ਪੰਜਾਬਪਟਿਆਲਾ

ਟੀ.ਬੀ ਦੇ ਮਰੀਜ਼ਾਂ ਤੱਕ ਪਹੁੰਚ ਕਰਨ ਲਈ ਸਿਹਤ ਵਿਭਾਗ ਨੂੰ ਮਿਲੇ ਪੰਜ ਸਕੂਟਰ

ਪਟਿਆਲਾ (ਮਧੂਸਾਰ ਬਿਊਰੋ) ਜਿਲੇ ਵਿਚ ਟੀ.ਬੀ ਦੇ ਮਰੀਜਾਂ ਤੱਕ ਜਲਦ ਅਤੇ ਵਿਆਪਕ ਪਹੁੰਚ ਬਣਾਉਣ ਲਈ ਸਿਹਤ ਮੰਤਰੀ ਪੰਜਾਬ ਵੱਲਂੋ ਜਿਲੇ ਨੂੰ ਪੰਜ ਸਕੂਟਰ ਮੁਹੱਈਆ ਕਰਵਾਏ ਗਏ ਹਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪੰਜਾਬ ਨੂੰ ਟੀ.ਬੀ. ਮੁਕਤ ਕਰਨ ਲਈ ਟੀ.ਬੀ.ਦੇ ਮਰੀਜਾਂ ਦੀ ਜਲਦ ਪਛਾਣ ਅਤੇ ਟੀ.ਬੀ. ਦੀ ਦਵਾਈ ਲੈ ਰਹੇ ਮਰੀਜਾਂ ਦੀ ਦੇਖ ਰੇਖ ਕਰਨੀ ਜਰੂਰੀ ਹੈ।

ਇਸੇ ਕੜੀ ਤਹਿਤ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਿਲੇ ਨੂੰ ਪੰਜ ਸਕੂਟਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਸਕੂਟਰ ਜਿਲੇ ਵਿਚ ਟੀ.ਬੀ ਦਾ ਕੰਮ ਕਰ ਰਹੇ ਸੀਨੀਅਰ ਟਰੀਟਮੈਂਟ ਸੁਪਰਵਾਈਜਰ ਅਤੇ ਸੀਨੀਅਰ ਟਰੀਟਮੈਂਟ ਲੈਬ ਸੁਪਰਵਾਈਜਰਾਂ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਟੀ.ਬੀ ਦੇ ਮਰੀਜਾਂ ਤੱਕ ਲਗਾਤਾਰ ਅਤੇ ਆਸਾਨ ਪਹੁੰਚ ਬਣਾ ਸਕਣ। ਉਹਨਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਟੀ.ਬੀ ਦੇ ਮਰੀਜਾਂ ਦੀ ਸਹੀ ਖਬਰਸਾਰ ਰੱਖੇਗਾ ਤਾਂ ਹੀ ਜਿਲੇ ਵਿਚ ਟੀ.ਬੀ. ਨੂੰ ਮੁਕੰਮਲ ਤੋਰ ਤੇ ਖਤਮ ਕਰਨ ਵਿਚ ਮਦਦ ਮਿਲੇਗੀ।ਉਹਨਾਂ ਕਿਹਾ ਕਿ ਜਿਥੇ ਇਹ ਸੁਪਰਵਾਈਜਰ ਟੀ.ਬੀ ਦੇ ਮਰੀਜਾਂ ਨੂੰ ਦਿੱਤੀ ਜਾ ਰਹੀ ਦਵਾਈ ਦੀ ਸਥਿਤੀ ਬਾਰੇ ਘਰ ਘਰ ਜਾ ਕੇ ਜਾਣਕਾਰੀ ਲੈਣਗੇ, ਉਥੇ ਉਹ ਇਹ ਵੀ ਦੇਖਣਗੇ ਕਿ ਉਸ ਦੇ ਘਰ ਜਾਂ ਆਲੇ ਦੁਆਲੇ ਟੀ.ਬੀ ਦਾ ਕੋਈ ਸ਼ੱਕੀ ਮਰੀਜ ਤਾਂ ਨਹੀਂ। ਜੇਕਰ ਕੋਈ ਅਜਿਹਾ ਮਰੀਜ ਮਿਲਦਾ ਹੈ ਤਾਂ ਉਸ ਦੇ ਜਰੂਰੀ ਲੋੜੀਂਦੇ ਟੈਸਟ ਕਰਵਾਉਣ ਲਈ ਨੇੜਲੀ ਸਰਕਾਰੀ ਸਿਹਤ ਸੰਸਥਾ ਨੂੰ ਭੇਜਣਗੇ ਤਾਂ ਜੋ ਮਰੀਜ ਦੀ ਜਲਦੀ ਪਛਾਣ ਕਰਕੇ ਉਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।ਸਿਵਲ ਸਰਜਨ ਦਫਤਰ ਵਿਚ ਇਹਨਾਂ ਸਕੂਟਰਾਂ ਦੇ ਪੰਹੁਚਣ ਤੇਂ ਜਿਥੇ ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਉਹਨਾਂ ਕਰਮਚਾਰੀਆਂ ਨੂੰ ਇਹਨਾਂ ਦੀ ਪੂਰੀ ਤਰਾਂ ਸਾਂਭ ਸੰਭਾਲ ਰੱਖਣ ਬਾਰੇ ਅਤੇ ਸਹੀ ਵਰਤੋ ਕਰਨ ਬਾਰੇ ਕਿਹਾ।ਇਸ ਮੋਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜਿਲ੍ਹਾ ਟੀ.ਬੀ. ਅਫਸਰ ਡਾ. ਗੁਰਪ੍ਰੀਤ ਨਾਗਰਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ, ਜਿਲ੍ਹਾ ਸਿਹਤ ਅਫਸਰ ਡਾ. ਸਤਿੰਦਰ ਸਿੰਘ, ਸਹਾਇਕ ਸਿਹਤ ਅਫਸਰ ਡਾ. ਸੁਖਮਿੰਦਰ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਟੀ.ਬੀ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *