ਪਟਿਆਲਾ

ਲੋਕ ਕਾਂਗਰਸ ਦੀ ਡੋਰ ਟੂ ਡੋਰ ਮੁਹਿੰਮ ਤੋਂ ਪਾਸਾ ਵੱਟ ਫੜ ਰਹੇ ਨੇ ਅਕਾਲੀ ਦਲ ਦਾ ਪੱਲਾ: ਚਰਨਜੀਤ ਰੱਖੜਾ

ਲੋਕਾਂ ਦੀ ਸਪੋਰਟ ਨਾਲ ਅਕਾਲੀ-ਭਾਜਪਾ ਸੱਤਾ ‘ਚ ਆਕੇ ਲਿਆਏਗੀ ਵਿਕਾਸ ਦੀ ਹਨ੍ਹੇਰੀ : ਕੋਹਲੀ
ਪਟਿਆਲਾ, 4 ਅਪ੍ਰੈਲ (ਕੰਵਰ ਬੇਦੀ/ਮਧੂਸਾਰਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਸੀਨੀਅਰ ਨੇਤਾ ਚਰਨਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਵੱਲੋਂ ਸ਼ੁਰੂ ਕੀਤੀ ਡੋਰ-ਟੂ-ਡੋਰ ਠੁਸ ਮੁਹਿੰਮ ‘ਚ ਲੋਕਾਂ ਦਾ ਕੋਈ ਕ੍ਰੇਜ ਨਹੀਂ ਹੈ ਅਤੇ ਇਹ ਮੁਹਿੰਮ ਸਿਰਫ ਮੀਟਿੰਗਾਂ ਤੱਕ ਹੋ ਕੇ ਹੀ ਸੀਮਿਤ ਰਹਿ ਗਈ ਹੈ।

ਉਨ੍ਹਾਂ ਆਖਿਆ ਕਿ ਲੋਕ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਭਲੀਭਾਂਤ ਜਾਣੂ ਹਨ ਤੇਇਸ ਮੁਹਿੰਮ ਤੋਂ ਪਾਸਾ ਵੱਟ ਕੇ ਸ਼੍ਰੋਮਣੀ ਅਕਾਲੀ ਦਲ ਦਾ ਪਲਾ ਫੜ ਰਹੇ ਹਨ। ਸ. ਚਰਨਜੀਤ ਸਿੰਘ ਰੱਖੜਾ ਅੱਜ ਪਟਿਆਲਾ ਵਿਖੇ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਗੱਲਬਾਤ ਕਰ ਰਹੇ ਸਨ।ਪਾਰਟੀ ਵਰਕਰਾਂ ਦੀਆਂ ਲਾਈਆਂ ਡਿਊਟੀਆਂ ਦਾ ਜਾਇਜਾ ਲੈਣ ਦੌਰਾਨ ਗੱਲਬਾਤ ਕਰ ਰਹੇ ਸਨ।
ਸ. ਚਰਨਜੀਤ ਸਿੰਘ ਰੱਖੜਾ ਨੇ ਆਖਿਆ ਕਿ ਲੋਕਾਂ ਨੂੰ ਪਤਾ ਹੈ, ਜਿਹੜੀ ਕਾਂਗਰਸ ਅੱਜ ਮੁਹਿੰਮਾਂ ਚੱਲਾ ਰਹੀ ਹੈ, ਉਹੀ ਕੱਲ ਨੂੰ ਡੰਡੇ ਬਰਸਾਵੇਗੀ। ਉਨ੍ਹਾਂ ਆਖਿਆ ਕਿ ਲੋਕ ਅਕਾਲੀ-ਭਾਜਪਾ ਵੱਲੋਂ ਪਿਛਲੇ 10 ਸਾਲਾਂ ਵਿੱਚ ਕੀਤੇ ਵਿਕਾਸ ਕਾਰਜਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਵਾਰ ਵੀ ਲੋਕਾਂ ਦੀ ਵੋਟ ਦੇ ਸਪੋਰਟ ਨਾਲ ਸੱਤਾ ਵਿੱਚ ਆਉਂਦਿਆਂ ਹੀ ਅਕਾਲੀ-ਭਾਜਪਾ ਦੀ ਸਰਕਾਰ ਵਿਕਾਸ ਦੇ ਕੰਮਾਂ ਦੀ ਹਨ੍ਹੇਰੀ ਲਿਆਵੇਗੀ ਤੇ ਕਾਂਗਰਸ ਨੂੰ ਚੱਲਦਾ ਕੀਤਾ ਜਾਵੇਗਾ।
ਇਸ ਮੌਕੇ ਅਜੀਤ ਪਾਲ ਸਿੰਘ ਕੋਹਲੀ ਨੇ ਆਖਿਆ ਕਿ ਇਸ ਵਾਰ ਦੀਆਂ ਚੋਣਾਂ ਜੇਕਰ ਕਾਂਗਰਸ ਵੱਲੋਂ ਧੱਕੇਸ਼ਾਹੀਆਂ ਕੀਤੀਆਂ ਗਈਆਂ ਤਾਂ ਉਨ੍ਹਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਕੋਹਲੀ ਨੇ ਪਾਰਟੀ ਵਰਕਰਾਂ ਨੂੰ ਮੋਢੀ ਬਣਕੇ ਕੰਮ ਕਰਨ ਲਈ ਥਾਪੜਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਤਾਂ ਕਰਨਾ ਹੀ ਪਊ ਨਾਲੇ ਲੋਕਾਂ ‘ਤੇ ਕੀਤੇ ਜ਼ੁਲਮਾਂ ਦਾ ਹਿਸਾਬ ਵੀ ਲਿਆ ਜਾਵੇਗਾ। ਇਸ ਮੌਕੇ ਸਾਬਕਾ ਚੇਅਮਰੈਨ ਸੁਰਜੀਤ ਸਿੰਘ ਅਬਲੋਵਾਲ, ਗੁਰਸ਼ਰਨ ਸਿੰਘ, ਜਸਪ੍ਰੀਤ ਸਿੰਘ ਸੇਠੀ, ਹਰਸਿਮਰਨ ਸਾਹਨੀ, ਅਮਰਿੰਦਰ ਸਿੰਘ, ਹਰਨੀਤ ਸਿੰਘ, ਇੰਦਰਪਾਲ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *