”-2019 ਦਾ ਆਯੋਜਨ

ਪਟਿਆਲਾ, 4 ਅਪ੍ਰੈਲ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ 10 ਅਪ੍ਰੈਲ, 2019 ਦਿਨ ਬੁੱਧਵਾਰ ਨੂੰ ਇੱਕ ”ਰੁਜ਼ਗਾਰ ਮੇਲਾ 2019” ਕਰਵਾਇਆ ਜਾ ਰਿਹਾ ਹੈ।

ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਮੇਂ-ਸਮੇਂ ‘ਤੇ ਪਲੇਸਮੈਂਟ ਕੰਪਨੀਆਂ ਨੂੰ ਬੁਲਾਇਆ ਜਾਂਦਾ ਹੈ ਪਰ ਇਸ ਤਰ੍ਹਾਂ ਦਾ ਰੁਜ਼ਗਾਰ ਮੇਲਾ ਜਿਸ ਵਿਚ ਪੂਰੇ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਵੀ ਨੌਜਵਾਨ ਭਾਗ ਲੈ ਰਹੇ ਹਨ, ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ। ਇਸ ”ਰੁਜ਼ਗਾਰ ਮੇਲੇ” ਵਿਚ 15 ਤੋਂ ਵੀ ਵੱਧ ਕੰਪਨੀਆਂ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸ਼ਮੂਲੀਅਤ ਕਰਨਗੀਆਂ। ਇਸ ਮੇਲੇ ਵਿਚ ਕਈ ਨਾਮਵਰ ਕੰਪਨੀਆਂ ਜਿਵੇਂ ਕਿ ਐਨ.ਸੀ.ਆਰ., ਮੈਟਰੋ ਟਾਇਰਜ਼, ਪ੍ਰੀਤ ਟਰੈਕਟਰਜ਼, ਰਾਇਲ ਇਨਫਿਲਡ, ਕੋਕਾ ਕੋਲਾ (ਬੋਤਲ ਪਲਾਂਟ), ਅੋਪੋ ਮੋਬਾਇਲ, ਟਿਵਾਣਾ ਆਇਲ ਮਿਲਜ਼, ਏ.ਐਲ.ਡਬਲਿਉ, ਐਚ.ਐਫ.ਸੁਪਰ, ਕੋਰਡ ਲਾਈਫ ਸਾਇੰਸਜ਼, ਮੈਡਫੀ, ਐਮਸਨ ਗਿਅਰਜ਼, ਵੀ.ਐਫ.ਐਸ. ਗਲੋਬਲ, ਪੈਗਰੋ ਫੂਡਜ਼, ਹੋਟਲ ਪਾਰਕ ਪਲਾਜ਼ਾ ਆਦਿ ਸ਼ਮੂਲੀਅਤ ਕਰ ਰਹੀਆਂ ਹਨ। ਇਹ ਕੰਪਨੀਆਂ ਇੰਜੀਨੀਅਰਿੰਗ ਵਿਭਾਗ ਦੇ ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਜਿਵੇਂ ਕਿ ਮਕੈਨੀਕਲ, ਇਲੈਕਟ੍ਰੋਨਿਕਸ, ਇਲੈਕਟ੍ਰੀਕਲ, ਕੰਪਿਊਟਰ ਸਾਇੰਸਜ਼, ਬਾਇਓ ਟੈਕਨਾਲੋਜੀ, ਫੂਡ ਪ੍ਰੋਸੈਸਿੰਗ ਟੈਕਨਾਲੋਜੀ ਤੋਂ ਇਲਾਵਾ ਐਮ.ਬੀ.ਏ., ਐਮ.ਕਾਮ, ਬੀ.ਬੀ.ਏ., ਬੀ.ਕਾਮ, ਐਮ.ਸੀ.ਏ., ਬੀ.ਸੀ.ਏ., ਕੈਮਿਸਟਰੀ, ਹੋਟਲ ਮੈਨੇਜਮੈਂਟ, ਐਗਰੀਕਲਚਰ ਇੰਜੀਨੀਅਰਿੰਗ, ਡਿਪਲੋਮਾ ਅਤੇ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਗੀਆਂ।
ਮੇਲੇ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਹਿਮਾਚਲ ਦੀਆਂ 200 ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 1000 ਤੋਂ ਵੱਧ ਵਿਦਿਆਰਥੀ ਹਿੱਸਾ ਲੈਣ ਜਾ ਰਹੇ ਹਨ। ਵਰਲਡ ਯੂਨੀਵਰਸਿਟੀ ਦਾ ਇਹ ਉਪਰਾਲਾ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕਾਰਗਰ ਸਿੱਧ ਹੋਵੇਗਾ। ਇਸ ਮੌਕੇ ਡਾ. ਆਰ.ਕੇ.ਸ਼ਰਮਾ, ਡੀਨ ਰਿਸਰਚ, ਪ੍ਰੋਫੈਸਰ ਐਸ.ਐਸ.ਬਿਲਿੰਗ, ਅਤੇ ਪਲੇਸਮੈਂਟ ਇੰਚਾਰਜ ਡਾ. ਸੀ.ਰਾਜੇਸ਼ ਹਾਜ਼ਰ ਸਨ।

Leave a Reply

Your email address will not be published. Required fields are marked *