ਦੇਸ਼ ‘ਚ ਪੱਪੂ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ: ਰੱਖੜਾ
ਮੋਦੀ ਦੀ ਤੁਲਨਾ ਵਿੱਚ ਰਾਹੁਲ ਅਸਲ ਵਿੱਚ ਹੈ ਪੱਪੂ
ਪਟਿਆਲਾ, 4 ਅਪ੍ਰੈਲ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਰਾਹੁਲ ਗਾਂਧੀ ਉਰਫ ਪੱਪੂ ਨੂੰ ਚੰਗੀ ਤਰ੍ਹਾਂ ਆੜੇ ਹੱਥੀਂ ਲਿਆ। ਉਨ੍ਹਾਂ ਆਖਿਆ ਕਿ ਦੇਸ਼ ‘ਚ ਪੱਪੂ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ ਤੇ ਮੋਦੀ ਦੀ ਤੁਲਨਾ ਵਿੱਚ ਰਾਹੁਲ ਅੱਜ ਵੀ ਪੱਪੂ ਹੀ ਹੈ। ਸੁਰਜੀਤ ਸਿੰਘ ਰੱਖੜਾ ਅੱਜ ਇੱਥੇ ਹਲਕਾ ਪਟਿਆਲਾ ਅਤੇ ਨੇੜਲੇ ਪਿੰਡਾਂ ਵਿੱਚ ਰੱਖੀਆਂ ਅਕਾਲੀ ਦਲ ਭਾਜਪਾ ਦੀਆਂ ਰੈਲੀਆਂ ਨੂੰ ਸੰਬੋਧਨ ਕਰਨ ਦੌਰਾਨ ਬੋਲ ਰਹੇ ਸਨ।
ਸ. ਰੱਖੜਾ ਨੇ ਆਖਿਆ ਕਿ ਜਿਹੜਾ ਪੱਪੂ ਅੱਜ ਨਰਿੰਦਰ ਮੋਦੀ ਨੂੰ ਅਮੀਰਾਂ ਦਾ ਚੌਂਕੀਦਾਰ ਦੱਸ ਰਿਹਾ ਹੈ, ਤੇ ਉਦਯੋਗਪਤੀਆਂ ਨੂੰ ਚੌਰ ਉਹ ਜ਼ਰਾ ਆਪਣੇ ਘਰ ਜਾ ਕੇ ਮੰਮੀ ਤੋਂ ਪੁੱਛੇ ਕਿ ਪਿਛਲੇ 50 ਸਾਲਾਂ ਦੌਰਾਨ ਉਨ੍ਹਾਂ ਦੇਸ਼ ਦੇ ਲੋਕਾਂ ਲਈ ਕਿ ਕੀਤਾ, ਤਾਂ ਉਸਨੂੰ ਘਰ ‘ਚੋਂ ਹੀ ਪਤਾ ਚੱਲ ਜਾਵੇਗਾ ਕਿ ਅਸਲ ਚੌਰ ਕੌਣ ਹੈ। ਉਨ੍ਹਾਂ ਆਖਿਆ ਕਿ ਨਰਿੰਦਰ ਮੋਦੀ ਦੇਸ਼ ਦਾ ਉਹ ਪ੍ਰਧਾਨ ਮੰਤਰੀ ਹੈ, ਜਿਸਨੇ 5 ਸਾਲਾਂ ਦੌਰਾਨ ਕਾਂਗਰਸ ਦੀਆਂ ਜ਼ਹਿਰੀਲੀ ਜ਼ੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਤੇ ਲੋਕਾਂ ‘ਤੇ ਹੋ ਰਹੇ ਅਤਿਆਚਾਰ ਨੂੰ ਠੱਲ ਪਾਈ ਹੈ। ਉਨ੍ਹਾਂ ਆਖਿਆ ਕਿ ਜੋ ਵਿਕਾਸ, ਰੋਜ਼ਗਾਰ, ਕਾਲਾ ਧਨ ਆਦਿ ਕੰਮ ਕੀਤੇ , ਉਹ ਸਿਰਫ ਮੋਦੀ ਨੇ ਹੀ ਕੀਤੇ ਹਨ। ਲੋਕਾਂ ਨੂੰ ਮੋਦੀ ਸਰਕਾਰ ‘ਤੇ ਪੂਰਾ-ਪੂਰਾ ਵਿਸ਼ਵਾਸ਼ ਹੈ, ਤੇ ਇਸ ਵਾਰ ਵੀ ਸੱਤਾ ਵਿੱਚ ਮੋਦੀ ਸਰਕਾਰ ਦਾ ਆਉਣਾ 100 ਫੀਸਦੀ ਤੈਅ ਹੈ।
ਸ. ਰੱਖੜਾ ਨੇ ਆਖਿਆ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਬਹੁਤ ਸਮਝਦਾਰ ਹੈ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ, ਕਿ ਜੇਕਰ ਦੇਸ਼ ਦਾ ਹੋਰ ਵਿਕਾਸ ਚਾਹੀਦਾ ਹੈ ਤਾਂ ਉਹ ਸਿਰਫ ਮੋਦੀ ਸਰਕਾਰ ਹੀ ਕਰ ਸਕਦੀ ਹੈ। ਇਸ ਦੌਰਾਨ ਸ. ਰੱਖੜਾ ਨੇ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ, ਉਥੇ ਉਨ੍ਹਾਂ ਨੂੰ ਸਰਕਾਰ ਆਉਣ ‘ਤੇ ਹਰ ਸਮੱਸਿਆ ਦਾ ਜੜ੍ਹੋਂ ਖਾਤਮਾ ਕਰਨ ਦਾ ਵਿਸ਼ਵਾਸ਼ ਵੀ ਦਿਵਾਇਆ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿਲ, ਰਾਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾ, ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਮਲਕੀਤ ਸਿੰਘ ਡਕਾਲਾ ਸਾਬਕਾ ਚੇਅਰਮੈਨ, ਜਥੇਦਾਰ ਹਰਜਿੰਦਰ ਸਿੰਘ ਬਲ, ਗੁਰਦੀਪ ਸਿੰਘ ਡਕਾਲਾ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ ਸ. ਰੱਖੜਾ, ਸੋਨੀ ਵਿਰਕ ਤੇ ਗੁਰਜ਼ੰਟ ਸਿੰਘ ਲਲੋਛੀ ਪੀਏ ਸ. ਰੱਖੜਾ, ਹਰਵਿੰਦਰ ਸਿੰਘ ਹਰਦਾਸਪੁਰ ਸਾਬਕਾ ਸਰਪੰਚ, ਦਰਵੇਸ਼ ਗੋਇਲ ਜਨਰਲ ਸਕੱਤਰ ਅਕਾਲੀ ਦਲ, ਮਨਿੰਦਰ ਸਿੰਘ ਕੌੜਾ ਪ੍ਰਧਾਨ ਬੀਸੀ ਫਰੰਟ, ਸਤਵਿੰਦਰ ਸਿੰਘ ਸ਼ੱਕੂ ਗਰੋਵਰ ਕੁਆਰਡੀਨੇਟਰ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।

