ਕਿਸਾਨਾ ਦੀ ਇਤਿਹਾਸਕ ਜਿੱਤ ਤੇ ‘ਆਪ’ ਨੇ ਲੱਡੂ ਵੰਡੇ
ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨਾ ਦੀਆਂ ਹੋਈਆਂ ਸਹਾਦਤਾਂ ਨੂੰ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ-ਗੋਗੀਆ
ਪਟਿਆਲਾ, 19 ਨਵਬੰਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਕਿਸਾਨਾ ਦੀ ਹੋਈ ਇਤਿਸਾਕ ਜਿੱਤ ਤੋਂ ਬਾਅਦ ਅੱਜ ਇਥੇ ਪਟਿਆਲਾ ਦੇ ਅਨਾਰਦਨਾ ਚੌਂਕ ਵਿਖੇ ਆਮ ਆਦਮੀ ਪਾਰਟੀ ਵੱਲੋਂ ਲੱਡੂ ਵੰਡੇ ਗਏ। ਇਸ ਦੋਰਾਨ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਅਤੇ ਸਾਬਕਾ ਜਿਲਾ ਕਨਵੀਨਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਵਾਪਿਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾ ਦੇ ਜਜਬੇ ਅੱਗੇ ਝੁਕਣਾ ਪਿਆ। ਉਨਾ ਕਿਹਾਕਿ ਇਸ ਸੰਘਰਸ ਦੌਰਾਨ 750 ਦੇ ਕਰੀਬ ਕਿਸਾਨ ਸਹੀਦ ਹੋ ਹੋ ਚੁੱਕੇ ਹਨ, ਜਿਨਾ ਦੀ ਇਸ ਮੋਰੇ ਵਿਚ ਹੋਈ ਸਹਾਦਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਕਿਵੇਂ ਇਸ ਦੇਸ ਦੇ ਕਿਸਾਨਾਂ ਨੇ ਖੇਤੀ ਤੇ ਕਿਸਾਨੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਲਈ ਅਸੀਂ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰ ਵੀ ਆਪਣੇ ਦੇਸ ਦੇ ਕਿਸਾਨਾਂ ਨੂੰ ਸਲਾਮ ਕਰਦੇ ਹਾਂ।
ਗੋਗੀਆ ਨੇ ਕਿਹਾ ਕਿ ਇਹ ਕਿਸਾਨਾ ਦੇ ਸੰਘਰਸ ਦੀ ਇਤਿਹਾਸਕ ਜਿੱਤ ਹੈ। ਇਸ ਸੰਘਰਸ ਦੀ ਅਗਵਾਈ ਕਰਨ ਵਾਲੇ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ ਤੇ ਲੋਕਾਂ ਦਾ ਨਾਮ ਇਤਿਹਾਸ ਵਿੱਚ ਹਮੇਸਾ ਚਮਕਦਾ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾ ਦੇ ਇਸ ਦਿਰੜ ਇਰਾਦੇ ਅਤੇ ਜਜਬੇ ਸਦਕਾ ਹੀ ਅੱਜ ਕੇਂਦਰ ਸਰਕਾਰ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਈ ਹੈ। ਇਸ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਇਤਿਹਾਸ ਵਿਚ ਵੱਡੀ ਜਗ੍ਹਾ ਦਿੱਤੀ ਜਾਵੇਗੀ। ਉਨ੍ਹਾਂ ਦੀ ਕੁਰਬਾਨੀ ਨੂੰ ਸਾਰੇ ਪੰਜਾਬੀ, ਕਿਸਾਨ ਤੇ ਸਾਰੀ ਦੁਨੀਆ ਹਮੇਸ਼ਾ ਯਾਦ ਰੱਖੇਗੀ। ਇਸ ਮੋਕੇ ਕੁੰਦਨ ਗੋਗੀਆ ਸੀਨੀਅਰ ਆਗੂ ਪਟਿਆਲਾ ਸ਼ਹਿਰੀ,ਸਿਮਰਨਪ੍ਰੀਤ ਸਿੰਘ ਜਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਰਾਜਿੰਦਰ ਮੋਹਨ, ਸੁਸ਼ੀਲ ਮਿੱਡਾ, ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ (ਚਾਰੋਂ ਬਲਾਕ ਪ੍ਰਧਾਨ), ਜਗਤਾਰ ਸਿੰਘ ਤਾਰੀ, ਰਮਨਦੀਪ ਸਿੰਘ ਸ਼ੈਂਪੀ, ਨੰਦ ਕਿਸ਼ੋਰ ਜੋਨੀ, ਸੰਦੀਪ ਬੰਧੂ, ਰਿਸ਼ਭ ਬਗੈਰੀਆ, ਨਿਲਾਕਾਂਤ ਲੱਕੀ, ਅਨਿਲ ਮਹਿਰਾ, ਕਨ੍ਹੱਈਆ ਲਾਲ ਮੁਲਤਾਨੀ, ਰਿਸ਼ਭ ਕਪੂਰ, ਸਿਮਰਨ ਮਿੱਡਾ, ਰੂਬੀ ਭਾਟੀਆ, ਰਵਿੰਦਰਪਾਲ ਸਿੰਘ ਬਨੀ, ਸੁਪਰੀਤ ਸਿੰਘ, ਅਮਨਦੀਪ ਸਿੰਘ, ਜਗਜੀਤ ਸਿੰਘ, ਭਰਤ ਭੂਸ਼ਣ, ਭੁਪਿੰਦਰ ਮੁੱਛਲ, ਬੌਬੀ ਰਾਜਪੂਤ, ਅਜੈ ਨਾਇਕ ਵੀ ਮੌਜੂਦ ਰਹੇ।

